11.8 C
Vancouver
Monday, April 20, 2026

ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਕਰਵਾਇਆ ਗਿਆ ਅੰਮ੍ਰਿਤ ਸੰਚਾਰ

ਵੈਨਕੂਵਰ (ਜੁਮਿੰਦਰ ਸਿੰਘ ਸੁੰਨੜ): ਹਰ ਸਾਲ ਖਾਲਸੇ ਦੇ ਸਾਜਨਾ ਦਿਵਸ ‘ਤੇ ਅੰਮ੍ਰਿਤ ਸੰਚਾਰ ਕਰਵਾਇਆ ਜਾਂਦਾ ਹੈ। ਇਸ ਸਾਲ 5 ਅਪ੍ਰੈਲ ਐਤਵਾਰ ਨੂੰ ਅੰਮ੍ਰਿਤ ਸੰਚਾਰ ਕਰਵਾਇਆ ਗਿਆ। ਤ੍ਰਿਰਲੋਚਨ ਸਿੰਘ ਢਿੱਲੋਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਅੰਮ੍ਰਿਤ ਸੰਚਾਰ ਕਰਾਉਂਦੇ ਆ ਰਹੇ ਹਨ। ਇਸ ਸਾਲ ਵੀ 12 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕਰਕੇ ਗੁਰੂ ਦੇ ਲੜ ਲੱਗੇ ਹਨ। ਗਿਆਨੀ ਹਰਮਿੰਦਰਪਾਲ ਸਿੰਘ ਜੀ (ਹੈਡ ਗ੍ਰੰਥੀ) ਮਹੀਨਾ ਪਹਿਲਾਂ ਹੀ ਤਿਆਰੀਆਂ ਅਰੰਭ ਕਰ ਦਿੰਦੇ ਹਨ। ਅਭਿਲਾਸ਼ੀ ਸਜਣਾਂ ਦੇ ਨਾਂ ਨੋਟ ਕਰਕੇ ਖਾਸ ਪ੍ਰੋਗਰਾਮ ਉਲੀਕਦੇ ਹਨ। ਖਾਲਸਾ ਦੀਵਾਨ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਪ੍ਰਾਣੀਆਂ ਅਤੇ ਦਾ ਧੰਨਵਾਦ ਕੀਤਾ ਗਿਆ।

ਰੁਝਾਨ ਖਬਰਾਂ