18.8 C
Vancouver
Monday, May 25, 2026

ਕੈਨੇਡਾ ਵਿੱਚ ਕਿਰਾਏ ਦੀਆਂ ਕੀਮਤਾਂ ਵਿੱਚ ਗਿਰਾਵਟ ਜਾਰੀ, ਪਿਛਲੇ ਸਾਲ ਦੇ ਮੁਕਾਬਲੇ 3.2% ਘਟੇ

ਵੈਨਕੂਵਰ, (ਏਕਜੋਤ ਸਿੰਘ): ਕੈਨੇਡਾ ਦੇ ਕਿਰਾਏ ਦੇ ਬਜ਼ਾਰ ਵਿੱਚ ਇੱਕ ਮਹੱਤਵਪੂਰਨ ਮੋੜ ਆਇਆ ਹੈ।ઠRentals.ca ਅਤੇઠUrbanation ਦੀ ਤਾਜ਼ਾ ਰਿਪੋਰਟ ਅਨੁਸਾਰ, ਸਤੰਬਰ 2025 ਵਿੱਚ ਕੈਨੇਡਾ ਭਰ ਵਿੱਚ ਰਹਾਇਸ਼ੀ ਜਾਇਦਾਦਾਂ ਦੇ ਔਸਤ ਕਿਰਾਏ 2,123 ਕੈਨੇਡੀਅਨ ਡਾਲਰ ਪ੍ਰਤੀ ਮਹੀਨਾ ਰਹੇ, ਜੋ ਪਿਛਲੇ ਸਾਲ ਦੇ ਮੁਕਾਬਲੇ 3.2 ਪ੍ਰਤੀਸ਼ਤ ਘਟ ਗਏ ਹਨ। ਇਹ ਕੈਨੇਡਾ ਵਿੱਚ ਲਗਾਤਾਰ 12ਵਾਂ ਮਹੀਨਾ ਹੈ ਜਦੋਂ ਕਿਰਾਏ ਘਟ ਰਹੇ ਹਨ।ઠUrbanation ਦੇ ਪ੍ਰਧਾਨ ਸ਼ੌਨ ਹਿਲਡੇਬ੍ਰੈਂਡ ਨੇ ਕਿਹਾ ਕਿ ਕਿਰਾਏਦਾਰਾਂ ਲਈ ਇਹ ਪਿਛਲੇ ਦੋ ਸਾਲਾਂ ਵਿੱਚ ਸਭ ਤੋਂ ਵਧੀਆ ਮੌਕਾ ਹੈ। ਉਨ੍ਹਾਂ ਨੇ ਦੱਸਿਆ ਕਿ ਸਭ ਤੋਂ ਮਹਿੰਗੇ ਸ਼ਹਿਰਾਂ ઠਵੈਨਕੂਵਰ ਅਤੇ ਟੋਰਾਂਟੋ ઠਵਿੱਚ ਵੀ ਕਿਰਾਏ ਲਗਭਗ ਚਾਰ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ‘ਤੇ ਹਨ। ਹਿਲਡੇਬ੍ਰੈਂਡ ਦੇ ਅਨੁਸਾਰ, ਇਹ ਰੁਝਾਨ ਇਸ ਲਈ ਆਇਆ ਹੈ ਕਿਉਂਕਿ ਨਵੀਂ ਕਿਰਾਏਦਾਰੀ ਘਰਾਂ ਦੀ ਸਪਲਾਈ ਮੰਗ ਨਾਲੋਂ ਵੱਧ ਹੈ। ਹਾਲਾਂਕਿ, ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਇਹ ਸਥਿਤੀ ਲੰਬੇ ਸਮੇਂ ਤੱਕ ਨਹੀਂ ਰਹੇਗੀ, ਕਿਉਂਕਿ ਕੰਡੋ ਮਾਰਕੀਟ ਵਿੱਚ ਸੈਕੰਡਰੀ ਸਪਲਾਈ ਘੱਟ ਹੋ ਰਹੀ ਹੈ ਅਤੇ ਅਬਾਦੀ ਅਤੇ ਰੋਜ਼ਗਾਰ ਵਿੱਚ ਤਬਦੀਲੀ ਆ ਰਹੀ ਹੈ। ਕੈਨੇਡਾ ਦੇ ਮੁੱਖ ਖੇਤਰਾਂ ਵਿੱਚ ਘੱਟੋ-ਘੱਟ ਕਮੀ ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਵਿੱਚ ਦਰਜ ਕੀਤੀ ਗਈ, ਜਿੱਥੇ ਕਿਰਾਏ ਸਾਲਾਨਾ 5.5 ਪ੍ਰਤੀਸ਼ਤ ਘਟੇ।ઠB.C. ਵਿੱਚ ਕਿਰਾਏਦਾਰਾਂ ਨੇ ਔਸਤ $2,430 ਤੇ ਕਿਰਾਏ ਦਾ ਭੁਗਤਾਨ ਕੀਤਾ, ਜਦਕਿ ਅਲਬਰਟਾ ਵਿੱਚ ਔਸਤ $1,734 ਹੈ। ਓਨਟਾਰੀਓ ਵਿੱਚ ਔਸਤ ਕਿਰਾਏ 2.7 ਪ੍ਰਤੀਸ਼ਤ ਘਟ ਕੇ $2,316 ਤੇ ਪਹੁੰਚੇ, ਨੋਵਾ ਸਕੋਸ਼ੀਆ ਵਿੱਚ 2.2 ਪ੍ਰਤੀਸ਼ਤ ਘਟ ਕੇ $2,293 ਹੋ ਗਏ। ਕਿਊਬੇਕ ਅਤੇ ਸਸਕਾਚਵੈਨ ਵਿੱਚ ਛੋਟੀ ਘਟਾਟ ਦਰਜ ਕੀਤੀ ਗਈ, ਜਿਵੇਂ ਕਿ ਕਿਊਬੇਕ ਵਿੱਚ 0.5 ਪ੍ਰਤੀਸ਼ਤ ($1,957) ਅਤੇ ਸਸਕਾਚਵੈਨ ਵਿੱਚ 0.3 ਪ੍ਰਤੀਸ਼ਤ ($1,374) ਘਟੇ। ਮੈਨਿਟੋਬਾ ਦੇ ਕਿਰਾਏ ਵਿੱਚ ਵਿਰੋਧੀ ਰੁਝਾਨ ਦੇਖਿਆ ਗਿਆ ਜਿੱਥੇ 2.6 ਪ੍ਰਤੀਸ਼ਤ ਵਾਧਾ ਹੋ ਕੇ ਔਸਤ $1,680 ਹੋ ਗਏ। ਕੈਨੇਡਾ ਦੇ ਛੇ ਸਭ ਤੋਂ ਵੱਡੇ ਸ਼ਹਿਰਾਂ ਵਿੱਚ, ਸਤੰਬਰ 2025 ਵਿੱਚ ਕਿਰਾਏ ਘਟੇ। ਵੈਨਕੂਵਰ ਵਿੱਚ ਕਿਰਾਏ 8.2 ਪ੍ਰਤੀਸ਼ਤ ਘਟ ਕੇ $2,776, ਕੈਲਗਰੀ ਵਿੱਚ 7.4 ਪ੍ਰਤੀਸ਼ਤ ਘਟ ਕੇ $1,897 ਹੋਏ। ਟੋਰਾਂਟੋ ਵਿੱਚ ਔਸਤ ਕਿਰਾਏ $2,592 ਹੋ ਗਏ (ਪਿਛਲੇ ਸਾਲ ਨਾਲੋਂ 2.9 ਪ੍ਰਤੀਸ਼ਤ ਘਟ), ਐਡਮੰਟਨ ਵਿੱਚ 2.23 ਪ੍ਰਤੀਸ਼ਤ ਘਟ ਕੇ $1,573 ਅਤੇ ਓਟਾਵਾ ਵਿੱਚ 1.3 ਪ੍ਰਤੀਸ਼ਤ ਘਟ ਕੇ $2,190 ਹੋਏ। ਮੋਨਟਰੀਅਲ ਵਿੱਚ ਘਟਾਟ ਸਿਰਫ 0.5 ਪ੍ਰਤੀਸ਼ਤ ਰਹੀ ($1,981)।
ਕਿਰਾਏ ‘ਚ ਗਿਰਾਵਟ ਸੰਪਤੀ ਦੇ ਕਿਸਮਾਂ ਦੇ ਅਨੁਸਾਰ ਵੀ ਵੱਖਰੀ ਰਹੀ। ਬਿਲਟ ਰੈਂਟਲ ਯੂਨਿਟ ਵਿੱਚ 2.1 ਪ੍ਰਤੀਸ਼ਤ ਘਟਾਟ ਦਰਜ ਕੀਤੀ ਗਈ, ਜਿਸਦਾ ਔਸਤ $2,093 ਹੈ। ਕੰਡੋ ਕਿਰਾਏ 3 ਪ੍ਰਤੀਸ਼ਤ ਘਟ ਕੇ $2,226 ਤੇ ਆਏ, ਅਤੇ ਘਰ ਅਤੇ ਟਾਊਨਹਾਊਸ 5.5 ਪ੍ਰਤੀਸ਼ਤ ਘਟ ਕੇ $2,178 ਹੋਏ। ਇੱਕ-ਬੈਡਰੂਮ ਕੰਡੋ 4.1 ਪ੍ਰਤੀਸ਼ਤ ਸਸਤੇ ਹੋ ਕੇ $1,836 ਰਹੇ। ਦੋ ਬੈਡਰੂਮ ਦੇ ਕਿਰਾਏ 2.6 ਪ੍ਰਤੀਸ਼ਤ ਘਟੇ, ਸਟੂਡੀਓ 2.4 ਪ੍ਰਤੀਸ਼ਤ ਘਟ ਕੇ $1,616 ਹੋਏ, ਜਦਕਿ ਤਿੰਨ ਬੈਡਰੂਮ ਦੀਆਂ ਯੂਨਿਟਾਂ ਵਿੱਚ ਘਟਾਟ ਸਭ ਤੋਂ ਘੱਟ 1.3 ਪ੍ਰਤੀਸ਼ਤ ($2,561) ਦਰਜ ਕੀਤੀ ਗਈ।ઠB.C., ਅਲਬਰਟਾ, ਓਨਟਾਰੀਓ ਅਤੇ ਕਿਊਬੇਕ ਵਿੱਚ ਸ਼ੇਅਰਡ ਰਿਹਾਇਸ਼ ਦਾ ਕਿਰਾਇਆ 6.6 ਪ੍ਰਤੀਸ਼ਤ ਘਟ ਕੇ $943 ਹੋ ਗਿਆ।
ਇਸ ਹਾਲਤ ਨੂੰ ਅਸਥਾਈ ਮੰਨਦੇ ਹੋਏ, ਹੁਣ ਕਿਰਾਏਦਾਰਾਂ ਲਈ ਨਵਾਂ ਅਪਾਰਟਮੈਂਟ ਲੱਭਣ ਦਾ ਸਭ ਤੋਂ ਵਧੀਆ ਸਮਾਂ ਹੈ। ઠThis report was written by Ekjot Singh as part of the Local Journalism Initiative.

ਰੁਝਾਨ ਖਬਰਾਂ