Saturday, November 23, 2024
10.8 C
Vancouver

ਸਾਲ 2024 ਵਿੱਚ ਸਿਰਫ਼ 3,64,000 ਵਿਿਦਆਰਥੀਆਂ ਦੇ ਸਟੱਡੀ ਪਰਮਿਟ ਨੂੰ ਮਿਲੇਗੀ ਮਨਜ਼ੂਰੀ  

ਸਰੀ, ਵਿਦੇਸ਼ੀ ਵਿਿਦਆਰਥੀਆਂ ਦੇ ਦਾਖਲੇ ਨੂੰ ਲੈ ਕੇ ਕੈਨੇਡਾ ਨੇ ਵੱਡਾ ਐਲਾਨ ਕੀਤਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 2024 ਤੋਂ ਨਵੇਂ ਅਧਿਐਨ ਪਰਮਿਟਾਂ ਦੀ ਗਿਣਤੀ ‘ਤੇ ਦੋ ਸਾਲ ਦੀ ਅਸਥਾਈ ਸੀਮਾ ਲਗਾ ਦਿੱਤੀ ਹੈ। 2024 ਲਈ ਸਿਰਫ਼ 3,64,000 ਸਟੱਡੀ ਪਰਮਿਟ ਮਨਜ਼ੂਰ ਕੀਤੇ ਜਾਣਗੇ। ਸਟੱਡੀ ਪਰਮਿਟ ਕੈਪ ਲਾਗੂ ਹੋਣ ਨਾਲ ਸਰਕਾਰ ਦਾ ਫੋਕਸ ਸਰੋਤਾਂ ਦੇ ਪ੍ਰਬੰਧਨ ਅਤੇ ਅੰਤਰਰਾਸ਼ਟਰੀ ਵਿਿਦਆਰਥੀਆਂ ਦੀ ਸਹਾਇਤਾ ਲਈ ਬੁਨਿਆਦੀ ਢਾਂਚੇ ਦੀ ਸਾਂਭ-ਸੰਭਾਲ ਵੱਲ ਵੱਧ ਜਾਵੇਗਾ।

ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (ੀ੍ਰਛਛ) ਦੇ ਇਸ ਕਦਮ ਦਾ ਉਦੇਸ਼ ਆਉਣ ਵਾਲੇ ਵਿਿਦਆਰਥੀਆਂ ਦੀ ਸੰਖਿਆ ਨੂੰ ਕੈਨੇਡੀਅਨ ਸੰਸਥਾਵਾਂ ਦੀ ਸਮਰੱਥਾ ਨਾਲ ਸੰਤੁਲਿਤ ਕਰਨਾ ਹੈ ਤਾਂ ਜੋ ਸਾਰਿਆਂ ਲਈ ਵਧੀਆ ਵਿਿਦਅਕ ਅਨੁਭਵ ਯਕੀਨੀ ਬਣਾਇਆ ਜਾ ਸਕੇ। ਕੈਨੇਡਾ ਸਰਕਾਰ ਨੂੰ 2024 ਵਿੱਚ 606,000 ਸਟੱਡੀ ਪਰਮਿਟ ਅਰਜ਼ੀਆਂ ਪ੍ਰਾਪਤ ਹੋਣ ਦੀ ਉਮੀਦ ਹੈ। 60% ਦੀ ਦੇਸ਼ ਵਿਆਪੀ ਸਵੀਕ੍ਰਿਤੀ ਦਰ ਨਾਲ ਇਨ੍ਹਾਂ ਵਿੱਚੋਂ ਸਿਰਫ 364,000 ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ। 2024 ਵਿੱਚ ਸਮਾਪਤ ਹੋਣ ਵਾਲੇ ਅਧਿਐਨ ਪਰਮਿਟਾਂ ਦੀ ਸੰਖਿਆ ਅਸਲ ਸਟੱਡੀ ਪਰਮਿਟ ਕੈਪ ਨੂੰ ਨਿਰਧਾਰਤ ਕਰੇਗੀ, ਮਤਲਬ ਕਿ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਨਵੇਂ ਅੰਤਰਰਾਸ਼ਟਰੀ ਵਿਿਦਆਰਥੀਆਂ ਦੀ ਕੁੱਲ ਗਿਣਤੀ ਲਗਭਗ ਉਨ੍ਹਾਂ ਵਿਿਦਆਰਥੀਆਂ ਦੀ ਕੁੱਲ ਸੰਖਿਆ ਦੇ ਬਰਾਬਰ ਹੋਵੇਗੀ ਜਿਨ੍ਹਾਂ ਦੇ ਪਰਮਿਟ ਉਸੇ ਸਾਲ ਵਿੱਚ ਖ਼ਤਮ ਹੋ ਰਹੇ ਹਨ। ਅਧਿਐਨ ਵੀਜ਼ਾ ਸੀਮਾ ਤੋਂ ਇਲਾਵਾ ੀ੍ਰਛਛ ਨੇ ਅੰਤਰਰਾਸ਼ਟਰੀ ਵਿਿਦਆਰਥੀਆਂ ਲਈ ਪੋਸਟ ਗ੍ਰੈਜੂਏਟ ਵਰਕ ਪਰਮਿਟ ਯੋਗਤਾ ਮਾਪਦੰਡ ਅਤੇ ਘੀਛ ਲੋੜਾਂ ਨੂੰ ਵੀ ਬਦਲ ਦਿੱਤਾ ਹੈ।