14.7 C
Vancouver
Tuesday, July 14, 2026

ਹੌਸਲਾ

ਭਾਵੇਂ ਬੋਲੇ ਨਾ ਬੁਲਾਵੇ ਕੋਈ,
ਕਲਾ ਚੜ੍ਹਦੀ ‘ਚ ਫਿਰ ਵੀ ਹਾਂ ਲੋਕੋ।

ਇੱਕ ਡਾਢਾ ਹੀ ਨਾ ਰੁੱਸ ਬੈਠੇ,
ਪ੍ਰਵਾਹ ਦੁਨੀਆਂ ਦੀ ਨਾ ਲੋਕੋ।

19-21 ਤਾਂ ਹਰ ਕੋਈ ਕਰ ਬਹਿੰਦਾ,
ਕਿਤੇ ਗਲਤੀ ਕਿਤੇ ਗੁਨਾਹ ਲੋਕੋ।

ਦੁੱਧ ਧੋਤਾ ਜੇਕਰ ਦਿਸੇ ਕੋਈ,
ਸਿਰ ਮੱਥੇ ਮੰਨੀਏਂ ਤਾਂ ਲੋਕੋ।

ਆਪਣੀ ਕੱਛ ‘ਚ ਹੋਰ ਦੀ ਹੱਥ ਫੜ੍ਹੀ,
ਗੱਲ ਚੁੱਕਣੀ ਮਾੜੀ ਉਤਾਂਹ ਲੋਕੋ।

ਫਸ ਘਪਲ਼ ਚੌਦੇਂ ਗਈ ਦੁਨੀਆਂ,
ਕੋਈ ਅਗਾਂਹ ਕੋਈ ਪਿਛਾਂਹ ਲੋਕੋ।

ਕਰਦੈਂ ਤੂੰ ਵੀ ਕਿਉਂ ਪ੍ਰਵਾਹ ‘ਭਗਤਾ’,
ਕੋਰੀ ਦੂਜਿਆਂ ਦੀ ਜਦ ਨਾਂਹ ਲੋਕੋ।

ਦਿੱਤੇ ਰੱਬ ਨੇ ਉਧਾਰੇ ਸਾਹ ਜਿਹੜੇ,
ਲੈਣੇ ਸਭ ਨੇ ਹੀ ਹੰਢਾਅ ਲੋਕੋ।

ਲਿਖਤ : ਬਰਾੜ-ਭਗਤਾ ਭਾਈ ਕਾ
1-604-751-1113

ਰੁਝਾਨ ਖਬਰਾਂ