ਸਰੀ, (ਏਕਜੋਤ ਸਿੰਘ): ਟੈਕਨੋਲੋਜੀ ਵਿਸ਼ਵ ਵਿੱਚ ਆਰਟੀਫਸ਼ਿਲ ਇੰਟੈਲੀਜੈਂਸ ਨੇ ਭਾਵੇਂ ਕਈ ਸੁਵਿਧਾਵਾਂ ਦਿੱਤੀਆਂ ਹਨ, ਪਰ ਹੁਣ ਇਸਦਾ ਗਲਤ ਇਸਤੇਮਾਲ ਵੀ ਤੇਜ਼ੀ ਨਾਲ ਵੱਧ ਰਿਹਾ ਹੈ। ਮਾਹਿਰਾਂ ਚੇਤਾਵਨੀ ਦੇ ਰਹੇ ਹਨ ਕਿ ਠੱਗ ਅਤੇ ਸਾਈਬਰ ਕ੍ਰਿਮਿਨਲ AI ਪਲੇਟਫਾਰਮਾਂ ਦੀ ਮਦਦ ਨਾਲ ਹਜ਼ਾਰਾਂ ਨਕਲੀ ਅਤੇ ਬਹੁਤ ਹੀ ਹਕੀਕਤ ਵਰਗੀਆਂ ਈਮੇਲਾਂ ਬਣਾ ਰਹੇ ਹਨ, ਜੋ ਲੋਕਾਂ ਨੂੰ ਠੱਗਣ ਵਿੱਚ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਕਾਮਯਾਬ ਹੋ ਰਹੀਆਂ ਹਨ।
BCIT ਦੇ ਸਾਈਬਰ ਸੁਰੱਖਿਆ ਵਿਦਿਆਰਥੀ ਮੁਹੰਮਦ ਜੋਵਕਾਰੀ ਨੇ ਦੱਸਿਆ ਕਿ ਉਹਦੇ ਆਪਣੇ ਨਜ਼ਦੀਕੀ ਲੋਕਾਂ ਨੂੰ ਵੀ ਅਜਿਹੀਆਂ ਫਿਸਿੰਗ ਈਮੇਲਾਂ ਮਿਲੀਆਂ, ਅਤੇ ਉਨ੍ਹਾਂ ਵਿੱਚੋਂ ਕਈ ਸ਼ਿਕਾਰ ਵੀ ਹੋ ਰਹੇ ਹਨ। ਜੋਵਕਾਰੀ ਦਾ ਕਹਿਣਾ ਹੈ ਕਿ ਸਭ ਤੋਂ ਚੌਕਾਉਣ ਵਾਲੀ ਗੱਲ ਇਹ ਸੀ ਕਿ ਇਹ ਈਮੇਲਾਂ Gmail ਦੇ ਸਪੈਮ ਫਿਲਟਰ ਨੂੰ ਵੀ ਬਾਈਪਾਸ ਕਰ ਰਹੀਆਂ ਹਨ।
ਜੋਵਕਾਰੀ ਨੇ ਦਿਖਾਇਆ ਕਿ ਕਿਵੇਂ ਇੱਕ ਪ੍ਰਸਿੱਧ AI ਚੈਟਬੋਟ ਨੂੰ ਗਲਤ ਤਰੀਕੇ ਨਾਲ ਪ੍ਰੋਂਪਟ ਕਰਕੇ, ਉਹ ਨਾ ਕੇਵਲ ਧੋਖੇਬਾਜ਼ ਈਮੇਲ, ਸਗੋਂ ਪੂਰੀ ਨਕਲੀ ਵੈਬਸਾਈਟ ਵੀ ਤਿਆਰ ਕਰ ਸਕਦਾ ਹੈ, ਜੋ ਪੀੜਤ ਨੂੰ ਅਸਲੀ ਲੱਗੇ। ਉਸ ਨੇ ਕਿਹਾ ਕਿ ”ਜੇ ਤੁਸੀਂ ਇਸਨੂੰ 24 ਘੰਟੇ ਲਈ ਚਲਦੇ ਰਹਿਣ ਦਿਓ, ਤਾਂ ਤੁਸੀਂ 10,000 ਤੋਂ ਵੱਧ ਈਮੇਲ ਭੇਜ ਸਕਦੇ ਹੋ।”
ਸਾਈਬਰ ਸੁਰੱਖਿਆ ਕੰਪਨੀ Varonis ਦੀ ਰਿਪੋਰਟ ਮੁਤਾਬਕ, ਪਿਛਲੇ ਛੇ ਮਹੀਨਿਆਂ ਵਿੱਚ ਫਿਸਿੰਗ ਹਮਲਿਆਂ ਵਿੱਚ 202% ਵਾਧਾ ਦਰਜ ਕੀਤਾ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਾਧੇ ਦੇ ਪਿੱਛੇ ਮੁੱਖ ਕਾਰਨ ਅੀ ਦੁਆਰਾ ਲਿਖੀਆਂ ਜਾ ਰਹੀਆਂ ਸੁਚੱਜੀਆਂ ਅਤੇ ਮਨੁੱਖੀ ਲਹਿਜ਼ੇ ਵਾਲੀਆਂ ਈਮੇਲਾਂ ਹਨ। ਟੈਕ ਮਾਹਿਰ ਮਾਈਕ ਏਗਰਬੋ ਨੇ ਕਿਹਾ ਕਿ ਇਹ ਹੈਰਾਨੀਜਨਕ ਨਹੀਂ ਕਿ ਅੀ ਬਣੀਆਂ ਈਮੇਲਾਂ spam ਫਿਲਟਰਾਂ ਤੋਂ ਬਚ ਰਹੀਆਂ ਹਨ।
ਉਸ ਨੇ ਕਿਹਾ ਕਿ AI ਕੋਲ ਪੁਰਾਣੇ ਠੱਗੀ ਦੇ ਸਟਾਈਲ, ਈਮੇਲ ਪੈਟਰਨ ਅਤੇ ਭਾਸ਼ਾ ਸਿੱਖਣ ਲਈ ਬੇਅੰਤ ਡਾਟਾ ਹੈ। ਇਸ ਕਾਰਨ ਇਹ ਬਹੁਤ ਕੁਦਰਤੀ ਅਤੇ ਭਰੋਸੇਯੋਗ ਸੰਦੇਸ਼ ਬਣਾਉਂਦੀ ਹੈ, ਜਿਨ੍ਹਾਂ ਨੂੰ ਪਛਾਣਨਾ ਮੁਸ਼ਕਿਲ ਹੋ ਜਾਂਦਾ ਹੈ।” Google ਨੇ ਇਸ ਮਾਮਲੇ ‘ਤੇ ਕਿਹਾ ਕਿ ਘਮੳਲਿ 99.9% ਫਿਸ਼ਿੰਗ ਅਤੇ ਮੈਲਵੇਅਰ ਸੰਦੇਸ਼ਾਂ ਨੂੰ ਰੋਕਦਾ ਹੈ, ਪਰ ਇਸਦੇ ਬਾਵਜੂਦ ਕੰਪਨੀ ਨਵੇਂ ਅੀ-ਆਧਾਰਿਤ ਸੁਰੱਖਿਆ ਮਾਡਲ ਲਾਂਚ ਕਰ ਰਹੀ ਹੈ, ਤਾਂ ਜੋ ਠੱਗਾਂ ਦੇ ਬਦਲਦੇ ਢੰਗਾਂ ਨਾਲ ਜੁਝਿਆ ਜਾ ਸਕੇ। ਇੱਕ ਘਾਟ ਇਹ ਹੈ ਕਿ ਅੀ ਦੀ ਗਤੀ ਅਤੇ ਵਿਕਾਸ ਇੰਨਾ ਤੇਜ਼ ਹੈ ਕਿ ਟੈਕ ਕੰਪਨੀਆਂ ਅਤੇ ਸੁਰੱਖਿਆ ਟੀਮਾਂ ਲਈ ਇਸਦਾ ਨਾਲ ਨਿਭਾਉਣਾ ਮੁਸ਼ਕਿਲ ਹੋ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਤਕਨਾਲੋਜੀ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਬਣਾਇਆ ਜਾਂਦਾ, ਉਪਭੋਗਤਾਵਾਂ ਦੀ ਸਾਵਧਾਨੀ ਹੀ ਸਭ ਤੋਂ ਵੱਡੀ ਸੁਰੱਖਿਆ ਹੈ।

