ਕੋਈ ਕਰੇ ਜਾਂ ਕੋਈ ਨਾ ਕਰੇ,
ਇਸ ਗੱਲ ਦੀ ਨਾ ਪ੍ਰਵਾਹ ਕਹਿੰਦੇ।
ਹੁੰਦਾ ਕਿਸੇ ਦਾ ਨਾ ਕੰਮ ਰਹਿੰਦਾ,
ਬੇੜੀ ਬੰਨੇ ਲੈਂਦੇ ਲਾ ਕਹਿੰਦੇ।
ਭੋਰਾ ਝੁਕੀ ਨਾ ਤੰਤਰ ਭ੍ਰਿਸ਼ਟ ਅੱਗੇ,
ਸਜਾ ਬਿਨ ਨਾ ਲਿਆ ਸਾਹ ਕਹਿੰਦੇ।
ਚਾਰੇ ਡੁੰਗ ਕੇ ਦਿੱਤੇ ਰੱਖ ਵੈਲੀ,
ਜੋ ਬਣੇ ਸੀ ਫਿਰਦੇ ਸ਼ਾਹ ਕਹਿੰਦੇ।
ਚਾਰ ਚੁਫੇਰਾ ਅਹੁਦੇ ਵੇਖ ਉੱਚੇ,
ਸਭ ਡਰਦੇ ਹੋ ਗਏ ਸੁਆਹ ਕਹਿੰਦੇ।
ਸ਼ੀਂਹਣੀ ‘ਕੱਲੀ ਗਰਜੀ ਕਾਲ਼ ਬਣਕੇ,
ਕੀਤੀ ਕਿਸੇ ਨਾ ਹੱਕ ‘ਚ ਹਾਂਅ ਕਹਿੰਦੇ।
ਭੋਰਾ ਡਰੀ ਨਾ ਡਰਾਵੇ ਧਮਕੀਆਂ ਤੋਂ,
ਝਗੜੀ ਆਸਰਾ ਲੈ ਖੁਦਾ ਕਹਿੰਦੇ।
ਆਖ਼ਰ ਜਿੱਤ ਹੀ ਬਾਜ਼ੀ ਗਈ ‘ਭਗਤਾ’,
ਮਰਦਾਂ ਵਾਲੀ ਹਿੰਮਤ ਪਾ ਕਹਿੰਦੇ।
ਲਿਖਤ : ਬਰਾੜ- ਭਗਤਾ ਭਾਈ ਕਾ
ਸੰਪਰਕ :+1-604-751-1113

