11.4 C
Vancouver
Sunday, May 10, 2026

ਇਨਸਾਨੀਅਤ ਸ਼ਰਮਸਾਰ ਹੋਈ

ਰਜਵਿੰਦਰ ਪਾਲ ਸ਼ਰਮਾ
7087367969
ਪੈਸੇ ਅਤੇ ਤਕਨਾਲੋਜੀ ਦੀ ਅੰਨ੍ਹੀ ਭੱਜ ਦੌੜ ਵਿੱਚ ਇਨਸਾਨੀਅਤ ਅਤੇ ਮਨੁੱਖਤਾ ਕਿਧਰੇ ਖੰਭ ਲਾ ਕੇ ਉੱਡ ਗਈ ਜਾਪਦੀ ਹੈ।ਨੈਤਿਕ ਕਦਰਾਂ ਕੀਮਤਾਂ,ਦਇਆ ਅਤੇ ਹਮਦਰਦੀ ਹੁਣ ਕੇਵਲ ਪਾਠ ਪੁਸਤਕਾਂ ਦਾ ਹਿੱਸਾ ਬਣ ਕੇ ਰਹਿ ਗਈਆਂ ਹਨ। ਇਨਸਾਨ ਦੀ ਸੋਚ ਕਿੰਨੀ ਸੌੜੀ ਹੋ ਗਈ ਹੈ ਇਸਦਾ ਅੰਦਾਜ਼ਾ ਉਡੀਸਾ ਦੇ ਭੁਵਨੇਸ਼ਵਰ ਵਿੱਚ ਵਾਪਰੀ ਇੱਕ ਘਟਨਾ ਤੋਂ ਲਗਾਇਆ ਜਾ ਸਕਦਾ ਹੈ ਜਿਥੇ ਇੱਕ ਭਰਾ ਆਪਣੀ ਮਰੀ ਹੋਈ ਭੈਣ ਦੇ ਖਾਤੇ ਵਿੱਚ ਪਈ ਰਕਮ ਜੋ ਕਿ ਲੱਗਭਗ ਵੀਹ ਹਜ਼ਾਰ ਰੁਪਏ ਦੇ ਕਰੀਬ ਸੀ ਕਢਵਾਉਣਾ ਚਾਹੁੰਦਾ ਸੀ ਤਾਂ ਜ਼ੋ ਕੁੱਝ ਆਰਥਿਕ ਮਦਦ ਹੋ ਸਕੇ।
ਬੈਂਕ ਵਾਲਿਆਂ ਨੇ ਉਸ ਤੋਂ ਸਬੂਤ ਮੰਗਿਆ,ਉਹ ਵਿਚਾਰਾ ਪ੍ਰੇਸ਼ਾਨ ਹੋ ਕੇ ਆਪਣੀ ਮਰੀ ਹੋਈ ਭੈਣ ਦਾ ਪਿੰਜਰ ਹੀ ਕਬਰ ਵਿੱਚੋਂ ਕੱਢ ਕਪੜੇ ਵਿੱਚ ਵਲ੍ਹੇਟ ਕੇ ਲੈ ਗਿਆ ਅਤੇ ਬੈਂਕ ਵਾਲਿਆਂ ਨੂੰ ਕਹਿੰਦਾ ਲਉ ਜੀ ਸਬੂਤ। ਕਿਸੇ ਦਾ ਇਹੋ ਜਿਹਾ ਕੰਮ ਕਰਨ ਨੂੰ ਜੀਅ ਨਹੀਂ ਕਰਦਾ ਜ਼ੋ ਕਿਸੇ ਮਰੇ ਹੋਏ ਵਿਅਕਤੀ ਦੀ ਮਿੱਟੀ ਪਲੀਤ ਕਰੇ। ਉਸ ਵਿਅਕਤੀ ਤੇ ਕੀ ਬੀਤੀ ਹੋਵੇਗੀ ਇਹ ਤਾਂ ਓਹੀ ਜਾਣਦਾ ਹੈ ਪਰੰਤੂ ਇਹ ਘਟਨਾ ਦੇਖ ਕੇ ਦਿਲ ਵਿੱਚ ਡੂੰਘੀ ਚੀਸ ਪੈਂਦੀ ਹੈ ਅਤੇ ਮਨ ਚਿੰਤਾ ਵਿੱਚ ਡੁੱਬ ਕੇ ਚਿੰਤਨ ਕਰਨ ਲਈ ਮਜ਼ਬੂਰ ਕਰਦਾ ਹੈ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ।ਮਸਲਾ ਤਾਂ ਦੋ ਰੋਟੀਆਂ ਦਾ ਹੈ। ਜ਼ਮੀਨ ਜਾਇਦਾਦ ਅਤੇ ਪੈਸਾ ਨਾ ਤਾਂ ਕੋਈ ਕਬਰ ਵਿੱਚ ਲਿਜਾਂਦਾ ਦੇਖਿਆ ਹੈ ਅਤੇ ਨਾ ਕੋਈ ਭਵਿੱਖ ਵਿੱਚ ਲੈ ਕੇ ਜਾਵੇਗਾ। ਅਸੀਂ ਤਰੱਕੀ ਅਤੇ ਸਮੇਂ ਦੇ ਹਾਣੀ ਜਿਨ੍ਹਾਂ ਮਰਜ਼ੀ ਬਣ ਜਾਈਏ ਪ੍ਰੰਤੂ ਮਨੁੱਖਤਾ ਨੂੰ ਜਿਉਂਦੇ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਾਡੇ ਮਨੁੱਖ ਅਤੇ ਜਿਉਂਦੇ ਹੋਣ ਦਾ ਪੱਕਾ ਸਬੂਤ ਹੈ।

ਰੁਝਾਨ ਖਬਰਾਂ