11.4 C
Vancouver
Sunday, May 10, 2026

ਅਟੌਰਨੀ ਜਨਰਲ ਅਤੇ ਡਿਪਟੀ ਪ੍ਰੀਮੀਅਰ ਮਾਣਯੋਗ ਨਿੱਕੀ ਸ਼ਰਮਾ ਆਪਣੀ ਟੀਮ ਨਾਲ ਗੁਰਦਵਾਰਾ ਨਾਨਕ ਨਿਵਾਸ ਿਵਖੇ ਹੋਏ ਨਤਮਸਤਕ

ਸਰੀ, (ਬਲਵੰਤ ਸਿੰਘ ਸੰਘੇੜਾ) ਬੀ.ਸੀ. ਦੇ ਅਟੌਰਨੀ ਜਨਰਲ ਅਤੇ ਡਿਪਟੀ ਪ੍ਰੀਮੀਅਰ ਮਾਣਯੋਗ ਨਿੱਕੀ ਸ਼ਰਮਾ ਅਤੇ ਐਂਟੀ ਰੇਸਿਜਮ ਦੇ ਪਾਰਲੀਮੈਂਟਰੀ ਸੈਕਟਰੀ ਅਮਨਾ ਸ਼ਾਹ ਗੁਰਦਵਾਰਾ ਨਾਨਕ ਨਿਵਾਸ, ਨੰਬਰ ਪੰਜ ਰੋਡ ਰਿਚਮੰਡ ਵਿਖੇ ਨਤਮਸਤਕ ਹੋਏ।
ਉਹਨਾਂ ਨੇ ਗੁਰੂ ਘਰ ਵਿਖੇ ਸੰਗਤਾਂ ਨੂੰ ਸੰਬੋਧਨ ਕਰਨ ਦੇ ਨਾਲ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਵੀ ਖਾਸ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ। ਇਸ ਦੇ ਨਾਲ ਹੀ ਉਹਨਾਂ ਨੇ ਸੰਗਤ ਦੇ ਨਾਲ ਲੰਗਰ ਹਾਲ ਵਿਚ ਲੰਗਰ ਦਾ ਵੀ ਆਨੰਦ ਮਾਣਿਆ। ਸ਼ਰਮਾ ਅਤੇ ਸ਼ਾਹ ਨੇ ਰਿਚਮੰਡ ਦੇ ਮਸ਼ਹੂਰ ਸਵਰਗ ਦੇ ਰਾਹ ਉੱਪਰ ਕਾਫੀ ਧਰਮ ਅਸਥਾਨਾਂ ਦਾ ਟੂਰ ਵੀ ਕੀਤਾ ਅਤੇ ਉਹਨਾਂ ਦੀ ਸ਼ਲਾਘਾ ਕੀਤੀ। ਮਾਣਯੋਗ ਸ਼ਰਮਾ ਨੇ ਧਰਮ ਅਸਥਾਨਾਂ ਦੇ ਅੱਗੇ ਪਰੋਟੈਸਟਾਂ ਨੂੰ ਰੋਕਣ ਲਈ ਆ ਰਹੇ ਕਾਨੂੰਨ ਵਾਰੇ ਵੀ ਸਾਂਝ ਪਾਈ।
ਉਹਨਾਂ ਨੇ ਸੰਗਤਾਂ ਨੂੰ ਸੰਬੋਦਨ ਕਰਦਿਆਂ ਸਾਡੇ ਬਜੁਰਗਾਂ ਦੀਆਂ ਕੁਰਬਾਨੀਆ ਦਾ ਵੀ ਜਿਕਰ ਕੀਤਾ ਅਤੇ ਸਿੱਖਾਂ ਦੀ ਕੈਨੇਡਾ ਨੂੰ ਦੇਣ ਅਤੇ ਅਪਰੈਲ ਨੂੰ ਸਿੱਖ ਹੈਰੀਟੇਜ ਮਹੀਨੇ ਵਜੋਂ ਪਛਾਣ ਲਈ ਸੰਗਤਾਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਸਿੱਖਾਂ ਦੀਆਂ ਕੁਰਬਾਨੀਆਂ ਲਈ ਉਹਨਾਂ ਦਾ ਧੰਨਵਾਦ ਕੀਤਾ। ਬੀਬੀ ਅਮਨਾ ਸ਼ਾਹ ਨੇ ਵਧ ਰਹੇ ਨਸਲਵਾਦ ਵਾਰੇ ਅਤੇ ਇਸ ਨੂੰ ਨੱਥ ਪਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਵਾਰੇ ਸਾਂਝ ਪਾਈ। ਦੋਹਾਂ ਨੇ ਸਵਰਗ ਦੇ ਰਾਹ ਦੀ ਜਥੇਬੰਦੀ ਦੇ ਪਰਬੰਧਕਾਂ ਨਾਲ ਵੀ ਬਹੁਤ ਸੁਹਾਵਣੇ ਵਾਤਾਵਰਨ ਵਿਚ ਮੀਟਿੰਗ ਕੀਤੀ ਅਤੇ ਸਭ ਦਾ ਧੰਨਵਾਦ ਕੀਤਾ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਚੇਅਰਪਰਸਨ ਬੀਬੀ ਕਸ਼ਮੀਰ ਕੌਰ ਜੌਹਲ ਨੇ ਨਿੱਕੀ ਸ਼ਰਮਾਂ ਨੂੰ ਉਸਦੇ ਉਪਰਾਲਿਆਂ ਸਦਕਾ ਅਤੇ ਕਮਿਊਨਿਟੀ ਦੀ ਸੇਵਾ ਕਰਨ ਲਈ ਇਕ ਪਲੇਕ ਭੇਂਟ ਕੀਤਾ।
ਸਬੀਬੀ ਨਿੱਕੀ ਸ਼ਰਮਾ ਨੇ ਸਮੁੱਚੀ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤ ਦਾ ਇਸ ਮਾਣ, ਪਿਆਰ ਅਤੇ ਸਤਿਕਾਰ ਲਈ ਧੰਨਵਾਦ ਕੀਤਾ।

ਰੁਝਾਨ ਖਬਰਾਂ