Tuesday, May 14, 2024
9.9 C
Vancouver

ਭਾਰਤੀ ਰਿਜ਼ਰਵ ਬੈਂਕ ਨੇ 90 ਰੁਪਏ ਦਾ ਯਾਦਗਾਰੀ ਸਿੱਕਾ ਕੀਤਾ ਜਾਰੀ

  • 40 ਗਰਾਮ ਚਾਂਦੀ ਦੀ ਵੀ ਕੀਤੀ ਹੈ ਵਰਤੋਂ
    ਵੈਨਕੂਵਰ, (ਬਰਾੜ-ਭਗਤਾ ਭਾਈ ਕਾ) ਭਾਰਤੀ ਰਿਜ਼ਰਵ ਬੈਂਕ ਦੇ 90 ਸਾਲ ਪੂਰੇ ਹੋਣ ‘ਤੇ ਪ੍ਰਧਾਨ ਮੰਤਰੀ ਮੋਦੀ ਨੇ 90 ਰੁਪਏ ਦਾ ਯਾਦਗਾਰੀ ਸਿੱਕੇ ਦਾ ਲੋਕ ਅਰਪਣ ਕਰ ਦਿੱਤਾ ਜੀ। ਦੇਸ਼ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਰਿਜ਼ਰਵ ਬੈਂਕ ਨੋਟਾਂ ਤੋਂ ਹਟ ਕੇ 90 ਰੁਪਏ ਦਾ ਸਿੱਕਾ ਜਾਰੀ ਕੀਤਾ ਗਿਆ ਹੈ ਕਿਉਂਕਿ ਬੈਂਕ ਵੱਲੋਂ ਜਿੰਨੇ ਰੁਪਏ ਦਾ ਨੋਟ ਛਾਪਿਆ ਜਾ ਰਿਹਾ, ਓਨੇ ਰੁਪਏ ਦਾ ਹੀ ਸਿੱਕ ਬਣਾਇਆ ਜਾਂਦਾ ਹੈ ਪਰ ਇਸ ਸਿੱਕੇ ਦੇ ਰਿਲੀਜ ਹੋਣ ਨਾਲ ਨੋਟਾਂ ਦੀ ਗਿਣਤੀ ‘ਚ ਇੱਕ ਤਰਾਂ ਦਾ ਫਰੜ ਜਿਹਾ ਪੈ ਗਿਆ ਲੱਗਦਾ। ਇਸ ਸਿੱਕੇ ਦੀ ਖ਼ਾਸੀਅਤ ਇਹ ਹੈ ਕਿ ਇਹ ਸ਼ੁੱਧ ਚਾਂਦੀ ਦਾ ਬਣਿਆ ਹੈ। ਇਸ ਤੋਂ ਇਲਾਵਾ ਇਸ ‘ਚ 40 ਗ੍ਰਾਮ ਚਾਂਦੀ ਦੀ ਵਰਤੋਂ ਕੀਤੀ ਗਈ ਹੈ। 90 ਰੁਪਏ ਦੇ ਚਾਂਦੀ ਦੇ ਸਿੱਕੇ ਦੇ ਇੱਕ ਪਾਸੇ ਬੈਂਕ ਦਾ ਲੋਗੋ ਹੈ ਅਤੇ ਦੂਜੇ ਪਾਸੇ 90 ਰੁਪਏ ਦਾ ਮੁੱਲ ਲਿਖਿਆ ਹੋਇਆ ਹੈ। ਨਾਲ ਹੀ, ਇਸਦੇ ਸੱਜੇ ਪਾਸੇ ਹਿੰਦੀ ਵਿੱਚ ਭਾਰਤ ਅਤੇ ਖੱਬੇ ਪਾਸੇ ਅੰਗਰੇਜ਼ੀ ਵਿੱਚ ਲਿਖਿਆ ਹੋਵੇਗਾ। ਇਸ ਦੇ ਇੱਕ ਪਾਸੇ ਆਰਬੀਆਈ ਦਾ ਲੋਗੋ ਅਤੇ ਉਪਰਲੇ ਘੇਰੇ ਉੱਤੇ ਹਿੰਦੀ ਵਿੱਚ ਆਰਬੀਆਈ ਅਤੇ ਹੇਠਲੇ ਘੇਰੇ ਉੱਤੇ ਅੰਗਰੇਜ਼ੀ ਵਿੱਚ ਭਾਰਤੀ ਰਿਜ਼ਰਵ ਬੈਂਕ ਲਿਖਿਆ ਹੋਵੇਗਾ। ਲੋਗੋ ਦੇ ਹੇਠਾਂ ੍ਰਭੀ੿90ਲਿਖਿਆ ਹੈ।