12.9 C
Vancouver
Saturday, May 30, 2026

ਕੈਨੇਡਾ ਦੀਆਂ ਕੰਪਨੀਆਂ ਦਾ ਕੰਟਰੋਲ ਵਿਦੇਸ਼ੀਆਂ ਦੇ ਹੱਥਾਂ ਵਿੱਚ ਜਾਣ ਦਾ ਡਰ: ਬਿਜ਼ਨਸ ਡਿਵੈਲਪਮੈਂਟ ਬੈਂਕ

ਸਰੀ, (ਏਕਜੋਤ ਸਿੰਘ): ਬਿਜ਼ਨਸ ਡਿਵੈਲਪਮੈਂਟ ਬੈਂਕ ਆਫ ਕੈਨੇਡਾ (ਬੀਡੀਸੀ) ਅਨੁਸਾਰ ਕੈਨੇਡਾ ਦੀ ਆਰਥਿਕ ਪ੍ਰਭੂਸੱਤਾ ਖਤਰੇ ਵਿੱਚ ਪੈ ਸਕਦੀ ਹੈ। ਅੰਤਰਰਾਸ਼ਟਰੀ ਨਿਵੇਸ਼ਕ ਕੈਨੇਡੀਅਨ ਸਟਾਰਟਅੱਪਸ ਦੇ ਵਿਕਾਸ ਸਮੇਂ ਫੰਡਿੰਗ ਦਾ 1 ਵਿਸ਼ਾਲ ਹਿੱਸਾ ਪ੍ਰਦਾਨ ਕਰ ਰਹੇ ਹਨ। ਇਹ ਰਿਪੋਰਟ ਅਜਿਹੇ ਸਮੇਂ ਆਈ ਹੈ ਜਦੋਂ ਫੈਡਰਲ ਸਰਕਾਰ ਅਮਰੀਕਾ ਨਾਲ ਵਪਾਰਕ ਤਣਾਅ ਅਤੇ ਭੂ-ਰਾਜਨੀਤਿਕ ਅਨਿਸ਼ਚਿਤਤਾ ਦੇ ਵਿਚਕਾਰ ਘਰੇਲੂ ਅਤੇ ਅੰਤਰਰਾਸ਼ਟਰੀ ਨਿਵੇਸ਼ਕਾਂ ਨੂੰ ਉਤਸ਼ਾਹਿਤ ਕਰ ਰਹੀ ਹੈ। ਬੀਡੀਸੀ ਕੈਪੀਟਲ ਦੀ ਕਾਰਜਕਾਰੀ ਮੀਤ ਪ੍ਰਧਾਨ ਜੇਨੇਵੀਵ ਬੂਥੀਲੀਅਰ ਨੇ ਕਿਹਾ ਕਿ ਇਹ ਹੁਣ ਆਰਥਿਕ ਪ੍ਰਭੂਸੱਤਾ ਦਾ ਮੁੱਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮਾਲਕੀ, ਬੌਧਿਕ ਸੰਪਤੀ ਅਤੇ ਫੈਸਲੇ ਲੈਣ ਦਾ ਅਧਿਕਾਰ ਦੇਸ਼ ਤੋਂ ਬਾਹਰ ਚਲਾ ਜਾਂਦਾ ਹੈ ਤਾਂ ਕੈਨੇਡਾ ਨਾ ਸਿਰਫ ਆਰਥਿਕ ਲਾਭ ਗੁਆਉਂਦਾ ਹੈ ਸਗੋਂ ਭਵਿੱਖ ਦੇ ਉਦਯੋਗਾਂ ‘ਤੇ ਆਪਣਾ ਪ੍ਰਭਾਵ ਵੀ ਗੁਆ ਦਿੰਦਾ ਹੈ। ਬੀਡੀਸੀ ਅਨੁਸਾਰ ਛੋਟੇ ਕੈਨੇਡੀਅਨ ਪ੍ਰੋਜੈਕਟਾਂ ਨੂੰ ਗਲੋਬਲ ਕੰਪਨੀਆਂ ਵਜੋਂ ਵਿਕਸਤ ਕਰਨ ਵਿੱਚ ਕਾਫੀ ਘਾਟ ਹੈ ਤਾਂ ਜੋ ਉਨ੍ਹਾਂ ‘ਤੇ ਕੈਨੇਡੀਅਨ ਕੰਟਰੋਲ ਬਣਿਆ ਰਹੇ। ਰਿਪੋਰਟ ਮੁਤਾਬਕ ਕੈਨੇਡਾ ਵਿੱਚ ਵੈਂਚਰ ਫੰਡਿੰਗ ਕੁਝ ਹੀ ਸੌਦਿਆਂ ਤੱਕ ਸੀਮਤ ਹੈ ਅਤੇ ਵਿਦੇਸ਼ੀ ਨਿਵੇਸ਼ਕ ਕੰਪਨੀਆਂ ਦੇ ਵਿਕਾਸ ਵਿੱਚ ਜ਼ਿਆਦਾ ਫੰਡ ਦੇ ਰਹੇ ਹਨ। ਬੀਡੀਸੀ ਦਾ ਕਹਿਣਾ ਹੈ ਕਿ ਕੈਨੇਡਾ ਨਿਵੇਸ਼ਕਾਂ ਲਈ ਮੁਨਾਫਾ ਪੈਦਾ ਕਰਨ ਵਿੱਚ ਅਮਰੀਕਾ ਅਤੇ ਹੋਰ ਦੇਸ਼ਾਂ ਤੋਂ ਪਛੜ ਰਿਹਾ ਹੈ। ਘਰੇਲੂ ਪੱਧਰ ‘ਤੇ ਫੰਡ ਜੁਟਾਉਣ ਵਿੱਚ ਵੀ ਲਗਾਤਾਰ ਗਿਰਾਵਟ ਆਈ ਹੈ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਕਾਰਵਾਈ ਕਰਨ ਦਾ ਸਮਾਂ ਲੰਘ ਰਿਹਾ ਹੈ ਅਤੇ ਕੁਝ ਨਾ ਕਰਨ ਦਾ ਨੁਕਸਾਨ ਵਧ ਰਿਹਾ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ