Tuesday, May 14, 2024
9.9 C
Vancouver

238 ਵਾਰ ਚੋਣ ਹਾਰ ਚੁੱਕਾ ਵਿਅਕਤੀ ਹੁਣ ਫਿਰ ਲੜ ਰਿਹਾ ਹੈ 2024 ਦੀਆਂ ਲੋਕ ਸਭਾ ਚੋਣਾਂ

-ਇਲੈਕਸ਼ਨ ਕਿੰਗ ਕਰਕੇ ਇਲਾਕੇ ‘ਚ ਹੈ ਪਛਾਣ -ਹਾਰਨ ਕਰਕੇ ਲਿਮਕਾ ਬੁੱਕ ਵਿੱਚ ਹੈ ਨਾਂ ਦਰਜ
ਵੈਨਕੂਵਰ, (ਬਰਾੜ-ਭਗਤਾ ਭਾਈ ਕਾ) ਭਾਰਤ ‘ਚ ਆਉਣ ਵਾਲੀਆਂ 2024 ਲੋਕ ਸਭਾ ਚੋਣਾਂ ਲਈ ਤਾਰੀਖ਼ਾਂ ਦਾ ਐਲਾਨ ਹੋ ਚੁੱਕਿਆ ਹੈ। ਇਹ ਚੋਣਾਂ 19 ਅਪ੍ਰੈਲ ਤੋਂ 1 ਜੂਨ ਦਰਮਿਆਨ 7 ਪੜਾਵਾਂ ‘ਚ ਵੋਟਿੰਗ ਹੋਵੇਗੀ, ਜਦੋਂ ਕਿ ਨਤੀਜੇ 4 ਜੂਨ ਨੂੰ ਐਲਾਨ ਕੀਤੇ ਜਾਣਗੇ। ਤਾਮਿਲਨਾਡੂ ‘ਚ ਪਦਮਰਾਜਨ ਨਾਂ ਦਾ ਇਕ ਅਜਿਹਾ ਵਿਅਕਤੀ ਹੈ, ਜੋ ਕਿ 238 ਵਾਰ ਚੋਣਾਂ ਹਾਰ ਚੁੱਕਿਆ ਹੈ ਅਤੇ ਫਿਰ ਤੋਂ ਲੋਕ ਸਭਾ ਚੋਣਾਂ ‘ਚ ਆਪਣੀ ਕਿਸਮਤ ਅਜਮਾਉਣ ਜਾ ਰਿਹਾ ਹੈ। ਇਸ ਪਦਮਰਾਜਨ ਨੂੰ ਲੋਕ ‘ਇਲੈਕਸ਼ਨ ਕਿੰਗ’ ਮਤਲਬ ਕਿ ਚੋਣਾਂ ਦਾ ਬਾਦਸ਼ਾਹ ਵੀ ਕਹਿੰਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਨੂੰ ‘ਵਰਲਡ ਬਿਗੈਸਟ ਇਲੈਕਸ਼ਨ ਲੂਜ਼ਰ’ ਦੀ ਉਪਾਧੀ ਵੀ ਮਿਲੀ ਹੋਈ ਹੈ॥
ਪਦਮਰਾਜਨ ઠਤਾਮਿਲਨਾਡੂ ਦੇ ਮੇਟੂਰ ਦਾ ਰਹਿਣ ਵਾਲਾ ਹੈ ਜਿਸ ਦੀ ਉਮਰ 65 ਸਾਲ ਹੈ ਅਤੇ ਇਕ ਟਾਇਰ ਰਿਪੇਅਰ ਦੁਕਾਨ ਦਾ ਮਾਲਕ ਹੈ। ਉਹ 1988 ਤੋਂ ਲਗਾਤਾਰ ਚੋਣ ਲੜਦਾ ਆ ਰਿਹਾ ਹੈ। 238 ਵਾਰ ਚੋਣਾਂ ਹਾਰਨ ਤੋਂ ਬਾਅਦ ਪਦਮਰਾਜਨ ਇਕ ਵਾਰ ਮੁੜ ਆਉਣ ਵਾਲੀਆਂ ਲੋਕ ਸਭਾ ਚੋਣਾਂ ਲੜਨ ਦੀ ਤਿਆਰੀ ‘ਚ ਲੱਗ ਗਿਆ ਹੈ। ਇਸ ਵਾਰ ਉਹ ਤਾਮਿਲਨਾਡੂ ਦੀ ਧਰਮਪੁਰੀ ਸੀਟ ਤੋਂ ਲੋਕ ਸਭਾ ਚੋਣ ਲੜਣਾ ਰਿਹਾ ਹੈ। ਇਲੈਕਸ਼ਨ ਕਿੰਗ ਦੇ ਨਾਂ ਤੋਂ ਮਸ਼ਹੂਰ ਪਦਮਰਾਜਨ ਦੇਸ਼ ਭਰ ‘ਚ ਹੋਈਆਂ ਸਥਾਨਕ ਬਾਡੀ ਦੀਆਂ ਚੋਣਾਂ ਤੋਂ ਲੈ ਕੇ ਰਾਸ਼ਟਰਪਤੀ ਦੀ ਚੋਣ ਵੀ ਲੜ ਚੁੱਕਾ ਹੈ। ਇਸੇ ਤਰਾਂ ਬਰਨਾਲਾ ਜਿਲਝਾਂ ਦੇ ਪਿੰਡ ਸਹਿਜੜਾ ਦਾ ਰਹਿਣ ਵਾਲਾ ਮਿੱਤਰਾ ਸਿੰਘ ਨਾਂ ਦਾ ਵਿਅਕਤੀ ਵੀ ਰਾਸ਼ਟਰਪਤੀ ਦੀ ਚੋਣ ਲੜ ਚੁੱਕਾ ਹੈ ਪਰ ਹੁਣ ਕਾਨੂੰਨ ਮੁਤਾਬਿਕ ਰਾਸ਼ਟਰਪਤੀ ਦੀ ਸਿੱਧੀ ਚੋਣ ਨਹੀਂ ਲੜ ਸਕਦਾ। ਹੁਣ ਰਾਸ਼ਟਰਪਤੀ ਦੀ ਚੋਣ ਲੜਣ ਵਾਲੇ ਨੂੰ 20 ਐਮ ਪੀਜ਼ ਦੀਆਂ ਹਮਾਇਤ ਜਰੂਰੀ ਹੈ। ਪਦਮਰਾਜਨ ਪ੍ਰਧਾਨ ਮੰਤਰੀ ਮੋਦੀ ਦੇ ਖ਼ਿਲਾਫ਼ ਵੀ ਚੋਣ ਮੈਦਾਨ ‘ਚ ਉੱਤਰਿਆ ਸੀ। ਇਸ ਤੋਂ ਇਲਾਵਾ ਉਹ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਡਾ. ਮਨਮੋਹਨ ਸਿੰਘ ਅਤੇ ਰਾਹੁਲ ਗਾਂਧੀ ਖ਼ਿਲਾਫ਼ ਵੀ ਚੋਣ ਲੜ ਚੁੱਕੇ ਹਨ।
ਪਦਮਰਾਜਨ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਚੋਣ ਲੜਨੀ ਸ਼ੁਰੂ ਕੀਤੀ ਤਾਂ ਲੋਕ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਸਨ ਪਰ ਉਹ ਸਾਰਿਆਂ ਨੂੰ ਸਾਬਿਤ ਕਰਨਾ ਚਾਹੁੰਦਾ ਸੀ ਕਿ ਇਕ ਆਮ ਆਦਮੀ ਵੀ ਚੋਣਾਂ ‘ਚ ਹਿੱਸਾ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਉਮੀਦਵਾਰ ਚੋਣਾਂ ‘ਚ ਸਿਰਫ਼ ਜਿੱਤਣਾ ਚਾਹੁੰਦੇ ਹਨ ਪਰ ਮੇਰੇ ਨਾਲ ਅਜਿਹਾ ਨਹੀਂ ਹੈ। ਪਦਮਰਾਜਨ ਨੇ ਕਿਹਾ ਕਿ ਉਹ ਚੋਣਾਂ ‘ਚ ਸਿਰਫ਼ ਹਿੱਸਾ ਲੈਣ ਤੋਂ ਵੀ ਖੁਸ਼ ਹਨ ਅਤੇ ਫਿਰ ਭਾਵੇਂ ਹਾਰ ਹੋਵੇ ਜਾਂ ਜਿੱਤ ਇਸ ਤੋਂ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਾਰਨ ‘ਚ ਵੀ ਖੁਸ਼ ਹਨ।
238 ਵਾਰ ਚੋਣਾਂ ਹਾਰਨ ਦੇ ਬਾਵਜੂਦ ਉਨ੍ਹਾਂ ਦੀ ਇਕ ਜਿੱਤ ਇਹ ਰਹੀ ਹੈ ਕਿ ਉਹ ਭਾਰਤ ਦੇ ਸਭ ਤੋਂ ਅਸਫ਼ਲ ਉਮੀਦਵਾਰ ਵਜੋਂ ਲਿਮਕਾ ਬੁੱਕ ਆਫ਼ ਰਿਕਾਰਡਜ਼ ‘ਚ ਜਗ੍ਹਾ ਬਣਾ ਚੁੱਕੇ ਹਨ। ਪਦਮਰਾਜਨ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ 2011 ‘ਚ ਸੀ, ਜਦੋਂ ਉਹ ਮੇਟੂਰ ‘ਚ ਵਿਧਾਨ ਸਭਾ ਚੋਣਾਂ ਲਈ ਖੜ੍ਹੇ ਹੋਏ ਸਨ। ਉਨ੍ਹਾਂ ਨੂੰ ਇਸ ਚੋਣਾਂ ‘ਚ 6,273 ਵੋਟ ਮਿਲੇ ਸਨ, ਜਦੋਂ ਕਿ ਅੰਤਿਮ ਜੇਤੂ ਨੂੰ 75 ਹਜ਼ਾਰ ਤੋਂ ਵੱਧ ਵੋਟ ਮਿਲੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ ਕਿ ਮੈਨੂੰ ਇਕ ਵੀ ਵੋਟ ਮਿਲਣ ਦੀ ਉਮੀਦ ਨਹੀਂ ਸੀ ਪਰ ਫਿਰ ਵੀ ਲੋਕਾਂ ਨੇ ਮੇਰੇ ਲਈ ਵੋਟ ਕੀਤਾ ਅਤੇ ਮੈਨੂੰ ਸਵੀਕਾਰ ਕੀਤਾ।