17.2 C
Vancouver
Sunday, May 31, 2026

ਗੁਰਦੁਆਰਾ ਗੁਰੂ ਨਾਨਕ ਨਿਵਾਸ ਵਲੋਂ ਹੜ੍ਹ ਪੀੜ੍ਹਤਾਂ ਲਈ $50,000 ਦਾ ਚੈੱਕ ਭੇਂਟ


ਸਰੀ, (ਬਲਵੰਤ ਸਿੰਘ ਸੰਘੇੜਾ) : ਪਿਛਲੇ ਸਾਲ ਹੜ੍ਹਾਂ ਨੇ ਪੰਜਾਬ ਵਿਚ ਬਹੁਤ ਤਬਾਹੀ ਮਚਾ ਦਿੱਤੀ ਸੀ। ਹਜਾਰਾਂ ਏਕੜ ਉਪਜਾਊ ਜਮੀਨ ਦਰਿਆਵਾਂ ਵਿਚ ਰੁੜ੍ਹ ਗਈ ਹੈ। ਸੈੰਕੜੇ ਸਕੂਲ, ਕਾਲਜ, ਹਸਪਤਾਲ ਆਦਿ ਬਰਬਾਦ ਹੋ ਗਏ ਹਨ। 60 ਦੇ ਕਰੀਬ ਇਨਸਾਨ ਆਪਣੀ ਜਾਨ ਖੌਹ ਬੈਠੇ ਹਨ। 9,000 ਕਿਲੋਮੀਟਰ ਦੇ ਕਰੀਬ ਸੜਕਾਂ ਬਰਬਾਦ ਹੋ ਗਈਆਂ ਹਨ। ਹਜਾਰਾਂ ਹੀ ਪਸ਼ੂ ਹੜ੍ਹਾਂ ਦਾ ਸ਼ਿਕਾਰ ਹੋ ਗਏ ਹਨ।ਦੱਸਿਆ ਜਾਂਦਾ ਹੈ ਕਿ 1500 ਕਰੋੜ ਰੁਪਏ ਤੋਂ ਵੀ ਜਿਆਦਾ ਨੁਕਸਾਨ ਹੋ ਗਿਆ ਹੈ। ਵਿਦੇਸ਼ਾਂ ਵਿਚ ਆਪਣੇ ਪੰਜਾਬੀ ਭੈਣਾਂ ਭਰਾਵਾਂ ਦੀ ਮਦਦ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ॥ਇਸ ਮੌਕੇ ਸਾਡੇ ਪੰਜਾਬ ਵਸਦੇ ਵੀਰਾਂ ਅਤੇ ਭੈਣਾਂ ਨੂੰ ਸਾਡੀ ਮਦਦ ਦੀ ਬਹੁਤ ਲੋੜ ਹੈ।ਇਸ ਸਿਲਸਿਲੇ ਵਿਚ ਇੰਡੀਆ ਕਲਚਰਲ ਸੈੰਟਰ ਆਫ ਕੈਨੇਡਾ ਗੁਰਦਵਾਰਾ ਨਾਨਕ ਨਿਵਾਸ ,#5 ਰੋਡ, ਰਿਚਮੰਡ ਨੇ ਭੀ ਪੰਜਾਬ ਦੇ ਹ੍ਹੜ ਪੀੜਤਾਂ ਦੀ ਮਦਦ ਲਈ ਉਪਰਾਲਾ ਕੀਤਾ ਸੀ। ਇਸ ਵਿਚ ਸੰਗਤ ਦਾ ਬਹੁਤ ਭਰਵਾਂ ਹੂੰਗਾਰਾ ਮਿਲਿਆ ।ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤ ਅਤੇ ਦਾਨੀ ਸੱਜਣਾਂ ਦਾ ਬਹੁਤ ਧੰਨਵਾਦ ਹੈ ਜਿਹਨਾਂ ਨੇ ਦਿਲ ਖ੍ਹੋਲ ਕੇ ਦਾਨ ਦਿੱਤਾ ਹੈ। ਇਸ ਉਪਰਾਲੇ ਨਾਲ ਇਕੱਠੀ ਹੋਈ ਰਕਮ $50,000 ਸੀ। 9 ਨਵੰਬਰ 2025,ਦਿਨ ਐਤਵਾਰ ਨੂੰ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਸੰਗਤ ਵਲੋਂ ਚੇਅਰ ਪਰਸਨ, ਬੀਬੀ ਕਸ਼ਮੀਰ ਕੋਰ ਜੌਹਲ ਨੇ ਸਿੱਖੀ ਅਵੇਅਰਨਿਸ ਫਾਊੂੰੰਡੇਸ਼ਨ ਇੰਟਰਨੈਸ਼ਨਲ ਦੇ ਨਾਮ ਦਾ 50,000 ਡਾਲਰ ਦਾ ਚੈੱਕ ਰੇਡਿੀੳ ਰੈਡ ਐਫ ਐਮ ਦੇ ਪ੍ਰਤਿਨਿਧ ਕੁਲਵਿੰਦਰ ਸਿੰਘ ਸੰਘੇੜਾ ਦੇ ਰਾਹੀਂ ਇਸ ਜਥੇਬੰਦੀ ਨੂੰ ਦਿੱਤਾ ਸੀ। ਇਹ ਸਾਰੀ ਧੰਨ ਰਾਸ਼ੀ ਪੰਜਾਬ ਦੇ ਲੋੜਵੰਦ ਹੜ੍ਹ ਪੀੜਤਾਂ ਤਕ ਪੁਹੰਚਾ ਦਿੱਤੀ ਗਈ ਹੈ।28 ਦਸੰਬਰ ਦੇ ਹਫਤਾਵਾਰੀ ਦੀਵਾਨ ਵਿਚ ਸੰਗਤਾਂ ਦਾ ਭਾਰੀ ਇਕੱਠ ਹੋਇਆ। ਇਸ ਸਮਾਗਮ ਵਿਚ ਗੁਰੂ ਘਰ ਦੇ ਪ੍ਰੇਮੀਂ ਸਰਬਜੀਤ ਸਿੰਘ ਸਰਾਏ ਪਰਿਵਾਰ ਵਲੋਂ ਵਾਹਿਗੁਰੂ ਵਲੋਂ ਦਿੱਤੀਆਂ ਦਾਤਾਂ ਲਈ ਸ਼ੁਕਰਾਨੇ ਵਜੋਂ ਸੁਖਮਨੀ ਸਾਹਿਬ ਦੇ ਪਾਠ, ਕੀਰਤਨ ਅਤੇ ਲੰਗਰ ਦੀ ਸੇਵਾ ਕੀਤੀ ਗਈ।ਗਿਆਨੀ ਨਵਨੀਤ ਸਿੰਘ ਹੁਰਾਂ ਨੇ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਸੰਗਤਾਂ ਨਾਲ ਛੋਟੇ ਸਾਹਿਬਜਾਦਿਆਂ ਬਾਬਾ ਫਤਿਹ ਸਿੰਘ, ਬਾਬਾ ਜੋਰਾਵਰ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਦੁਖ ਭਰਿਆ ਸਾਕਾ ਸੰਗਤਾਂ ਨਾਲ ਸਾਂਝਾ ਕੀਤਾ।ਸਭ ਲਈ ਇਹ ਬਹੁਤ ਹੀ ਭਾਵਿਕ ਮੌਕਾ ਸੀ। ਇਸ ਉਪਰੰਤ ਬੱਚੀ ਗੁਰਨਦਰ ਕੋਰ ਨੇ ਇਹਨਾਂ ਅਮਰ ਸ਼ਹੀਦਾਂ ਵਾਰੇ ਇਕ ਸ਼ਬਦ ਸੰਗਤਾਂ ਨਾਲ ਸਾਂਝਾ ਕੀਤਾ।ਅਰਦਾਸ ਤੋਂ ਬਾਅਦ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਸਿੱਖੀ ਅਵੇਅਰਨੈਸ ਫੳਡੇਸ਼ਨ ਵਲੋਂ ਪੰਜਾਬ ਵਿਚ ਹ੍ਹੜ ਪੀੜਤਾਂ ਲਈ ਇਸ ਫਾਊੰਡੇਸ਼ਂਨ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਵਾਰੇ ਆਈ ਰਿਪੋਰਟ ਸੰਗਤਾਂ ਨਾਲ ਸਾਂਝੀ ਕੀਤੀ। ਸੇਵਾ ਕਾਰਜ ਵੇਰਵੇ ਦੀ ਇਸ ਰਿਪੋਰਟ ਵਿਚ ਇਸ ਜਥੇਬੰਦੀ ਨੇ ਵਿਸਥਾਰ ਨਾਲ ਦੱਸਿਆ ਹੈ ਕਿ ਇਸ ਦਿੱਤੇ ਦਾਨ ਵਿਚੋਂ ਹੁਣ ਤੱਕ 5,000 ਐਜੂਕੇਸ਼ਨਲ ਕਿਟਸ $70,000 ਦੀਆਂ ਬੱਚਿਆਂ ਨੂੰ ਵੰਡੀਆਂ ਗਈਆਂ ਹਨ ।ਇਸ ਦੇ ਨਾਲ ਫਿਰੋਜਪੁਰ, ਫਾਜਲਿਕਾ,ਸੁਲਤਾਨ ਪੁਰ ਲੋਧੀ ਅਤੇ ਅੰਮ੍ਰਿਤਸਰ ਵਿਖੇ 40 ਨਵੇਂ ਘਰ 2026 ਦੇ ਅੰਤ ਤਕ ਬਨਾਉਣ ਦਾ ਨਿਸ਼ਚਾ ਮਿਥਿਆ ਗਿਆ ਹੈ ਜਿਸ ਦਾ ਖਰਚਾ $350,000 ਦੇ ਕਰੀਬ ਹੈ।ਇਸ ਦੇ ਨਾਲ ਹੀ ਦੋ ਗੁਰਦਵਾਰਾ ਸਾਹਿਬਾਨ ਦੀ ਮੁਰੰਮਤ ਦੀ ਕਾਰ ਸੇਵਾ ਚੱਲ ਰਹੀ ਹੈ।ਹੱੜਾਂ ਕਾਰਨ ਘਰੇਲੂ ਵਰਤਣ ਵਾਲੀਆਂ ਚੀਜਾਂ ਜਿਵੇਂ ਕਿ ਫਰਿਜ, ਮੈਟ੍ਰੈਸਾਂ, ਮੰਜੇ, ਬਿਸਤਰੇ,ਆਦਿ ਸੈੰਕੜੇ ਘਰਾਂ ਵਿਚ ਪੁੰਹਚਾਏ ਗਏ ਹਨ।40 ਪਿੰਡਾਂ ਵਿਚ 3,00 ਦੇ ਕਰੀਬ ਸਰਦੀਆਂ ਤੋਂ ਬਚਣ ਲਈ ਗਰਮ ਕੱਪੜੇ ਆਦਿ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਕਿਸਾਨਾਂ ਦੀ ਮਦਦ ਲਈ ਭੀ ਕਾਫੀ ਕੁਝ ਕੀਤਾ ਜਾ ਰਿਹਾ ਹੈ।ਸਾਨੂੰ ਪੂਰੀ ਆਸ ਹੈ ਕਿ ਇਹ ਜਥੇਬੰਦੀ ਜੰਤਾ ਦੇ ਭਲੇ ਲਈ ਇਹ ਕੰਮ ਜਾਰੀ ਰੱਖੇਗੀ।ਸਮੇਂ ਸਮੇਂ ਸਿਰ ਅਸੀਂ ਸੰਗਤਾਂ ਨਾਲ ਇਹੋ ਜਿਹੀ ਜਾਣਕਾਰੀ ਸਾਂਝੀ ਕਰਦੇ ਰਹਾਂਗੇ।

ਰੁਝਾਨ ਖਬਰਾਂ