10.7 C
Vancouver
Wednesday, May 20, 2026

ਲੀਹੋਂ ਲੱਥੇ


ਜਿੱਤੇ ਕੱਲ੍ਹ ਦੇ ਗਏ ਹਾਰ ਅੱਜੇ,
ਜਿੱਤ ਹੋ ਨਾ ਸਕੀ ਜਵਾਨ ਬੇਲੀ।
ਵਾਂਗ ਕੱਖਾਂ ਦੇ ਗਏ ਰੁਲ਼ ਜੇਤੂ,
ਆਪੋ ਆਪਣੇ ਪਿੰਡੋਂ ਸ਼ੈਤਾਨ ਬੇਲੀ।
ਕੀਤਾ ਕੰਮ ਨਾ ਫੜ੍ਹਾਂ ਫੋਕੀਆਂ ਨੇ,
ਚੜ੍ਹੇ ਤੀਰ ਨਾ ਉੱਤੇ ਕਮਾਨ ਬੇਲੀ।
ਜੀਹਨੂੰ ਘਰੋਂ ਹੀ ਨਾ ਵੋਟ ਪਈ,
ਜਿੱਤਣਾ ਕੀ ਸੀ ਚੋਣ ਮੈਦਾਨ ਬੇਲੀ।
ਖੰਭ ਝੜ੍ਹ ਗਏ ਉੱਡਣ ਖਟੋਲਿਆਂ ਦੇ,
ਬੈਠੇ ਕਰ ਸੀ ਜੋ ਗੁਮਾਨ ਬੇਲੀ।
ਧਰੇ ਪੈਰ ਨਾ ਜਿਨ੍ਹਾਂ ਧਰਤ ਉੱਤੇ,
ਸਕੇ ਉੱਡ ਵੀ ਨਾ ਅਸਮਾਨ ਬੇਲੀ।
ਵਾਂਗ ਪਤਾਸਿਆਂ ਗਏ ਖੁਰ ‘ਭਗਤਾ’,
ਖਿੰਡ ਗਈ ਜਿਉਂ ਹੋਵੇ ਭਾਨ ਬੇਲੀ।
ਚੜ੍ਹਨਾ ਹੁਣ ਕੀ ਉਨ੍ਹਾਂ ਲੀਹ ਉੱਤੇ,
ਜਿੱਤੇ ਅੱਜ ਨਾ ਜਿਹੜੇ ਮੈਦਾਨ ਬੇਲੀ।
ਲੇਖਕ : ਬਰਾੜ-ਭਗਤਾ ਭਾਈ ਕਾ
+1-604-751-1113

ਰੁਝਾਨ ਖਬਰਾਂ