ਸਰੀ, (ਏਕਜੋਤ ਸਿੰਘ): ਕੈਨੇਡਾ ਦੇ 90 ਸਾਲਾਂ ‘ਚ ਪਹਿਲਾਂ ਵਾਰ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵਿਰੁੱਧ ਪਹਿਲੀ ਵਾਰ ਨਾਗਰਿਕਾਂ ਵੱਲੋਂ ਚਲਾਈ ਜਾ ਰਹੀ ਰਿਕਾਲ ਪਟੀਸ਼ਨ ਲਾਂਚ ਕੀਤੀ ਗਈ ਹੈ। ਇਹ ਉਹਨਾਂ ਲਈ ਦੂਜੀ ਵਾਰ ਹੈ ਜਦੋਂ ਅਲਬਰਟਾ ਦੇ ਪ੍ਰੀਮੀਅਰ ਨੂੰ ਆਪਣੀ ਵਿਧਾਨ ਸਭਾ ਸੀਟ ਤੋਂ ਹਟਾਉਣ ਲਈ ਅਜਿਹੀ ਚੁਣੌਤੀ ਮਿਲੀ ਹੈ। ਬੁੱਧਵਾਰ ਨੂੰ ਇਲੈਕਸ਼ਨਜ਼ ਅਲਬਰਟਾ ਨੇ ਸਮਿਥ ਅਤੇ ਉਹਨਾਂ ਦੀ ਯੂਨਾਈਟਡ ਕੰਜ਼ਰਵੇਟਿਵ ਪਾਰਟੀ (ਯੂਸੀਪੀ) ਦੇ ਦੋ ਹੋਰ ਕੈਬਨਿਟ ਮੰਤਰੀਆਂ ਵਿਰੁੱਧ ਰਿਕਾਲ ਅਭਿਆਨਾਂ ਨੂੰ ਅਧਿਕਾਰਕ ਤੌਰ ਤੇ ਮਨਜ਼ੂਰੀ ਦਿੱਤੀ ਅਤੇ ਲਾਂਚ ਕੀਤਾ। ਇਸ ਨਾਲ ਯੂਸੀਪੀ ਦੇ 47 ਮੈਂਬਰਾਂ ਵਾਲੀ ਕਾਕਸ ਵਿੱਚੋਂ 20 ਹੁਣ ਰਿਕਾਲ ਪਟੀਸ਼ਨਾਂ ਨਾਲ ਘਿਰੇ ਹੋਏ ਹਨ। ਵਿਰੋਧੀ ਐੱਨਡੀਪੀ ਦੇ ਇੱਕ ਮੈਂਬਰ ਅਮਾਂਡਾ ਚੈਪਮੈਨ ਵਿਰੁੱਧ ਵੀ ਅਭਿਆਨ ਸ਼ੁਰੂ ਹੋ ਗਿਆ ਹੈ। ਸਮਿਥ ਦੇ ਦੱਖਣੀ ਅਲਬਰਟਾ ਦੇ ਬਰੂਕਸ-ਮੈਡੀਸਨ ਹੈਟ ਰਾਈਡਿੰਗ ਵਿੱਚ ਹੀਥਰ ਵੈਨਸਨਿਕ ਅਗਵਾਈ ਕਰ ਰਹੀ ਪਟੀਸ਼ਨ ਡਰਾਈਵ ਨੂੰ ਅੱਗੇ ਵਧਾਉਣ ਲਈ ਲਗਭਗ 12,000 ਦਸਤਖਤ ਇਕੱਠੇ ਕਰਨੇ ਪੈਣਗੇ। ਉਹਨਾਂ ਨੇ ਆਪਣੇ ਅਰਜ਼ੀ ਵਿੱਚ ਲਿਖਿਆ ਕਿ ਸਮਿਥ ਨੀਤੀਆਂ ਬਣਾਉਣ ਵਿੱਚ ਸਥਾਨਕ ਲੋਕਾਂ ਅਤੇ ਮਾਹਰਾਂ ਨੂੰ ਨਜ਼ਰਅੰਦਾਜ਼ ਕਰ ਰਹੀਆਂ ਹਨ।
ਸਮਿਥ ਨੇ ਇਲੈਕਸ਼ਨਜ਼ ਅਲਬਰਟਾ ਨੂੰ ਦਿੱਤੇ ਬਿਆਨ ਵਿੱਚ ਸਥਾਨਕ ਆਵਾਜ਼ਾਂ ਨੂੰ ਨਜ਼ਰਅੰਦਾਜ਼ ਕਰਨ ਦੇ ਆਰੋਪਾਂ ਨੂੰ ਰੱਦ ਕੀਤਾ। ਉਹਨਾਂ ਨੇ ਕਿਹਾ, ”ਮੈਂ ਨਿਯਮਤ ਤੌਰ ਤੇ ਆਪਣੇ ਰਾਈਡਿੰਗ ਵਿੱਚ ਵਾਸੀਆਂ ਨਾਲ ਮੁਲਾਕਾਤਾਂ ਲਈ ਉਪਲਬਧ ਰਹਿੰਦੀ ਹਾਂ ਅਤੇ ਟਾਊਨ ਹਾਲ ਮੀਟਿੰਗਾਂ ਕਰਵਾਉਂਦੀ ਹਾਂ। ਮੈਂ ਬਰੂਕਸ-ਮੈਡੀਸਨ ਹੈਟ ਦੇ ਲੋਕਾਂ ਦੀ ਸੇਵਾ ਕਰਨ ਤੇ ਮਾਣ ਮਹਿਸੂਸ ਕਰਦੀ ਹਾਂ ਅਤੇ ਤੁਹਾਡੀ ਰਾਏ ਨੂੰ ਸਰਕਾਰ ਦੇ ਫੈਸਲਿਆਂ ਵਿੱਚ ਵਰਤਦੀ ਹਾਂ।”
ਬੁੱਧਵਾਰ ਨੂੰ ਤਕਨਾਲੋਜੀ ਮੰਤਰੀ ਨੇਟ ਗਲੂਬਿਸ਼ (ਸਟ੍ਰੈਥਕੋਨਾ-ਸ਼ੇਰਵੁੱਡ ਪਾਰਕ) ਅਤੇ ਵਾਤਾਵਰਨ ਮੰਤਰੀ ਰੈਬੇਕਾ ਸ਼ੂਲਜ਼ (ਕੈਲਗਰੀ ਸ਼ੌਅ) ਵਿਰੁੱਧ ਵੀ ਪਟੀਸ਼ਨਾਂ ਜਾਰੀ ਕੀਤੀਆਂ ਗਈਆਂ। ਗਲੂਬਿਸ਼ ਅਤੇ ਸ਼ੂਲਜ਼ ਨੇ ਕਿਹਾ ਕਿ ਉਹ ਵਾਸੀਆਂ ਨਾਲ ਸੰਪਰਕ ਵਿੱਚ ਹਨ ਅਤੇ ਨਤੀਜੇ ਪ੍ਰਦਾਨ ਕਰ ਰਹੇ ਹਨ। ਅੰਕੜਿਆਂ ਅਨੁਸਾਰ ਅਲਬਰਟਾ ਦੇ 19 ਪ੍ਰੀਮੀਅਰਾਂ ਵਿੱਚੋਂ ਸਿਰਫ਼ ਸਮਿਥ ਅਤੇ ਸੋਸ਼ਲ ਕ੍ਰੈਡਿਟ ਨੇਤਾ ਵਿਲੀਅਮ ਐਬਰਹਾਰਟ ਨੂੰ ਹੀ ਨਾਗਰਿਕ ਰਿਕਾਲ ਦਾ ਸਾਹਮਣਾ ਕਰਨਾ ਪਿਆ ਹੈ। ਐਬਰਹਾਰਟ ਦਾ ਕੇਸ ਵੀ ਦਹਾਕਿਆਂ ਪਹਿਲਾਂਂ ਦਾ ਹੈ।
1936 ਵਿੱਚ ਐਬਰਹਾਰਟ ਦੀ ਪਾਰਟੀ ਨੇ ਲੈਜਿਸਲੇਟਿਵ ਅਸੈਂਬਲੀ (ਰਿਕਾਲ ਐਕਟ) ਪਾਸ ਕੀਤਾ ਸੀ ਤਾਂ ਜੋ ਚੋਣਾਂ ਵਿਚਕਾਰ ਨੁਮਾਇੰਦਿਆਂ ਨੂੰ ਜਵਾਬਦੇਹ ਬਣਾਇਆ ਜਾ ਸਕੇ। ਇੱਕ ਸਾਲ ਬਾਅਦ ਉਹਨਾਂ ਦੇ ਓਕੋਟੋਕਸ-ਹਾਈ ਰਿਵਰ ਰਾਈਡਿੰਗ ਵਿੱਚ ਵਾਸੀਆਂ ਨੇ ਇਸ ਨੂੰ ਉਹਨਾਂ ਵਿਰੁੱਧ ਵਰਤਿਆ, ਜੋ ਵਾਅਦਿਆਂ ਨੂੰ ਪੂਰਾ ਨਾ ਕਰਨ ਕਾਰਨ ਨਾਰਾਜ਼ ਸਨ। ਐਬਰਹਾਰਟ ਨੇ ਪਿੱਛੇ ਗੁੰਝਲਦਾਰ ਤਾਕਤਾਂ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਹਫ਼ਤਿਆਂ ਵਿੱਚ ਐਕਟ ਨੂੰ ਰੱਦ ਕਰ ਦਿੱਤਾ।
2019 ਵਿੱਚ ਜੇਸਨ ਕੈਨੀ ਦੀ ਯੂਸੀਪੀ ਨੇ ਰਿਕਾਲ ਐਕਟ ਨੂੰ ਮੁੜ ਲਿਆਂਦਾ ਅਤੇ 2021 ਵਿੱਚ ਪਾਸ ਕੀਤਾ। ਇਸ ਸਾਲ ਸਮਿਥ ਦੇ ਰਾਜ ਵਿੱਚ ਯੂਸੀਪੀ ਨੇ ਇਸ ਨੂੰ ਹੋਰ ਸੌਖਾ ਬਣਾ ਦਿੱਤਾ। ਪਰ ਹੁਣ ਵਧਦੀਆਂ ਪਟੀਸ਼ਨਾਂ ਨਾਲ ਯੂਸੀਪੀ ਅਤੇ ਕੈਨੀ ਕਹਿ ਰਹੇ ਹਨ ਕਿ ਇਹ ਐਕਟ ਦੀ ਗਲਤ ਵਰਤੋਂ ਹੈ, ਜੋ ਨੈਤਿਕ ਭੰਗਾਂ ਲਈ ਹੈ ਨਾ ਕਿ ਨੀਤੀ ਵਿਵਾਦਾਂ ਲਈ। ਸਮਿਥ ਨੇ ਵਿਦੇਸ਼ੀ ਤਾਕਤਾਂ ਜਾਂ ਯੂਨੀਅਨਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਐਕਟ ਵਿੱਚ ਬਦਲਾਅ ਬਾਰੇ ਵਿਚਾਰ ਕੀਤਾ ਹੈ। ਅਲਬਰਟਾ ਫੈਡਰੇਸ਼ਨ ਆਫ਼ ਲੇਬਰ ਨੇ ਇਸ ਨੂੰ ਰੱਦ ਕੀਤਾ ਹੈ। This report was written by Ekjot Singh as part of the Local Journalism Initiative.

