Saturday, November 23, 2024
8.4 C
Vancouver

ਪੰਜਾਬੀ

ਉਦਾਸੀਆਂ ਦਾ ਨੂਰ

ਇਨ੍ਹਾਂ ਦਾ ਪਥ-ਪ੍ਰਦਰਸ਼ਕ,

ਤੇ

ਖੜਗ ਦਾ ਧਾਰਨੀ

ਇਨ੍ਹਾਂ ਦਾ ਮਹਾਂ-ਨਾਇਕ।

ਹੜ੍ਹਾਂ, ਝੱਖੜਾਂ, ਦਰਿਆਵਾਂ ਦੇ ਵਹਿਣ

ਇਨ੍ਹਾਂ ਦਾ ਰਾਹ ਨਾ ਰੋਕਦੇ

ਇਹ ਜਾਣਦੇ –

‘‘ਪੰਜਾਬ ਦੇ ਦਰਿਆ ਜਾਪੁ ਸਾਹਿਬ

ਗਾਉਂਦੇ।’’

ਵਲਗਣਾਂ, ਵਖਰੇਵਿਆਂ ਤੋਂ ਮੁਕਤ

ਇਹ ਮਰਜੀਵੜੇ

‘ਮਾਨਸ ਕੀ ਏਕ ਰਾਤ’ ਦੇ ਮੁਤਲਾਸ਼ੀ।

ਸੰਤਾਲੀਆਂ, ਚੁਰਾਸੀਆਂ ਦੇ

ਕਾਲੇ ਪਹਿਰਾਂ ਨੂੰ ਉਲੰਘ

‘ਤੇਰਾ ਕੀਆ’ ਨੂੰ ਹਿਰਦੇ ਵਿਚ ਬਿਠਾਉਣਾ

ਇਨ੍ਹਾਂ ਦਾ ਸਦੀਵੀ ਅਮਲ ਹੈ।

ਇਨ੍ਹਾਂ ਦੇ ਮੱਥੇ ਉਤੇ

‘ਸੱਚਾ ਸੌਦਾ’ ਖੁਣਿਆ ਹੋਇਆ ਹੈ।

ਸਰਕਾਰੀ-ਤੰਤਰ ਵਿਚਲੇ ਅੱਤਵਾਦੀ ਦੇ

ਲਕਬ ਨੂੰ

‘ਹੋਊ ਪਰ੍ਹੇ’ ਕਹਿ ਕੇ ਛੁਟਿਆਉਂਦੇ

ਨਿਮਾਣਿਆਂ-ਨਿਤਾਣਿਆਂ ਦੀ ਬਾਂਹ

ਫੜਦੇ।

ਜ਼ੋਰ, ਜਬਰ ਤੇ ਜ਼ੁਲਮ ਅੱਗੇ ਮੱਥਾ ਡਾਹੁੰਦੇ,

ਭਗਤੀ ਤੇ ਸ਼ਕਤੀ ਨੂੰ ਸਮਾਨਾਂਤਰ

ਚਿਤਵਦੇ,

ਜ਼ਿੰਦਗੀ ਨੂੰ ਪਿਆਰਦੇ ਤੇ ਸਤਿਕਾਰਦੇ ਬਾਬੇ

ਸਾਡੇ ਸਮਿਆਂ ਦਾ

ਅਮੁੱਕ ਦਸਤਾਵੇਜ਼ ਹਨ!

ਲਿਖਤ : ਪ੍ਰੋ. ਨਵ ਸੰਗੀਤ ਸਿੰਘ

ਸੰਪਰਕ : 94176-92015