11.4 C
Vancouver
Sunday, May 10, 2026

ਸਾਵਧਾਨ: ਕਿਡਨੀ ਰੋਗਾਂ ਦਾ ਵੱਧ ਰਿਹਾ ਹੈ ਅੰਕੜਾ

ਡਾ. ਅਨਿਲ ਧੀਰ
’ਤਿੱਖਾ ਦਰਦ ਪਿੱਠ ਜਾਂ ਪਾਸੇ ‘ਚ, ਪਿਸ਼ਾਬ ਦੌਰਾਣ ਪੀੜ, ਜਲਨ, ਖੂਨ, ਘਬਰਾਹਟ, ਉਲਟੀ, ਪੈਰਾਂ ਦੁਆਲੇ ਸੋਜਸ਼,ਵਗੈਰਾ ਦੀ ਹਾਲਤ ‘ਚ ਬਿਨਾਂ ਦੇਰ ਕੀਤੇ ਡਾਕਟਰੀ ਮਦਦ ਲਵੋ- ਡਾ ਅਨਿਲ ਧੀਰ. ਕਾਲਮਨਿਸਟ. ਪੀਐਫਏ ਕੈਨੇਡੀਅਨ ਰੈੱਡ ਕਰਾਸ. ਲੇਖਕ ‘’ਹੈਲਥ ਅਲਰਟ ਸੀਰੀਜ਼’’ ਅਤੇ ‘’ਸੈਲਫ-ਕੇਅਰ ਟਿੱਪਸ ਐਨਸਾਈਕਲੋਪੀਡੀਆ’’
ਹੈਲਥ ਮੀਡੀਆ ਕੈਨੇਡਾ: (ਡਾ ਅਨਿਲ ਧੀਰ): ਵਿਸ਼ਵ ਭਰ ‘ਚ ਕਿਡਨੀ ਦੇ ਰੋਗ ਤੇਜ਼ੀ ਨਾਲ ਵੱਧ ਰਹੇ ਹਨ। ਕਰੀਬਨ 851 ਮਿਲੀਅਨ ਤੋਂ ਵੱਧ ਲੋਕ ਗੰਭੀਰ ਕਿਡਨੀ ਰੋਗਾਂ ਦੇ ਘੇਰੇ ‘ਚ ਆ ਚੁੱਕੇ ਹਨ। ਇਹ ਅੰਕੜਾ ਲਗਾਤਾਰ ਵੱਧ ਰਿਹਾ ਹੈ। ਹਾਈਪਰਟੈਂਨਸ਼ਨ, ਮੋਟਾਪਾ ਅਤੇ ਡਾਇਬਟੀਜ਼ ਵਗੈਰਾ ਰੋਗ ਗੰਭੀਰ ਕਿਡਨੀ ਦੀਆਂ ਬੀਮਾਰੀ ਦਾ ਕਾਰਨ ਬਣ ਰਹੇ ਹਨ ਜੋ ਲਾਪ੍ਰਵਾਹੀ ਕਰਨ ਨਾਲ ਭਵਿੱਖ ‘ਚ ਅਪੰਗਤਾ ਅਤੇ ਮੌਤ ਦਾ ਕਾਰਨ ਵੀ ਬਣਦੇ ਜਾ ਰਹੇ ਹਨ। ਅੱਜ 60000 ਤੋਂ ਵੱਧ ਕੈਨੇਡੀਅਨ ਅਖਿਰੀ ਸਟੇਜ਼ ਦੀ ਬਿਮਾਰੀ ਦੀ ਨਾਲ ਜੀਅ ਰਹੇ ਹਨ। ਕਰੀਬਨ 31000 ਡਾਇਸਿਸ ‘ਤੇ ਨਿਰਭਰ ਹਨ, ਜੱਦ ਕਿ 20000 ਤੋਂ ਵੱਧ ਕਾਰਜਸ਼ੀਲ ਕਿਡਨੀ ਟ੍ਰਾਂਸਪਲਾਂਟ ਨਾਲ ਜੀਅ ਰਹੇ ਹਨ।
ਕਾਰਨਾਂ ‘ਚ ਸ਼ੂਗਰ ਗੁਰਦੇ ਦੀ ਬਿਮਾਰੀ ਦਾ ਮੁੱਖ ਕਾਰਨ ਲੱਗਭਗ 45% ਨਵੇਂ ਮਾਮਲਿਆਂ ਲਈ ਜਿੰਮੇਵਾਰ ਹੈ। ਹਾਈਪਰਟੈਂਨਸ਼ਨ ਡੇਲੀ 46% ਨਵੇਂ ਮਾਮਲਿਆਂ ਲਈ ਜਿੰਮੇਵਾਰ ਦੇਖਿਆ ਜਾ ਰਿਹਾ ਹੈ। ਹੋਰ ਕਾਰਨ ਜਿਵੇਂ ਕਿ ਗਲੋਮੇਰੂਲੋਨੇਫ੍ਰਾਈਟਿਸ, ਪੋਲੀਸਿਸਟਿਕ ਕਿਡਨੀ ਦੇ ਵਿਰਾਸਤੀ ਰੋਗ ਅਤੇ ਕੁੱਝ ਦਵਾਈਆਂ ਲੰਬੇ ਸਮੇਂ ਤੱਕ ਇਸਤੇਮਾਲ ਕਰਨ ਨਾਲ ਵੀ ਕਿਡਨੀ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚ ਰਿਹਾ ਹੈ।
ਬਿਗੜ ਰਿਹਾ ਲਾਈਫਸਟਾਈਲ ਯਾਨਿ ਅਨਹੈਲਦੀ ਖੁਰਾਕ ਅਤੇ ਘੱਟ ਸਰੀਰਕ ਐਕਟੀਵਿਟੀ ਵੀ ਕਿਡਨੀ ਰੋਗਾਂ ਨੂੰ ਵਧਾ ਰਹੀ ਹੈ।
ਗੁਰਦੇ ਸਰੀਰ ਦੇ ਖਾਸ ਅੰਗ ਹਨ ਜੋ ਖੂਨ ਨੂੰ ਸਾਫ ਕਰਦੇ ਹਨ ਅਤੇ ਬੇਕਾਰ ਪਦਾਰਥ ਬਾਹਰ ਕੱਢਦੇ ਹਨ। ਗੁਰਦੇ ਦੀ ਕਾਰਜਸ਼ੀਲਤਾ ‘ਚ ਆਈ ਕੋਈ ਵੀ ਗੜਬੜ ਅੱਗੇ ਜਾ ਕੇ ਖਤਰਨਾਕ ਹਾਲਾਤ ਪੈਦਾ ਕਰ ਦਿਂਦੀ ਹੈ।
ਆਮ ਕਿਡਨੀ ਰੋਗ: ਕਿਡਨੀ ‘ਚ ਪੱਥਰੀ ਦਾ ਬਣ ਜਾਣਾ:
ਪੱਥਰੀ ਦੀ ਹਾਲਤ ‘ਚ ਰੋਗੀ ਨੂੰ ਘਬਰਾਹਟ ਨਾਲ ਉਲਟੀ ਆ ਸਕਦੀ ਹੈ। ਤਿੱਖਾ ਦਰਦ ਪਿੱਠ ਜਾਂ ਪਾਸੇ ‘ਚ ਸ਼ੁਰੂ ਹੋ ਜਾਂਦਾ ਹੈ। ਪਿਸ਼ਾਬ ‘ਚ ਖੂਨ ਵੀ ਆ ਸਕਦਾ ਹੈ।
ਕਿਡਨੀ ਇਨਫੈਕਸ਼ਨ ਦੀ ਹਾਲਤ ‘ਚ ਰੋਗੀ ਨੂੰ ਬੁਖਾਰ ਹੋ ਜਾਂਦਾ ਹੈ। ਪਿਸ਼ਾਬ ‘ਚ ਜਲਨ ਦੇ ਨਾਲ-ਨਾਲ ਰਗੀ ਨੂੰ ਬਾਰ-ਬਾਰ ਪਿਸ਼ਾਬ ਆਉਣਾ ਸ਼ੁਰੂ ਹੋ ਜਾਂਦਾ ਹੈ।
ਪੁਰਾਣੇ ਕਿਡਨੀ ਰੋਗਾਂ ‘ਚ ਗੁਰਦੇ ਦੀ ਕੰਮ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ। ਇਸ ਹਾਲਤ ‘ਚ ਭੂੱਖ ਘੱਟ ਜਾਂਦੀ ਹੈ। ਰੋਗੀ ਹਮੇਸ਼ਾ ਥੱਕਿਆ ਮਹਿਸੂਸ ਕਰਦਾ ਹੈ। ਪੈਰਾਂ ‘ਚ ਸੂਜਨ ਰਹਿਣ ਲੱਗ ਪੈਂਦੀ ਹੈ।
ਐਕਿਊਟ ਕਿਡਨੀ ਫੇਲੀਅਰ: ਅਚਾਨਕ ਗੁਦੇ ਕੰਮ ਕਰਨਾ ਬੰਦ ਕਰ ਦਿਂਦੇ ਹਨ। ਅਜਿਹਾ ਦਵਾਈਆਂ ਦੀ ਜ਼ਿਆਦਾ ਵਰਤੋਂ ਡੀਹਾਈਡ੍ਰੇਸ਼ਨ ਅਤੇ ਸਰੀਰ ਅੰਦਰ ਜ਼ਹਿਰੀਲੇ ਪਦਾਰਥਾਂ ਦੀ ਮੌਜ਼ੂਦਗੀ ਦੇਖੀ ਜਾਂਦੀ ਹੈ।
ਪ੍ਰੋਟੀਨਯੁਰੀਆ: ਇਹ ਗੁਰਦੇ ਦੀ ਖਰਾਬੀ ਦਾ ਸੰਕੇਤ ਹੁੰਦਾ ਹੈ। ਪਿਸ਼ਾਬ ‘ਚ ਪ੍ਰੋਟੀਨ ਆਉਣਾ ਸ਼ੁਰੂ ਹੋ ਜਾਂਦਾ ਹੈ।
ਇਸ ਹਾਲਤ ‘ਚ ਪਿਸ਼ਾਬ ਦੀ ਮਾਤਰਾ ‘ਚ ਬਦਲਾਅ ਦੇ ਨਾਲ ਪਿਸ਼ਾਬ ‘ਚ ਖੂਨ ਜਾਂ ਝੱਗ ਦੇਖਣ ਨੂੰ ਮਿਲਦੀ ਹੈ। ਅੱਖਾਂ ਅਤੇ ਪੈਰਾਂ ਦੇ ਆਲੇ-ਦੁਆਲੇ ਸੂਜਨ ਆ ਜਾਂਦੀ ਹੈ।ਬਲੱਡ-ਪ੍ਰੈਸ਼ਰ ਕਾਫੀ ਜ਼ਿਆਦਾ ਹੋ ਜਾਂਦਾ ਹੈ।
ਕਿਡਨੀ ਰੋਗਾਂ ਦੇ ਆਮ ਕਾਰਨ ਡਾਇਬਟੀਜ਼, ਹਾਈ ਬਲੱਡ-ਪ੍ਰੈਸ਼ਰ ਰਹਿਣਾ, ਪਾਣੀ ਘੱਟ ਪੀਣ ਦੀ ਆਦਤ, ਜ਼ਿਆਦਾ ਜੰਕ ਫੂਡ ਅਤੇ ਨਮਕ ਦੀ ਵੱਧ ਵਰਤੋਂ ਅਤੇ ਪੇਨ-ਕਿਲਰ ਦਵਾਈਆਂ ਨੂੰ ਜਿੰਮੇਵਾਰ ਮੰਨਿਆ ਜਾ ਰਿਹਾ ਹੈ।
ਜਰੂਰੀ ਹੈ ਕਿਡਨੀ ਦੀ ਦੇਖਭਾਲ:
ਡੇਲੀ ਵੱਧ ਤੋਂ ਵੱਧ ਯਾਨਿ 8-10 ਗਲਾਸ ਪਾਣੀ ਪੀਣ ਦੀ ਆਦਤ ਪਾ ਲੈਣੀ ਚਾਹੀਦੀ ਹੈ। ਕਿਉਂਕਿ ਸਰੀਰ ਨੂੰ ਹਾਈਡ੍ਰੇਟ ਰੱਖਣਾ ਬਹੁਤ ਜਰੂਰੀ ਹੈ।
ਫ੍ਰੋਜ਼ਨ ਫੂਡ ਦੀ ਥਾਂ ਤਾਜ਼ੇ ਫੱਲ-ਸਬਜ਼ੀਆਂ ਦੀ ਵਰਤੋਂ ਕਰੋ।
ਨਮਕ ਰੂਟੀਨ ‘ਚ ਘੱਟ ਖਾਓ।
ਤੰਦਰੁਸਤ ਵਿਅਕਤੀ ਨੂੰ ਵੀ ਆਪਣੇ ਬਲੱਡ-ਟੈਸਟ ਅਤੇ ਪਿਸ਼ਾਬ ਦੀ ਜਾਂਚ ਸਮੇਂ-ਸਮੇਂ ਤੇ ਕਰਾਉਣੀ ਚਾਹੀਦੀ ਹੈ। ਇਸ ਨਾਲ ਸਰੀਰ ਅਤੇ ਮਨ ਦੀ ਕੋਈ ਵੀ ਗੜਬੜ ਸਾਹਮਣੇ ਆ ਜਾਂਦੀ ਹੈ।
ਡੇਲੀ ਯੋਗਾ, ਮੇਡੀਟੇਸ਼ਨ ਅਤੇ ਵਰਕਆਉਟ ਹੈਲਦੀ ‘ਤੇ ਰੋਗੀ ਦੋਨਾਂ ਲਈ ਜਰੂਰੀ ਹੈ।
ਹੈਲਦੀ ਖੂਰਾਕ, ਕਸਰਤ, ਸੈਰ, ਅਤੇ ਦਵਾਈ ਨਾਲ ਡਾਇਬਟੀਜ਼ ‘ਤੇ ਹਾਈ ਬਲੱਡ-ਪ੍ਰੈਸ਼ਰ ਨੂੰ ਹਮੇਸ਼ਾ ਕੰਟ੍ਰੋਲ ‘ਚ ਰੱਖੋ।
ਲੰਬੀ ਹੈਲਦੀ ਜ਼ਿੰਦਗੀ ਜੳਿੁਣ ਲਈ ਹਰ ਕਿਸਮ ਦੇ ਨਸ਼ੇ ਤੋਂ ਦੂਰ ਰਹਿਣ ਦੀ ਲੋੜ ਹੋ ਗਈ ਹੈ।
ਗਰਮ ਮੌਸਮ ‘ਚ ਨਾਰੀਅਲ ਪਾਣੀ ਅਤੇ ਨਿੰਬੂ-ਪਾਣੀ ਜ਼ਿਆਦਾ ਪੀਓ।
ਸਲਾਦ ‘ਚ ਖੀਰਾ, ਕੱਕੜੀ, ਕੱਚਾ ਆਂਵਲਾ, ਹਰਾ ਧਨੀਆ ਸ਼ਾਮਿਲ ਕਰ ਸਕਦੇ ਹੋ। ਗਰਮ ਮੌਸਮ ‘ਚ ਤਰਬੂਜ਼, ਪਪੀਤਾ, ਜ਼ਿਆਦਾ ਖਾਓ।
ਨੋਟ: ਸ਼ੁਰੂ ‘ਚ ਕਿਡਨੀ ਦੇ ਰੋਗਾਂ ਦਾ ਪਤਾ ਨਹੀਂ ਲੱਗਦਾ। ਸਮੇਂ-ਸਮੇਂ ‘ਤੇ ਆਪਣੇ ਫੈਮਿਲੀ ਡਾਕਟਰ ਦੀ ਸਲਾਹ ਨਾਲ ਟੈਟਸ ਕਰਾਉਂਦੇ ਰਹੋ। ਖਾਣ-ਪੀਣ ਦਾ, ਵਰਕਆਉਟ ਦਾ ਖਾਸ ਖਿਆਲ ਰੱਖਣ ਦੀ ਲੋੜ ਹੋ ਗਈ ਹੈ। ਆਪਣੇ ਆਪ ਕੋਈ ਵੀ ਖੂਰਾਕ, ਦਵਾਈ ਨਾ ਸ਼ੁਰੂ ਕਰੌ ਅਤੇ ਨਾ ਹੀ ਬੰਦ ਕਰੋ। ਸਾਵਧਾਨੀ ਦੀ ਲੋੜ ਹੈ।
Columnist. Alternative Therapist. Health Educator award winner. Social activist. Certified by W.H.O, UNICEF & Canadian Red Cross : PFA. Canada. Global Health Reporter. NTDP Skin Issues: Psoriasis- 2025. GNT Diseases-2023. Air Pollution n Health-2023. Writer: ‘Self-care Tips Encyclopedia’

ਰੁਝਾਨ ਖਬਰਾਂ