15.9 C
Vancouver
Thursday, May 21, 2026

ਵੈਨਕੂਵਰ ਕੌਂਸਲ ਵੱਲੋਂ ਪੁਲਿਸ ਅਤੇ ਫਾਇਰ ਵਿਭਾਗ ਲਈ $20 ਮਿਲੀਅਨ ਦਾ ਵਾਧਾ

ਪ੍ਰਦਰਸ਼ਨ, ਓਵਰਟਾਈਮ ਅਤੇ ਵਾਹਨ ਰੱਖ-ਰਖਾਅ ਕਾਰਨ ਬਜਟ ਵਧਿਆ : ਮੇਅਰ ਕੇਨ ਸਿਮ

ਵੈਨਕੂਵਰ, (ਏਕਜੋਤ ਸਿੰਘ): ਵੈਨਕੂਵਰ ਸ਼ਹਿਰੀ ਕੌਂਸਲ ਨੇ ਬੁੱਧਵਾਰ ਨੂੰ ਸ਼ਹਿਰ ਦੀ ਪੁਲਿਸ ਅਤੇ ਫਾਇਰ ਰੈਸਕਿਊ ਸੇਵਾਵਾਂ ਦੇ ਵਧੇ ਖਰਚ ਨੂੰ ਪੂਰਾ ਕਰਨ ਲਈ ਬਜਟ ਵਿੱਚ ਵਾਧੂ $20 ਮਿਲੀਅਨ ਜਾਰੀ ਕਰਨ ਦੀ ਮਨਜ਼ੂਰੀ ਦੇ ਦਿੱਤੀ। ਇਹ ਵਾਧੂ ਰਕਮ ਸ਼ਹਿਰ ਦੇ ਰਿਜ਼ਰਵ ਫੰਡ ਵਿੱਚੋਂ ਲਈ ਜਾਵੇਗੀ। ਰਿਪੋਰਟ ਮੁਤਾਬਕ, Vancouver Police Department (VPD) ਇਸ ਸਾਲ ਲਗਭਗ $17 ਮਿਲੀਅਨ ਬਜਟ ਤੋਂ ਵੱਧ ਖਰਚ ਕਰ ਗਿਆ।
ਇਸ ਦੇ ਮੁੱਖ ਕਾਰਨ ਦੱਸੇ ਗਏ ਹਨ, ਓਵਰਟਾਈਮ ਘੰਟਿਆਂ ਵਿੱਚ ਵਾਧਾ, ਪ੍ਰਦਰਸ਼ਨਾਂ ਅਤੇ ਰੈਲੀਆਂ ਦੀ ਵਧਤੀ ਗਿਣਤੀ, ਜਨਤਕ ਸੁਰੱਖਿਆ ਲਈ ਚਲਾਇਆ ਗਿਆ ”ਟਾਸਕ ਫੋਰਸ ਬੈਰਾਜ਼” ਆਪਰੇਸ਼ਨ
ਉੱਧਰੋਂ, Vancouver Fire Rescue Services ਨੇ ਵੀ ਬਜਟ ਤੋਂ ਵੱਧ $4.6 ਮਿਲੀਅਨ ਖਰਚ ਕੀਤੇ, ਜਿਸ ਦਾ ਮੁੱਖ ਕਾਰਨ ਫਾਇਰ ਵਾਹਨਾਂ ਦੀ ਮੁਰੰਮਤ ਅਤੇ ਫਲੀਟ ਰੱਖ-ਰਖਾਅ ਦੱਸਿਆ ਗਿਆ ਹੈ।
ਵੈਨਕੂਵਰ ਦੇ ਮੇਅਰ ਕੇਨ ਸਿਮ ਨੇ ਕਿਹਾ ਕਿ ਸੁਰੱਖਿਆ ਸ਼ਹਿਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ।
ਉਹ ਕਹਿੰਦੇ ਹਨ ਕਿ ”ਸਾਡੀ ਪਹਿਲੀ ਡਿਊਟੀ ਸ਼ਹਿਰ ਨੂੰ ਸੁਰੱਖਿਅਤ ਰੱਖਣ ਦੀ ਹੈ। ਇਹ ਹੀ ਸੰਦੇਸ਼ ਸਾਨੂੰ ਵਸਨੀਕਾਂ ਅਤੇ ਕਾਰੋਬਾਰੀਆਂ ਨੇ ਦਿੱਤਾ ਹੈ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਪਿਛਲੇ ਦਸ ਸਾਲਾਂ ਵਿੱਚ ਪੁਲਿਸ ਬਜਟ ਦੇ ਮੁਕਾਬਲੇ ਮਾਲੀ ਦਬਾਅ ਦਾ ਅਨੁਪਾਤ ਲਗਭਗ ਇੱਕੋ ਜਿਹਾ ਰਿਹਾ ਹੈ। This report was written by Ekjot Singh as part of the Local Journalism Initiative.

ਅਗਲੇ ਸਾਲ ਲਈ ਕੀਤੇ ਗਏ ਬਜਟ ਵਾਧੇ ਦਾ ਪ੍ਰਸਤਾਵ ਇਸ ਪ੍ਰਕਾਰ ਹੈ
Vancouver Police Board ਨੇ ਅਗਲੇ ਵਿੱਤੀ ਸਾਲ ਲਈ $497 ਮਿਲੀਅਨ ਦਾ ਓਪਰੇਟਿੰਗ ਬਜਟ ਪ੍ਰਸਤੁਤ ਕੀਤਾ ਹੈ, ਜੋ ਕਿ ਇਸ ਸਾਲ ਦੇ ਮੁਕਾਬਲੇ $50 ਮਿਲੀਅਨ ਵੱਧ ਹੈ।
ਇਸ $50 ਮਿਲੀਅਨ ਦੀ ਵੰਡ ਇਹ ਹੈ:
ਖੇਤਰ ਰਕਮ ਵੇਰਵਾ

ਤਨਖ਼ਾਹ ਵਾਧੇ ਅਤੇ ਸਮੂਹਿਕ ਸਮਝੌਤੇ $28 ਮਿਲੀਅਨ ਪੁਲਿਸ ਯੂਨੀਅਨ ਨਾਲ ਨਵੇਂ ਅਗਰੀਮੈਂਟ ਸਮੇਤ

ਮੌਜੂਦਾ ਸੇਵਾਵਾਂ ਜਾਰੀ ਰੱਖਣ ਲਈ $13 ਮਿਲੀਅਨ E-Comm ਐਮਰਜੈਂਸੀ ਕੰਮ ਅਤੇ ਬਾਡੀ-ਕੈਮਰਾ ਪ੍ਰੋਗਰਾਮ ਲਈ

ਕਮ ਫੰਡ ਦੇ ਖੇਤਰਾਂ ਦੀ ਭਰਪਾਈ ਲਈ $9 ਮਿਲੀਅਨ ਪ੍ਰਦਰਸ਼ਨਾਂ ਦੀ ਸੁਰੱਖਿਆ ਅਤੇ ਗੋਲਾ-ਬਾਰੂਦ ਲਾਗਤਾਂ ਲਈ

ਮਾਹਿਰਾਂ ਦਾ ਕਹਿਣਾ ਹੈ ਕਿ ਵੈਨਕੂਵਰ ਵਿੱਚ ਜਨਤਕ ਪ੍ਰੋਗਰਾਮਾਂ, ਰਾਜਨੀਤਿਕ ਰੈਲੀਆਂ ਅਤੇ ਸੁਰੱਖਿਆ ਕਾਰਵਾਈਆਂ ਦੇ ਵਧਣ ਨਾਲ ਪੁਲਿਸ ਸੇਵਾਵਾਂ ਦੀ ਲੋੜ ਅਤੇ ਖਰਚ ਦੋਵੇਂ ਵਧ ਰਹੇ ਹਨ।

ਰੁਝਾਨ ਖਬਰਾਂ