ਸਰੀ, (ਏਕਜੋਤ ਸਿੰਘ): ਕੈਨੇਡਾ ਦੀ ਆਰਥਿਕਤਾ ਵਿੱਚ ਇੱਕ ਗੰਭੀਰ ਵਿਰੋਧਾਭਾਸ ਸਾਹਮਣੇ ਆਇਆ ਹੈ। ਜਿੱਥੇ ਵੱਡੀਆਂ ਕੰਪਨੀਆਂ ਰਿਕਾਰਡ ਤੋੜ ਮੁਨਾਫੇ ਕਮਾ ਰਹੀਆਂ ਹਨ, ਉੱਥੇ ਲੱਖਾਂ ਆਮ ਪਰਿਵਾਰ ਬੇਰੁਜ਼ਗਾਰੀ, ਮਹਿੰਗਾਈ ਅਤੇ ਰਿਹਾਇਸ਼ੀ ਸੰਕਟ ਦੇ ਚੱਕਰਵਿਊਹ ਵਿੱਚ ਫਸੇ ਹੋਏ ਹਨ। ਸਰਕਾਰੀ ਅੰਕੜੇ ਇੱਕ ਅਜਿਹੀ ਤਸਵੀਰ ਪੇਸ਼ ਕਰਦੇ ਹਨ ਜੋ ਆਰਥਿਕ ਖੁਸ਼ਹਾਲੀ ਦੀ ਅਸਮਾਨ ਵੰਡ ਨੂੰ ਦਰਸਾਉਂਦੀ ਹੈ। ਸਟੈਟਿਸਟਿਕਸ ਕੈਨੇਡਾ ਦੁਆਰਾ ਜਾਰੀ ਲੇਬਰ ਫੋਰਸ ਸਰਵੇਖਣ ਮੁਤਾਬਕ ਅਪ੍ਰੈਲ 2026 ਵਿੱਚ ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ ਵਧ ਕੇ 6.9 ਫੀਸਦੀ ਹੋ ਗਈ ਹੈ, ਜੋ ਕਿ ਪਿਛਲੇ ਛੇ ਮਹੀਨਿਆਂ ਵਿੱਚ ਸਭ ਤੋਂ ਉੱਚੀ ਦਰ ਹੈ। ਸਿਰਫ਼ ਇੱਕ ਮਹੀਨੇ ਵਿੱਚ ਹੀ 51,200 ਹੋਰ ਲੋਕ ਬੇਰੁਜ਼ਗਾਰ ਹੋ ਗਏ ਹਨ, ਜਿਸ ਨਾਲ ਕੁੱਲ ਬੇਰੁਜ਼ਗਾਰਾਂ ਦੀ ਗਿਣਤੀ ਲਗਭਗ 15 ਲੱਖ 66 ਹਜ਼ਾਰ ਤੱਕ ਪਹੁੰਚ ਗਈ ਹੈ। ਰੁਜ਼ਗਾਰ ਦੀ ਸਥਿਤੀ ਖਾਸ ਤੌਰ ਉੱਤੇ ਨੌਜਵਾਨਾਂ ਲਈ ਗੰਭੀਰ ਹੈ, ਜਦੋਂ ਕਿ 15 ਤੋਂ 24 ਸਾਲ ਦੀ ਉਮਰ ਦੇ ਵਰਗ ਵਿੱਚ ਬੇਰੁਜ਼ਗਾਰੀ ਦੀ ਦਰ ਹੋਰ ਵੀ ਉੱਚੀ ਹੈ। ਲੰਬੇ ਸਮੇਂ ਤੱਕ ਬੇਰੁਜ਼ਗਾਰ ਰਹਿਣ ਵਾਲਿਆਂ ਦੀ ਸੰਖਿਆ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਔਂਟਾਰੀਓ ਸੂਬੇ ਵਿੱਚ ਇਹ ਸਮੱਸਿਆ ਵਿਸ਼ੇਸ਼ ਤੌਰ ਉੱਤੇ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਬੇਰੁਜ਼ਗਾਰੀ ਦੇ ਨਾਲ ਨਾਲ ਮਹਿੰਗਾਈ ਵੀ ਆਮ ਪਰਿਵਾਰਾਂ ਦੀ ਕਮਰ ਤੋੜ ਰਹੀ ਹੈ। ਸਟੈਟਿਸਟਿਕਸ ਕੈਨੇਡਾ ਦੇ ਉਪਭੋਗਤਾ ਮੁੱਲ ਸੂਚਕਾਂਕ ਅਨੁਸਾਰ ਮਾਰਚ 2026 ਵਿੱਚ ਉਪਭੋਗਤਾ ਕੀਮਤਾਂ ਵਿੱਚ 2.4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਸੰਸਥਾ ਦਾ ਕਹਿਣਾ ਹੈ ਕਿ ਜ਼ਿਆਦਾਤਰ ਉਲਝਣ ਖਪਤਕਾਰਾਂ ਵੱਲੋਂ ‘ਬੈਸਟ ਬਿਫੋਰ’ ਅਤੇ ਅਸਲ ‘ਐਕਸਪਾਇਰੀ ਡੇਟ’ ਵਿਚਕਾਰ ਫਰਕ ਨੂੰ ਨਾ ਸਮਝਣ ਕਾਰਨ ਪੈਦਾ ਹੁੰਦੀ ਹੈ। ਇਸ ਗਲਤਫਹਿਮੀ ਕਾਰਨ ਅੰਦਾਜ਼ਨ 1.6 ਮਿਲੀਅਨ ਮੀਟ੍ਰਿਕ ਟਨ ਭੋਜਨ ਬਰਬਾਦ ਹੁੰਦਾ ਹੈ ਜਿਸ ਨੂੰ ਬਚਾਇਆ ਜਾ ਸਕਦਾ ਹੈ। ਮੌਜੂਦਾ ਫੈਡਰਲ ਨਿਯਮਾਂ ਦੇ ਤਹਿਤ 90 ਦਿਨਾਂ ਜਾਂ ਇਸ ਤੋਂ ਘੱਟ ਸ਼ੈਲਫ ਲਾਈਫ ਵਾਲੇ ਪੈਕ ਕੀਤੇ ਭੋਜਨ ਉੱਤੇ ਹੈਲਥ ਕੈਨੇਡਾ ਵੱਲੋਂ ਬਣਾਏ ਗਏ ਨਿਯਮਾਂ ਅਨੁਸਾਰ ‘ਬੈਸਟ ਬਿਫੋਰ’ ਤਰੀਕ ਲਿਖਣਾ ਲਾਜ਼ਮੀ ਹੈ ਜਿਸ ਨੂੰ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਲਾਗੂ ਕਰਦੀ ਹੈ। ਲੰਬੇ ਸਮੇਂ ਤੱਕ ਚੱਲਣ ਵਾਲੇ ਉਤਪਾਦਾਂ ਉੱਤੇ ਇਹ ਲੇਬਲ ਲਗਾਉਣੇ ਜ਼ਰੂਰੀ ਨਹੀਂ ਹਨ ਪਰ ਫਿਰ ਵੀ ਕਈ ਕੰਪਨੀਆਂ ਆਪਣੀ ਮਰਜ਼ੀ ਨਾਲ ਇਨ੍ਹਾਂ ਨੂੰ ਸ਼ਾਮਲ ਕਰਦੀਆਂ ਹਨ। ਨਿਕੇਲ ਅਨੁਸਾਰ ਕੈਨੇਡਾ ਵਿੱਚ ਸਿਰਫ਼ 5 ਕਿਸਮਾਂ ਦਾ ਭੋਜਨ ਹੀ ਅਸਲ ਵਿੱਚ ਐਕਸਪਾਇਰ ਹੁੰਦਾ ਹੈ ਜਿਸ ਵਿੱਚ ਬੱਚਿਆਂ ਦਾ ਫਾਰਮੂਲਾ, ਮੀਲ ਰਿਪਲੇਸਮੈਂਟ, ਪ੍ਰੋਟੀਨ ਬਾਰ ਅਤੇ 2 ਨੁਸਖੇ ਵਾਲੇ ਭੋਜਨ ਸ਼ਾਮਲ ਹਨ। ਸੈਕਿੰਡ ਹਾਰਵੈਸਟ ਦਾ ਕਹਿਣਾ ਹੈ ਕਿ ਬਹੁਤ ਸਾਰੇ ਕੈਨੇਡੀਅਨ ਗਲਤੀ ਨਾਲ ‘ਬੈਸਟ ਬਿਫੋਰ’ ਲੇਬਲ ਨੂੰ ਭੋਜਨ ਦੀ ਸੁਰੱਖਿਆ ਦਾ ਸੂਚਕ ਮੰਨਦੇ ਹਨ ਜਦਕਿ ਇਹ ਭੋਜਨ ਦੀ ਗੁਣਵੱਤਾ ਬਾਰੇ ਹੁੰਦਾ ਹੈ। ਹੈਲਥ ਕੈਨੇਡਾ ਅਨੁਸਾਰ ‘ਬੈਸਟ ਬਿਫੋਰ’ ਤਰੀਕ ਦਾ ਮਤਲਬ ਹੈ ਕਿ ਉਤਪਾਦ ਕਦੋਂ ਆਪਣੀ ਤਾਜ਼ਗੀ, ਸੁਆਦ ਜਾਂ ਪੌਸ਼ਟਿਕ ਮੁੱਲ ਗੁਆਉਣਾ ਸ਼ੁਰੂ ਕਰ ਸਕਦਾ ਹੈ ਜਦਕਿ ਐਕਸਪਾਇਰੀ ਡੇਟ ਦੱਸਦੀ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਕੁਝ ਭੋਜਨ ਦਾ ਸੇਵਨ ਕਦੋਂ ਨਹੀਂ ਕਰਨਾ ਚਾਹੀਦਾ ਹੈ। ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਕੈਨੇਡਾ ਕੈਲੀਫੋਰਨੀਆ, ਆਸਟ੍ਰੇਲੀਆ, ਬ੍ਰਿਟੇਨ, ਜਾਪਾਨ ਅਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਤੋਂ ਪਿੱਛੇ ਰਹਿ ਰਿਹਾ ਹੈ ਜਿਹਨਾਂ ਨੇ ਲੇਬਲਿੰਗ ਨੀਤੀਆਂ ਆਧੁਨਿਕ ਕਰਨ ਲਈ ਕਦਮ ਚੁੱਕੇ ਹਨ ਅਤੇ ਕੈਲੀਫੋਰਨੀਆ 2026 ਤੋਂ ਨਵੇਂ ਨਿਯਮ ਲਾਗੂ ਕਰ ਰਿਹਾ ਹੈ। ਟੋਰਾਂਟੋ ਦੇ ਅਹਿਮ ਫੂਡ ਬੈਂਕ ਡੇਲੀ ਬ੍ਰੈੱਡ ਫੂਡ ਬੈਂਕ ਦੇ ਸੀਈਓ ਨੀਲ ਹੈਥਰਿੰਗਟਨ ਨੇ ਕਿਹਾ ਕਿ ਕੈਨੇਡਾ ਦੁਨੀਆ ਵਿੱਚ ਭੋਜਨ ਬਰਬਾਦ ਕਰਨ ਵਾਲਾ ਸਭ ਤੋਂ ਮੋਹਰੀ ਦੇਸ਼ ਹੈ। ਉਹਨਾਂ ਦੀ ਸੰਸਥਾ ਹੁਣ ਲੋੜਵੰਦ 10 ਟੋਰਾਂਟੋ ਵਾਸੀਆਂ ਵਿੱਚੋਂ 1 ਦੀ ਮਦਦ ਕਰ ਰਹੀ ਹੈ। ਮਹਾਂਮਾਰੀ ਤੋਂ ਪਹਿਲਾਂ ਉਹ ਪ੍ਰਤੀ ਮਹੀਨਾ ਲਗਭਗ 60000 ਗਾਹਕਾਂ ਦੀ ਸੇਵਾ ਕਰ ਰਹੇ ਸਨ ਅਤੇ ਪਿਛਲੇ ਮਹੀਨੇ ਇਹ ਗਿਣਤੀ 330000 ਸੀ। ਹੈਥਰਿੰਗਟਨ ਨੇ ਕਿਹਾ ਕਿ ਫੂਡ ਲੇਬਲ ਦੇ ਆਲੇ ਦੁਆਲੇ ਉਲਝਣ ਬੇਲੋੜੀ ਬਰਬਾਦੀ ਅਤੇ ਦਾਨ ਦੇ ਨੁਕਸਾਨ ਵਿੱਚ ਯੋਗਦਾਨ ਪਾਉਂਦੀ ਹੈ ਜਦਕਿ ਇੱਕ ਸ਼ੈਲਫ ਸਥਿਰ ਉਤਪਾਦ ‘ਬੈਸਟ ਬਿਫੋਰ’ ਤਰੀਕ ਤੋਂ 1 ਸਾਲ ਤੋਂ ਵੱਧ ਸਮੇਂ ਤੱਕ ਬਚ ਸਕਦਾ ਹੈ। ਓਨਟਾਰੀਓ ਦੇ ਹੈਮਿਲਟਨ ਵਿੱਚ ਫੂਡ ਫਾਰ ਲਾਈਫ ਸੰਸਥਾ ਦੀ ਅਧਿਕਾਰੀ ਮੇਘਨ ਰਿਚਰਡਸਨ ਨੇ ਕਿਹਾ ਕਿ ਕਈ ਘੱਟ ਆਮਦਨੀ ਵਾਲੇ ਪਰਿਵਾਰ ਲੇਬਲਾਂ ਬਾਰੇ ਗਲਤਫਹਿਮੀਆਂ ਕਾਰਨ ਉਹ ਭੋਜਨ ਸੁੱਟ ਰਹੇ ਹਨ ਜੋ ਉਹ ਅਜੇ ਵੀ ਸੁਰੱਖਿਅਤ ਢੰਗ ਨਾਲ ਖਾ ਸਕਦੇ ਹਨ।

