Tuesday, May 14, 2024
14.3 C
Vancouver

ਫ਼ੈਡਰਲ ਸਰਕਾਰ ਵੱਲੋਂ ਇੱਕ ਨੈਸ਼ਨਲ ਸਪੇਸ ਕੌਂਸਲ ਬਣਾਉਣ ਦਾ ਐਲਾਨ

ਔਟਵਾ : ਕੈਨੇਡਾ ਦੇ ਪੁਲਾੜ ਖੇਤਰ ਨੂੰ ਨਵੇਂ ਫ਼ੈਡਰਲ ਬਜਟ ਵਿੱਚ ਪੈਸੇ ਅਤੇ ਨਵੀਆਂ ਉਮੀਦਾਂ ਦੋਵਾਂ ਪੱਖੋਂ ਹੁਲਾਰਾ ਮਿਲਿਆ ਹੈ। 2024 ਦੇ ਬਜਟ ਵਿੱਚ ਲੂਨਰ ਰਿਸਰਚ ਐਕਸੀਲਰੇਟਰ ਪ੍ਰੋਗਰਾਮ (ਲ਼ਓਅਫ) ਲਈ ਕੈਨੇਡੀਅਨ ਸਪੇਸ ਏਜੰਸੀ (ਛਸ਼ਅ) ਨੂੰ 2024-25 ਵਿੱਚ $8.6 ਮਿਲੀਅਨ ਦਾ ਪ੍ਰਸਤਾਵ ਸ਼ਾਮਲ ਕੀਤਾ ਗਿਆ ਹੈ, ਜੋ ਚੰਦਰਮਾ ਅਤੇ ਇਸ ਤੋਂ ਪਰ੍ਹਾਂ ਮਨੁੱਖੀ ਪਹੁੰਚ ਵਾਲੀ ਟੈਕਨੋਲੌਜੀ ਵਿੱਚ ਨਿਵੇਸ਼ ਕਰੇਗਾ।
ਫੰਡਿੰਗ ਤੋਂ ਇਲਾਵਾ, ਫ਼ੈਡਰਲ ਸਰਕਾਰ ਨੇ ਇੱਕ ਨੈਸ਼ਨਲ ਸਪੇਸ ਕੌਂਸਲ ਬਣਾਉਣ ਦਾ ਵੀ ਐਲਾਨ ਕੀਤਾ, ਜੋ ਕਿ ਪੁਲਾੜ ਖੋਜ, ਤਕਨੀਕੀ ਵਿਕਾਸ, ਅਤੇ ਰਿਸਰਚ ਲਈ ਇੱਕ ਬਿਲਕੁਲ ਨਵੀਂ ਪਹੁੰਚ ਹੋਵੇਗੀ।
ਸਪੇਸ ਕੈਨੇਡਾ (ਸ਼ਪੳਚੲ ਛੳਨੳਦੳ), ਜੋ ਕਿ ਲਗਭਗ 80 ਸਪੇਸ ਸੈਕਟਰ ਕੰਪਨੀਆਂ ਦੀ ਇੱਕ ਸੰਸਥਾ ਹੈ ਅਤੇ ਜਿਸ ਵਿੱਚ ਮੈਗੇਲਨ ਏਰੋਸਪੇਸ, ਮੈਰੀਟਾਈਮ ਲਾਂਚ ਅਤੇ ੰਧਅ ਵਰਗੀਆਂ ਕੈਨੇਡਾ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਸ਼ਾਮਲ ਹਨ, ਨੇ ਇਸ ਐਲਾਨ ਦਾ ਸਵਾਗਤ ਕੀਤਾ ਹੈ। ਸਪੇਸ ਕੈਨੇਡਾ ਦੇ ਸੀਈਓ, ਬ੍ਰਾਇਨ ਗੈਲੈਂਟ ਨੇ ਕਿਹਾ, ਅਸੀਂ ਆਪਣੀ ਸੰਸਥਾ ਦੀ ਸ਼ੁਰੂਆਤ ਤੋਂ ਹੀ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਫ਼ੈਸਲੇ ਦੀ ਵਕਾਲਤ ਕਰਦੇ ਰਹੇ ਹਾਂ, ਅਤੇ ਅਸੀਂ ਸੱਚਮੁੱਚ ਬਹੁਤ ਖੁਸ਼ ਹਾਂ, ਅਤੇ ਅਸੀਂ ਬਜਟ ਵਿੱਚ ਐਲਾਨੀ ਫ਼ੈਡਰਲ ਸਰਕਾਰ ਦੀ ਵਚਨਬੱਧਤਾ ਦੀ ਸ਼ਲਾਘਾ ਕਰਦੇ ਹਾਂ। ਗੈਲੈਂਟ ਨੇ ਕਿਹਾ ਕਿ ਪੁਲਾੜ ਵਿੱਚ ਨਿਵੇਸ਼ ਕੈਨੇਡਾ ਵਿੱਚ ਨਿਵੇਸ਼ ਹੈ।
ਉਨ੍ਹਾਂ ਕਿਹਾ, ਸਪੇਸ ਸੈਕਟਰ ਦੀਆਂ ਦੋ ਤਿਹਾਈ ਨੌਕਰੀਆਂ ਸ਼ਠਓੰ (ਸਾਇੰਸ, ਟੈਕਨੋਲੌਜੀ, ਇੰਜੀਨਰਿੰਗ, ਮੈਥ) ਨੌਕਰੀਆਂ ਹਨ। ਇਹ ਕੈਨੇਡੀਅਨਜ਼ ਲਈ ਚੰਗੀ ਤਨਖ਼ਾਹ ਵਾਲੀਆਂ ਵਧੀਆ ਨੌਕਰੀਆਂ ਹਨ। ਅਤੇ ਇਸਦੇ ਨਾਲ ਹੀ, ਸਾਡੇ ਕੋਲ ਲਗਭਗ 2.8 ਬਿਲੀਅਨ ਡਾਲਰ ਹਨ ਜੋ ਕਿ ਪੁਲਾੜ ਖੇਤਰ ਦੇ ਕਾਰਨ ਕੈਨੇਡੀਅਨ ਅਰਥਚਾਰੇ ਵਿੱਚ ਸ਼ਾਮਲ ਕੀਤੇ ਗਏ ਹਨ।
ਅਮਰੀਕਾ ਨੇ 1989 ਵਿੱਚ ਆਪਣੀ ਨੈਸ਼ਨਲ ਸਪੇਸ ਕੌਂਸਲ ਬਣਾਈ ਸੀ, ਪਰ ਇਸਨੂੰ 1992 ਵਿੱਚ ਭੰਗ ਕਰ ਦਿੱਤਾ ਗਿਆ ਸੀ ਅਤੇ 2017 ਵਿੱਚ ਮੁੜ ਸਥਾਪਿਤ ਕੀਤਾ ਗਿਆ ਸੀ। 2023 ਦੇ ਬਜਟ ਵਿੱਚ ਸਰਕਾਰ ਨੇ ਚੰਦਰਮਾ ਉੱਤੇ ਪੁਲਾੜ ਯਾਤਰੀਆਂ ਦੀ ਸਹਾਇਤਾ ਕਰਨ ਵਾਲੇ ਲੂਨਰ ਯੁਟਿਲਿਟੀ ਵਾਹਨ ਵਿਚ ਛਸ਼ਅ ਦੇ ਯੋਗਦਾਨ ਲਈ 13 ਸਾਲਾਂ ਵਿੱਚ $1.2 ਬਿਲੀਅਨ ਦੇ ਪ੍ਰਸਤਾਵਿਤ ਖ਼ਰਚੇ ਦਾ ਐਲਾਨ ਕੀਤਾ ਸੀ, ਜੋ ਕਿ 2024-25 ਵਿੱਚ ਸ਼ੁਰੂ ਹੋਣਾ ਸੀ। ਅਜੇ ਇਹ ‘ਵਿਕਸਿਤ ਨਹੀਂ ਕੀਤਾ ਗਿਆ’ ਵਾਹਨ ਪੁਲਾੜ ਯਾਤਰੀਆਂ ਨੂੰ ਲੈਂਡਿੰਗ ਸਾਈਟਾਂ ਤੋਂ ਆਵਾਸ ਸਥਾਨਾਂ ਤੱਕ ਕਾਰਗੋ ਲਿਜਾਣ, ਵਿਗਿਆਨ ਜਾਂਚਾਂ ਕਰਨ ਜਾਂ ਚੰਦਰਮਾ ਦੀ ਸਤ੍ਹਾ ‘ਤੇ ਸਪੇਸਵਾਕ ਦੌਰਾਨ ਉਨ੍ਹਾਂ ਦੀ ਸਹਾਇਤਾ ਕਰਨ ਵਿੱਚ ਮਦਦ ਕਰ ਸਕਦਾ ਹੈ।
ਸਰਕਾਰ ਨੇ ਲ਼ਓਅਫ ਪ੍ਰੋਗਰਾਮ ਲਈ ਪੰਜ ਸਾਲਾਂ ਵਿੱਚ $150 ਮਿਲੀਅਨ ਨਿਵੇਸ਼ ਕਰਨ ਦਾ ਪ੍ਰਸਤਾਵ ਵੀ ਰੱਖਿਆ। ਸਪੇਸ ਕੰਪਨੀ ੰਧਅ ਦੇ ਸੀਈਓ, ਮਾਈਕ ਗ੍ਰੀਨਲੇਅ ਨੇ ਵੀ ਸਰਕਾਰ ਦੇ ਇਸ ਨਵੇਂ ਐਲਾਨ ਦਾ ਸਵਾਗਤ ਕੀਤਾ ਹੈ। ਇੱਕ ਈਮੇਲ ਬਿਆਨ ਵਿਚ ਮਾਈਕ ਨੇ ਕਿਹਾ ਕਿ ਕੈਨੇਡਾ ਕੋਲ ਪੁਲਾੜ ਖੇਤਰ ਵਿੱਚ ਇੱਕ ਜ਼ਬਰਦਸਤ ਐਡਵਾਂਟੇਜ ਹੈ ਅਤੇ ਇੱਕ ਨੈਸ਼ਨਲ ਸਪੇਸ ਕੌਂਸਲ ਦੀ ਸਥਾਪਨਾ ਕੈਨੇਡਾ ਲਈ ਉਸ ਸਥਿਤੀ ਨੂੰ ਕਾਇਮ ਰੱਖਣ ਲਈ ਮਹੱਤਵਪੂਰਨ ਹੈ।
ਉਨ੍ਹਾਂ ਕਿਹਾ, ਪੁਲਾੜ ਹੁਣ ਇੱਕ ਤੇਜ਼ੀ ਨਾਲ ਵਧ ਰਿਹਾ, ਉੱਚ ਰਣਨੀਤਕ ਅਤੇ ਮੁਕਾਬਲੇਬਾਜ਼ੀ ਵਾਲਾ ਖੇਤਰ ਹੈ, ਅਤੇ ਕੈਨੇਡੀਅਨਜ਼ ਦੇ ਜੀਵਨ, ਸਾਡੀ ਆਰਥਿਕਤਾ ਅਤੇ ਰਾਸ਼ਟਰੀ ਸੁਰੱਖਿਆ ਲਈ ਇਸਦੇ ਮਹੱਤਵ ਨੂੰ ਪਛਾਣਨ ਦੀ ਅਸਲ ਅਤੇ ਫ਼ੌਰੀ ਲੋੜ ਹੈ।