15.9 C
Vancouver
Monday, May 25, 2026

ਕੈਨੇਡੀਅਨਜ਼ ਵਲੋਂ ਬਾਈਕਾਟ ਕਾਰਨ ਅਮਰੀਕੀ ਟੂਰਿਜ਼ਮ ਨੂੰ ਹੋ ਸਕਦਾ ਹੈ ਸਾਲਾਨਾ ਕਰੋੜਾਂ ਦਾ ਨੁਕਸਾਨ

ਸਰੀ, (ਏਕਜੋਤ ਸਿੰਘ): ਬਹੁਤ ਸਾਰੇ ਕੈਨੇਡੀਅਨਾਂ ਨੇ ਵਪਾਰਕ ਤਣਾਅ ਅਤੇ ਰਾਜਨੀਤਿਕ ਟਿੱਪਣੀਆਂ ਕਾਰਨ ਅਮਰੀਕਾ ਜਾਣਾ ਘੱਟ ਕਰ ਦਿੱਤਾ ਹੈ ਜਿਸ ਨਾਲ ਅਮਰੀਕੀ ਟੂਰਿਜ਼ਮ ਉਦਯੋਗ ਨੂੰ ਵੱਡਾ ਵਿੱਤੀ ਸਟਾਕ ਹੋ ਸਕਦਾ ਹੈ। ਅਮਰੀਕੀ ਟ੍ਰੈਵਲ ਅਸੋਸੀਏਸ਼ਨ ਦੀ ਤਾਜ਼ਾ ਫੋਰਕਾਸਝਟ ਮੁਤਾਬਕ, ਆਗੰਤੁਕ ਖਪਤ (inbound travel spending) ਵਿੱਚ 3.2% ਦੀ ਕਮੀ ਆ ਸਕਦੀ ਹੈ ਅਤੇ ਖਰਚਾ ਸਾਲਾਨਾ ੂਸ਼$173 ਬਿਲੀਅਨ ਤੇ ਸਕੜ ਕੇ ਰੁਕ ਸਕਦਾ ਹੈ ਜੋ ਕਿ ਕਰੀਬ US$5 ਬਿਲੀਅਨ ਤੋਂ ਵੱਧ ਘਟਤ ਹੈ। ਰਿਪੋਰਟ ਦੱਸਦੀ ਹੈ ਕਿ ਇਹ ਮੁੱਖ ਤੌਰ ‘ਤੇ ਕੈਨੇਡਾ ਤੋਂ ਆ ਰਹੇ ਯਾਤਰੀਆਂ ਦੀ ਘਟਤੀ ਦੀ ਵਜ੍ਹਾ ਨਾਲ ਹੈ।
Statistics Canada ਦੇ ਅਕਤੂਬਰ ਡੇਟਾ ਅਨੁਸਾਰ, ਹਵਾਈ ਰਾਹੀਂ ਵਾਪਸੀ ਕਰਨ ਵਾਲੇ ਕੈਨੇਡੀਅਨਾਂ ਦੀ ਗਿਣਤੀ ਪਿਛਲੇ ਸਾਲ ਦੀ ਤੁਲਨਾ ਵਿੱਚ 24% ਘੱਟ ਹੋਈ, ਜਦਕਿ ਆਟੋਮੋਬਾਈਲ ਰਾਹੀਂ ਵਾਪਸੀ ਯਾਤਰਾਵਾਂ ਵਿੱਚ 30% ਤੋਂ ਵੱਧ ਦੀ ਕਮੀ ਦਰਜ ਕੀਤੀ ਗਈ। 2024 ਵਿੱਚ ਅਮਰੀਕਾ ਵਿੱਚ ਟੋਟਲ 72.39 ਮਿਲੀਅਨ ਅੰਤਰਰਾਸ਼ਟਰੀ ਯਾਤਰੀ ਆਏ, ਜਿਨ੍ਹਾਂ ਵਿੱਚੋਂ 20.24 ਮਿਲੀਅਨ (28%) ਕੈਨੇਡੀਅਨ ਸਨ। ਨਿਰਾਪੱਤੀ ਚਿੰਤਾਵਾਂ ਵੀ ਮੁੱਖ ਕਾਰਨ ਬਣ ਰਹੀਆਂ ਹਨ। ਅਮਰੀਕੀ ਨਿਯਮਾਂ ਵਿੱਚ ਲੰਬੇ ਰਹਿਣ ਲਈ ਨਵੇਂ ਫਿੰਗਰਪ੍ਰਿੰਟਿੰਗ ਨਿਯਮ ਆਏ ਹਨ ਇਕ ਸਰਵੇੱਖਣ ਅਨੁਸਾਰ 65% ਕੈਨੇਡੀਅਨਾਂ ਇਹ ਨਿਯਮ ”ਘੇਰਣ ਵਾਲਾ (invasive)” ਸਮਝਦੇ ਹਨ। ਇਸ ਦੇ ਜਵਾਬ ਵਿੱਚ ਕੈਨੇਡਾ ਨੇ ਅਪਰਲਿ ਵਿੱਚ Canada Strong Pass ਸ਼ੁਰੂ ਕੀਤਾ, ਜਿਸ ਨਾਲ ਦੇਸ਼ੀ ਯਾਤਰਾ ਝਲਕੀਆਂ ਜਿਵੇਂ ਕਿ ਨੈਸ਼ਨਲ ਗੈਲਰੀਆਂ, ਮਿਊਜਯਿਮ ਅਤੇ ਰੇਲ ਸਫ਼ਰ ਉੱਤੇ ਛੂਟ ਦਿੱਤੀ ਗਈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਇਹ ਸਦਨੀਆਂ ਅਤੇ 2026 ਗਰਮੀ ਸੀਜ਼ਨ ਲਈ ਵਧਾਇਆ ਜਾਵੇਗਾ।
U.S. Travel Association ਦੇ ਪ੍ਰਧਾਨ Geoff Freeman ਨੇ ਆਖਿਆ ਕਿ ”ਅਮਰੀਕਾ ਹੁਣ ਵਿਸ਼ਵ ਦਾ ਟੌਪ ਡੈਸਟਿਨੇਸ਼ਨ ਨਹੀਂ ਰਹਿ ਗਿਆ,” ਅਤੇ ਜ਼ਿਕਰ ਕੀਤਾ ਕਿ 2018 ਵਿੱਚ ਆਗੰਤੁਕ ਪੀਕ ਸੀ ਅਤੇ ਹੁਣ ਚੀਨ ਆਉਣ ਵਾਲੇ ਦਹਾਕੇ ਵਿੱਚ ਕਿਥੇ-ਕਿਥੇ ਅਗੇ ਹੋ ਸਕਦਾ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ