Tuesday, May 14, 2024
9.9 C
Vancouver

ਮੇਰੀ ਪਾਕਸਤਾਨ ਯਾਤਰਾ

ਲਿਖਤ : ਬਲਵੰਤ ਸਿੰਘ ਸੰਘੇੜਾ
2006 ਵਿਚ ਮੇਰੀ ਪਤਨੀ ਬਲਦੇਵ ਕੋਰ ਸੰਘੇੜਾ ਅਤੇ ਮੈਂ ਕੁਝ ਦਿਨਾਂ ਲਈ ਪਾਕਸਤਾਨ ਗਏ ਸੀ।ਉਸ ਵੇਲੇ ਅਸੀਂ ਕਾਫੀ ਗੁਰਦਵਾਰਾ ਸਾਹਿਬਾਨ ਵਿਖੇ ਨਤਮਸਤਕ ਹੋਣ ਦਾ ਅਨੰਦ ਮਾਣਿਆ।ਪ੍ਰੰਤੂ ਕੁਝ ਕਾਰਨਾਂ ਕਰਕੇ ਜਿਹਨਾਂ ਹੋਰ ਥਾਵਾਂ ਉਪਰ ਜਾਣ ਦੀ ਚਾਹਨਾਂ ਸੀ ਉਹ ਪੂਰੀ ਨਾਂ ਹੋ ਸਕੀ। ਇਹ ਮੌਕਾ ਸਾਨੂੰ ਇਸ ਸਾਲ ਮਿਲਿਆ ਜਦੋਂ ਸਾਡੇ ਕੁਝ ਨਜਦੀਕੀ ਦੋਸਤਾਂ ਨੇ ਪਾਕਸਤਾਨ ਜਾਣ ਦੀ ਇੱਛਾ ਪ੍ਰਗਟਾਈ। ਇਸ ਲਈ ਅਸੀਂ ਪਾਕਸਤਾਨ ਦੇ ਵੀਜੇ ਇਥੇ ਵੈਨਕੋਵਰ ਤੋਂ ਹੀ ਲੈ ਲਏ।ਇਸ ਲਈ ਅਸੀਂ ਪਾਕਸਤਾਨ ਦੇ ਕੌਸਲ ਜਨਰਲ ਅਤੇ ਉਹਨਾਂ ਦੇ ਸਟਾਫ ਦੇ ਧੰਨਵਾਦੀ ਹਾਂ।
ਅਸੀਂ 28 ਜਨਵਰੀ ਨੂੰ ਵੈਨਕੋਵਰ ਤੋਂ ਆਪਣੇ ਪਿੰਡ ਫਰਵਾਲਾ (ਜਿਲਾ ਜਲੰਧਰ ) ਵਿਖੇ ਪਹੁੰਚ ਗਏ ਸੀ।ਇਕ ਮਹੀਨਾਂ ਪੰਜਾਬ ਵਿਚ ਆਨੰਦ ਮਾਨਣ ਤੋਂ ਬਾਅਦ 28 ਫਰਵਰੀ ਨੂੰ ਤਕਰੀਬਨ 12 ਵਜੇ ਦੁਪਹਿਰ ਅਸੀਂ ਵਾਹਗਾ ਬੌਰਡਰ ਤੇ ਪੁਹੰਚ ਗਏ।ਇਥੇ ਭਾਰਤ ਅਤੇ ਪਾਕਸਤਾਨ ਦੀਆਂ ਸਰਕਾਰਾਂ ਨੇ ਯਾਤਰੀਆਂ ਲਈ ਬੁਹਤ ਸੋਹਣੇ ਪ੍ਰਬੰਧ ਕੀਤੇ ਹੋਏ ਹਨ।ਦੋਹਾਂ ਦੲਸ਼ਾਂ ਦੀਆਂ ਇੰਮੀਗਰੇਸ਼ਨ ਅਤੇ ਕਸਟਮ ਚੈੱਕ ਤੋਂ ਬਾਂਅਦ ਛੇਤੀ ਹੀ ਅਸੀ ਲਾਹੌਰ ਸ਼ਹਿਰ ਵੱਲ ਚਾਲੇ ਪਾ ਲਏ। ਲਾਹੌਰ ਇਕ ਬਹੁਤ ਹੀ ਸੂੰਦਰ ਇਤਿਹਾਸਿਕ ਅਤੇ ਸੰਘਣੀ ਵਸੋਂ ਵਾਲਾ ਸ਼ਹਿਰ ਹੈ।ਸਾਡੀ ਰਿਹਾਇਸ਼ ਦਾ ਇੰਤਜਾਮ ਪੰਜਾਬ ਯੂਨੀਵਰਸਟੀ ਦੇ ਨਵੇਂ ਕੈੰਪੁਸ ਵਿਚ ਠਹਿਰਨ ਦਾ ਕੀਤਾ ਗਿਆ ਸੀ। ਉਹਥੇ ਪਹੁੰਚਦਿਆਂ ਹੀ ਸਾਡਾ ਬਹੁਤ ਨਿੱਘਾ ਸਵਾਗਤ ਕੀਤਾ ਗਿਆ।ਖਾਣਾ ਖਾਣ ਤੋਂ ਬਾਅਦ ਅਸੀਂ ਆਪਣੇ ਕਮਰਿਆਂ ਵਿਚ ਚਲੇ ਗਈ ਅਤੇ ਨਿੱਘੀ ਨੀਂਦ ਦਾ ਆਨੰਦ ਮਾਣਿਆ।
ਦੂਸਰੇ ਦਿਨ ਸਵੇਰੇ ਹੀ ਨਾਸ਼ਤਾ ਕਰਕੇ ਅਸੀਂ ਕਰਤਾਰਪੁਰ ਸਾਹਿਬ ਵੱਲ ਚਲ ਪਏ। ਨਾਰੋਵਾਲ ਜਿਲ੍ਹੇ ਵਿਚ ਇਹ ਉਹ ਪਵਿੱਤਰ ਅਸਥਾਨ ਹੈ ਜਿੱਥੇ ਗੁਰੁ ਨਾਨਕ ਦੇਵ ਜੀ ਨੇ 14 ਸਾਲ ਖੇਤੀ ਕੀਤੀ ,ਵੰਡ ਛਕਿਆ ਅਤੇ ਨਾਮ ਜਪਿਆ।ਪਾਕਸਤਾਨ ਦੀ ਗੌਰਮੈੰਟ ਦਾ ਕਰਤਾਰਪੁਰ ਸਾਹਿਬ ਨੂੰ ਇਕ ਬਹੁਤ ਹੀ ਸੂੰਦਰ ਦਿਖ ਦੇਣਾ ਸਮੁਚੇ ਜਗਤ ਲਈ ਅਤੇ ਖਾਸ ਕਰ ਸਿੱਖਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਲਈ ਉਸ ਵੇਲੇ ਦੇ ਪ੍ਰਧਾਨ ਮੰਤਰੀ ਇਮਰਾਨ ਖਾਂ ਅਤੇ ਪਾਕਸਤਾਨ ਦੀ ਸਰਕਾਰ, ਵਧਾਈ ਦੇ ਪਾਤਰ ਹਨ। ਇਸ ਦੇ ਨਾਲ ਹੀ ਭਾਰਤ ਦੀ ਸਰਕਾਰ ਅਤੇ ਨਵਜੋਤ ਸਿੰਘ ਸਿਧੂ ਦੇ ਯੋਗਦਾਨ ਦੀ ਭੀ ਸ਼ਲਾਘਾ ਬਣਦੀ ਹੈ।ਇਸ ਇਤਿਹਾਸਿਕ ਸਥਾਨ ਤੇ ਗੁਰੁ ਨਾਨਕ ਦੇਵ ਜੀ ਦੀ ਜੀਵਨੀ, ਸਿਖਿਆ ਅਤੇ ਸਮੁੱਚੇ ਸੰਸਾਰ ਨੂੰ ਅਦੁੱਤੀ ਦੇਣ ਦੀ ਮੋਹਰ ਲੱਗੀ ਹੋਈ ਹੇ। ਅਸੀਂ ਸਾਰਾ ਦਿਨ ਇਸ ਕੰਪਲੈਕਸ ਵਿਚ ਫਿਰ ਕੈ ਬਹੁਤ ਹੀ ਆਨੰਦ ਮਾਣਿਆ। ਇਥੇ ਸਾਨੂੰ ਪੰਜਾਬੀ ਭਾਈਚਾਰੇ ਦੇ ਨਲ ਹੀ ਕਾਫੀ ਹੋਰ ਦੇਸ਼ਾਂ ਅਤੇ ਕਮਿਊਨਿਟਆਂ ਦੇ ਪੁਰਸ਼ ਅਤੇ ਬੀਬੀਆਂ ਭੀ ਮਿਲੇ। ਸਭ ਨੇ ਸਾਨੂੰ ਜਫੀਆਂ ਪਾਕੇ ਬਹੁਤ ਹੀ ਪਿਆਰ ਅਤੇ ਸਤਿਕਾਰ ਦਿੱਤਾ।
ਸਾਡੇ ਸਭ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਸੀ ਕਿ ਇਹ ਉਹ ਧਰਤੀ ਹੈ ਜਿੱਥੇ ਗੁਰੁ ਨਾਨਕ ਦੇਵ ਜੀ ਨੇ 14 ਸਾਲ ਖੇਤੀ ਕੀਤੀ ਅਤੇ ਕਰਤਾਰਪੁਰ ਦਾ ਨੱਗਰ ਵਸਾਇਆ। ਗੁਰੁ ਸਾਹਿਬ ਦੀਆਂ ਕਾਫੀ ਨਿਸ਼ਾਨੀਆਂ ਭੀ ਇੱਥੇ ਸਾੰਭ ਕੇ ਰੱਖੀਆਂ ਹੋਈਆਂ ਹਨ। ਇੱਥੇ ਉਹ ਖੁਹ ਭੀ ਹੈੇ ਜਿਸ ਦੇ ਪਾਣੀ ਨਾਲ ਗੁਰੁ ਜੀ ਆਪਣੀ ਫਸਲ ਨੂੰ ਸਿੰਜਦੇ ਸਨ।ਯਾਤਰੀਆਂ ਦੀ ਸਹੂਲਤ ਲਈ ਇੱਥੇ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਗਈ ਹੈ। ਇਥੇ ਸੇਵਾਦਾਰ ਭੀ ਪੂਰੀ ਲਗਨ ਅਤੇ ਪਿਆਰ ਨਾਲ ਸੇਵਾ ਕਰਦੇ ਹਨ।ਇਸ ਕਮਪਲੈਕਸ ਦੇ ਅੰਦਰ ਵੜਦਿਆਂ ਹੀ ਮਨ ਨੂੰ ਬਹਤ ਸ਼ਾਂਤੀ ਮਿਲਦੀ ਹੈ।ਪਤਾ ਹੀ ਨਹੀਂ ਲੱਗਾ ਕਿ ਸ਼ਾਮ ਕਦੋਂ ਹੋ ਗਈ ਅਤੇ ਸਾਡੇ ਲਈ ਲਾਹੌਰ ਨੂੰ ਵਾਪਸ ਮੁੜਨ ਦਾ ਸਮਾਂ ਹੋ ਗਿਆ ਸੀ ।
ਇਸ ਤੋਂ ਬਾਅਦ ਸ਼ਵੇਰੇ ਨਾਸ਼ਤਾ ਕਰਕੇ ਅਸੀਂ ਲਾਹੌਰ ਤੋਂ ਸੱਚਾ ਸੌਦਾ ਅਤੇ ਨਨਕਾਣਾ ਸਾਹਿਬ ਗੁਰਦਵਾਰਾ ਸਾਹਿਬਾਨਾਂ ਵਿਖੇ ਨਤਮਸਤਕ ਹੋਣ ਲਈ ਚੱਲ ਪਏ।ਪਾਕਸਤਾਨ ਦੇ ਮੇਜਰ ਮੋਟਰਵੇਜ ਨੇ ਸਾਡਾ ਸਫਰ ਬਹੁਤ ਆਸਾਨ ਕਰ ਦਿੱਤਾ।ਤਕਰੀਬਨ ਡੇਢ ਘੰਟੇ ਬਾਅਦ ਅਸੀਂ ਗੁਰਦਵਾਰਾ ਸੱਚਾ ਸੌਦਾ ਪਹੁੰਚ ਗਏ।ਇਹ ਗੁਰੁ ਘਰ ਹੁਣ ਪਿੰਡ ਦੀ ਆਬਾਦੀ ਦੇ ਨਾਲ ਹੀ ਜੁੜ ਗਿਆ ਹੈ। ਇਹ ਉਹ ਪਵਿੱਤਰ ਅਸਥਾਨ ਹੈ ਜਿੱਥੇ ਗੁਰੁ ਨਾਨਕ ਦੇਵ ਜੀ ਨੇ ਆਪਣੇ ਪਿਤਾ ਜੀ ਵਲੋਂ ਚੰਗਾ ਵਪਾਰ ਕਰਨ ਲਈ ਦਿੱਤੇ 20 ਰੁਪਿਆਂ ਨਾਲ ਭੁੱਖੇ ਸਾਧਾਂ ਨੂੰ ਲੰਗਰ ਛਕਾਇਆ ਸੀ। ਦੱਸਿਆ ਜਾਂਦਾ ਹੈ ੈਕਿ ਜਦੋਂ ਗੁਰੁ ਜੀ ਚੂਹੜਕਾਣਾ ਮੰਡੀ ਨੂੰ ਵਪਾਰ ਕਰਨ ਲਈ ਜਾ ਰਹੇ ਸਨ ਤਾਂ ਉਹਨਾਂ ਦੀ ਨਿਗਾਹ ਇਸ ਥਾਂਹ ਬੈਠੇ ਭੁੱਖੱੇ ਸਾਧਾਂ ਉਪਰ ਪੈ ਗਈ। ਗੁਰੁ ਜੀ ੳਹਨਾਂ ਕੋਲ ਬੈਠ ਗਏ ਅਤੇ ਮਰਦਾਨੇ ਨੂੰ ਉਹਨਾਂ ਨੂੰ ਲੰਗਰ ਛਕਾਉਣ ਲਈ ਚੂਹੜਕਾਣਾਂ ਮੰਡੀ ਤੋਂ ਰਸਦ ਲੈਣ ਲਈ ਭੇਜ ੱਿਦੱਤਾ। ਮਰਦਾਨੇ ਦੀ ਲਿਆਂਦੀ ਰਸਦ ਨਾਲ ਗੁਰੁ ਜੀ ਨੇ ਭੁਖੇ ਸਾਧਾਂ ਨੂੰ ਲੰਗਰ ਛਕਾ ਕੈ ਲੰਗਰ ਦੀ ਪ੍ਰੰਪਰਾ ਸ਼ੁਰੂ ਕੀਤੀ। ਅੱਜ ਸਾਰੀ ਦੁਨੀਆਂ ਵਿਚ ਲੰਗਰ ਸਿੱਖ ਕਮਿਉਨਿਟੀ ਦੀ ਬਹੁਤ ਵੱਡੀ ਪਹਿਚਾਨ ਬਣ ਗਿਆ ਹੈ।
ਇਸ ਇਤਿਹਾਸਕ ਗੁਰੁ ਘਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਆਮ ਇਹ ਜਾਣਕਾਰੀ ਹੈ ਕਿ ਇਹ ਲੰਗਰ ਥੋੜ੍ਹੇ ਸਮੈਂ ਲਈ ਚਲਿਆਂ। ਉਹਨਾਂ ਦਸਿਆਂ ਕਿ ਅਸਲ ਵਿਚ ਇਸ ਥਾਂ ਉਪਰ ਲੰਗਰ ਕਾਫੀ ਸਮਾਂ ਚਲਦਾ ਰਿਹਾ। ਪਹਿਲੀ ਗੱਲ ਤਾਂ ਇਹ ਹ ੈਕਿ ਉਸ ਸਮੇਂ ਵੀਹ ਰੁਪੲੈ ਅੱਜ ਦੇ ਕਰੋੜਾਂ ਰੁਪਿਆਂ ਬਰਾਬਰ ਸਨ ਜੋ ਕਿ ਕਾਫੀ ਸਮੇਂ ਲਈ ਲੰਗਰ ਲਈ ਵਰਤੇ ਜਾ ਸਕਦੇ ਸਨ। ਦੂਸਰੇ ਉਹਨਾਂ ਇਹ ਦੱਸਿਆ ਕਿ ਜਦੋਂ ਲਾਗਲੇ ਪਿੰਡਾਂ ਵਾਲਿਆਂ ਨੇ ਲੰਗਰ ਚਲਦਾ ਦੇਖਿਆ ਤਾਂ ਉਹਨਾਂ ਨੇ ਭੀ ਆਪਣਾ ਹਿੱਸਾ ਪਾਉਣਾ ਸ਼ੁਰੂ ਕਰ ਦਿਤਾ। ਇਸ ਦੇ ਨਾਲ ਹੀ ਉਸ ਵੇਲੇ ਦੇ ਅਤੇ ਉਸ ਏਰੀਏ ਦੇ ਵਪਾਰੀ ਵਰਗ ਨੈ ਭੀ ਬਹੁਤ ਯੋਗਦਾਨ ਪੌਣਾ ਸ਼ੁਰੂ ਕਰ ਦਿੱਤਾ। ਸੋ ਇਹ ਪ੍ਰੰਪਰਾ ਜੋਰ ਫੜ ਗਈ ਅਤੇ ਅੱਜ ਭੀ ਦੁਨੀਆਂ ਭਰ ਵਿਚ ਇਹ ਸਭ ਸਿੱਖ ਜਗਤ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।ਪਾਕਸਤਾਨ ਦੀ ਗੌਰਮੈੰਟ ਦੇ ਸਹਿਯੋਗ ਨਾਲ ਪਾਕਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਹਨਾਂ ਸਭ ਗੁਰੁ ਘਰਾਂ ਦੀ ਦੇਖ ਭਾਲ ਬੁਹਤ ਚੰਗੀ ਤਰ੍ਹਾਂ ਕੀਤੀ ਹੈ। ਇਥੇ ਲੰਗਰ ਛਕ ਕੇ ਅਸੀਂ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਚੱਲ ਪਏ।
ਤਕਰੀਬਨ ਪੌਣੇ ਘੰਟੇ ਦੀ ਡਰਾਈਵ ਤੋਂ ਉਪਰੰਤ ਅਸੀਂ ਨਨਕਾਣਾ ਸਾਹਿਬ ਪੰਹੁਚ ਗਏ। ਇਥੇ ਕਮੇਟੀ ਦੇ ਮੈੰਬਰਾਂ ਅਤੇ ਹੋਰ ਅਧਿਕਾਰੀਆਂ ਨੇ ਸਾਡਾ ਬਹੁਤ ਹੀ ਨਿੱਘਾਾ ਸਵਾਗਤ ਕੀਤਾ। ਸਾਰੇ ਗੁਰੁ ਘਰ ਦੀ ਦੇਖ ਰੇਖ ਬਹੁਤ ਚੰਗੀ ਤਰ੍ਹਾਂ ਕੀਤੀ ਜਾ ਰਹੀ ਹੈ। ਪ੍ਰਬੰਧਕਾਂ ਨੇ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਸਾਨੂੰ ਚਾਹ ਪਾਣੀ ਛਕਾਇਆ ਅਤੇ ਗੁਰਦਵਾਰਾ ਸਾਹਿਬ ਦਾ ਟੂਰ ਕਰਵਾਇਆ। ਗੁਰੁ ਨਾਨਕ ਦਵੇ ਜੀ ਦੇ ਪ੍ਰਕਾਸ਼ ਅਸਥਾਨ ਤੇ ਆ ਕੇ ਮਨ ਨੂੰ ਜੋ ਖੁਸ਼ੀ ਹੋਈ ਅਤੇ ਸਕੂਨ ਮਿਲਿਆ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੁ ਜੀ ਦੇ ਜਨਮ ਅਸਥਾਨ ਤੇ ਨਤਮਸਤਕ ਹੋ ਕੇ ਅਸੀਂ ਨਨਕਾਣਾ ਸਾਹਿਬ ਵਿਖੇ ਦੂਸਰੇ ਗੁਰੁ ਘਰਾਂ ਵਿਚ ਆਪਣੇ ਸ਼ਰਧਾ ਦੇ ਫੁਲ ਭੇਂਟ ਕਰਨ ਲਈ ਪ੍ਰਬੰਧਕਾਂ ਨੂੰ ਬੇਨਤੀ ਕੀਤੀ। ਉਹਨਾਂ ਨੇ ਸਾਡੇ ਨਾਲ ਇਕ ਗੁਰੁ ਦੇ ਪਿਆਰੇ ਸੱਜਣ ਨੂੰ ਭੇਜ ੱਿਦੱਤਾ ਜਿਸ ਨੇ ਗੁਰਦਵਾਰਾ ਬਾਲ ਲੀਲ੍ਹਾ, ਗੁਰਦਵਾਰਾ ਤੰਬੂ ਸਾਹਿਬ, ਗੁਰਦਵਾਰਾ ਮਾਲ ਸਾਹਿਬ, ਪੰਜਵੀਂ ਅਤੇ ਛੇਵੀਂ ਪਾਤਸ਼ਾਹੀ ਵਾਲੇ ਅਤੇ ਹੋਰ ਸਭ ਗੁਰਦਵਾਰਾ ਸਹਿਬਾਨ ਦੇ ਦਰਸ਼ਨ ਕਰਵਾ ਕੇ ਨਿਹਾਲ ਕੀਤਾ।ਹੁਣ ਸ਼ਾਮ ਪੈ ਗਈ ਸੀ ਅਤੇ ਸਾਡੇ ਲਈ ਵਾਪਸ ਲਾਹੌਰ ਪਰਤਣ ਦਾ ਸਮਾਂ ਹੋ ਗਿਆ ਸੀ। ਸਭ ਨੂੰ ਫਤਿਹ ਬੁਲਾ ਕੇ ਅਸੀਂ ਲਾਹੌਰ ਵਲ ਚਲ ਪਏ।
– ਚਲਦਾ