11.1 C
Vancouver
Saturday, May 16, 2026

ਨਿਊ ਵੈਸਟ ਦੇ ਸਕੂਲ ਵਿਚ ਮਨਾਈ ਗਈ ਵਿਸਾਖੀ

ਸਰੀ, (ਬਲਵੰਤ ਸਿੰਘ ਸੰਘੇੜਾ ): ਨਿਊ ਵੈਸਟ ਮਿਨਸਟਰ ਦਾ ਕੂਈਨਜਬਰੋ ਮਿਡਲ ਸਕੂਲ ਹਰ ਸਾਲ ਬਹੁਤ ਹੀ ਉਤਸ਼ਾਹ ਨਾਲ ਵਿਸਾਖੀ ਦਾ ਤਿਉਹਾਰ ਮਨਾਉਂਦਾ ਹੈ। ਇਹ ਸਭ ਉਥੋਂ ਦੇ ਸੇਵਾਮੁਕਤ ਅਤੇ ਬਹੁਤ ਹੀ ਸਤਿਕਾਰ ਯੋਗ ਅਧਿਆਪਿਕ ਦੀਪ ਸਿੰਘ ਸਾਂਗਰਾ ਦੇ ੳੱਦਮ ਸਦਕਾ ਹੈ। ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਭੀ ਚਾਰ ਮਈ ,2026 ,ਦਿਨ ਸੋਮਵਾਰ ਨੂੰ ਇਹ ਦਿਨ ਬਹੁਤ ਹੀ ਮਹੱਤਵ ਪੂਰਨ ਤਰੀਕੇ ਨਾਲ ਮਨਾਇਆ ਗਿਆ। ਇਸ ਸਕੂਲ ਦੇ ਇਲਾਕੇ ਵਿਚ ਪੰਜਾਬੀਆਂ ਦੀ ਕਾਫੀ ਵਸੋਂ ਹੈ । ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਏਰੀੲੈ ਦੇ ਬੱਚੇ, ਉਹਨਾਂ ਦੇ ਮਾਪੇ, ਗੁਰਦਵਾਰਾ ਸੁਖ ਸਾਗਰ ਦੇ ਪ੍ਰਬੰਧਕ ਅਤੇ ਹੋਰ ਕਾਫੀ ਸੱਜਣ ,ਬੱਚੇ ਅਤੇ ਬੀਬੀਆਂ ਇਥੇ ਪਹੁੰਚ ਕੇ ਵਿਸਾਖੀ ਦਾ ਆਨੰਦ ਮਾਣਦੇ ਹਨ। ਤਕਰੀਬਨ ਇਕ ਘੰਟੇ ਲਈ ਇਸ ਸਕੂਲ ਦੇ ਬੱਚੇ ਅਤੇ ਅਧਿਆਪਿਕ ਵਿਸਾਖੀ ਦਾ ਪੂਰਾ ਮਜਾ ਲੈਂਦੇ ਹਨ।
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਚਿਆਂ ਨੇ ਭੰਗੜਾ, ਗੀਤਾਂ ਸਪੀਚਾਂ ਅਤੇ ਧਾਰਮਕ ਪ੍ਰੋਗਰਾਮਾਂ ਅਤੇ ਪ੍ਰਸ਼ਨਾਵਲੀਆਂ ਨਾਲ ਸਭ ਦਾ ਦਿਲ ਜਿੱਤਿਆ।ਅੰਤ ਵਿਚ ਸਾਰੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਿਕਾਂ ਨੇ ਬਹੁਤ ਹੀ ਸ਼ੁੰਦਰ ਤਰੀਿਕੇ ਨਾਲ ਇਸ ਸਮਾਗਮ ਨੂੰ ਅਨਜਾਮ ਦਿੱਤਾ।
ਪੰਜਾਬੀ ਲੈੰਗੂਏਜ ਐਜੂਕੇਸ਼ਨ ਅਸੋਸੀੲਸ਼ਨ (ਪਲੀਅ) ਵਲੋਂ ਅਸੀਂ ਇਸ ਸਕੂਲ ਦੇ ਵਿਦਿਆਰਥੀਆਂ, ਅਧਿਆਪਿਕਾਂ, ਪ੍ਰਨਿਸੀਪਲ ਜੋਹਨ ਲੁਕਾਕਿਸ, ਮਾਪਿਆਂ ਅਤੇ ਦੀਪ ਸਿੰਘ ਸਾੰਗਰਾ ਹੁਰਾਂ ਸਭ ਨੂੰ ਵਧਾਈ ਦਿੰਦੇ ਹਾਂ।ਇਹੋ ਜਿਹੇ ਉਪਰਾਲੇ ਸਾਡੀ ਮਾਂ ਬੋਲੀ ਪੰਜਾਬੀ ਦਾ ਮਾਣ ਹੋਰ ਭੀ ਵਧਾਉੰਦੇ ਹਨ।
ਸਤਿਕਾਰ ਯੋਗ ਦੀਪ ਸਿਘ ਵਰਗੇ ਅਧਿਆਪਿਕ ਅਤੇ ਪੰਜਾਬੀ ਪ੍ਰੇਮੀਆਂ ਦੀ ਸਾਡੀ ਕਮਿਊਨਿਟੀ ਅਤੇ ਮਾਂ ਬੋਲੀ ਪੰਜਾਬੀ ਨੂੰ ਬਹੁਤ ਲੋੜ ਹੈ।ਪਲੀਅ ਵਲੋਂ ਅਸੀਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ।

ਰੁਝਾਨ ਖਬਰਾਂ