12.9 C
Vancouver
Saturday, May 30, 2026

ਨਿਊਟਨ ਦੀ ਸ਼ੀਨਾ ਵਰਮਾਨੀ ਸਰੀ ਫਰਸਟ ਟੀਮ ਵਿੱਚ ਸ਼ਾਮਲ, ਕੌਂਸਲ ਉਮੀਦਵਾਰ ਵਜੋਂ ਲੜੇਗੀ ਚੋਣ

ਸਰੀ, (ਏਕਜੋਤ ਸਿੰਘ): ਨਿਊਟਨ ਦੀ ਰਹਿਣ ਵਾਲੀ ਸ਼ੀਨਾ ਵਰਮਾਨੀ ਬਤੌਰ ਕੌਂਸਲ ਉਮੀਦਵਾਰ ਸਰੀ ਫਰਸਟ ਦੀ ਟੀਮ ਵਿੱਚ ਸ਼ਾਮਲ ਹੋ ਗਈ ਹੈ। ਉਹ ਇਸ ਵੇਲੇ ਬ੍ਰਿਟਿਸ਼ ਕੋਲੰਬੀਆ ਦੇ ਪੋਸਟ-ਸੈਕੰਡਰੀ ਐਜੂਕੇਸ਼ਨ ਅਤੇ ਫਿਊਚਰ ਸਕਿੱਲਜ਼ ਮੰਤਰਾਲੇ ਵਿੱਚ ਰਿਸਰਚ ਅਤੇ ਪਾਲਿਸੀ ਐਨਾਲਿਸਟ ਵਜੋਂ ਸੇਵਾਵਾਂ ਨਿਭਾ ਰਹੀ ਹੈ। ਸਰੀ ਫਰਸਟ ਦੀ ਕੌਂਸਲਰ ਅਤੇ ਮੇਅਰ ਅਹੁਦੇ ਦੀ ਉਮੀਦਵਾਰ ਲਿੰਡਾ ਐਨਿਸ ਨੇ ਉਹਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸ਼ੀਨਾ ਦਾ ਸਿੱਖਿਆ ਅਤੇ ਜਨਤਕ ਸੁਰੱਖਿਆ ਦੇ ਖੇਤਰ ਵਿੱਚ ਵਿਸ਼ਾਲ ਤਜਰਬਾ ਟੀਮ ਲਈ ਇੱਕ ਵੱਡੀ ਸੰਪਤੀ ਸਾਬਤ ਹੋਵੇਗਾ। ਲਿੰਡਾ ਅਨੁਸਾਰ ਸ਼ੀਨਾ ਵੱਲੋਂ ਸੀਨੀਅਰਾਂ, ਨੌਜਵਾਨਾਂ ਅਤੇ ਨਵੇਂ ਕੈਨੇਡੀਅਨਾਂ ਲਈ ਕੀਤੀ ਗਈ ਕਮਿਊਨਿਟੀ ਸੇਵਾ ਉਹਨਾਂ ਨੂੰ ਇੱਕ ਮਜ਼ਬੂਤ ਉਮੀਦਵਾਰ ਬਣਾਉਂਦੀ ਹੈ।
ਸ਼ੀਨਾ ਵਰਮਾਨੀ ਦੀਆਂ ਵਿਦਿਅਕ ਪ੍ਰਾਪਤੀਆਂ ਕਾਫੀ ਪ੍ਰਭਾਵਸ਼ਾਲੀ ਹਨ। ਉਹਨਾਂ ਕੋਲ ਮਾਸਟਰ ਆਫ਼ ਕਾਮਰਸ, ਬੈਚਲਰ ਆਫ਼ ਐਜੂਕੇਸ਼ਨ ਅਤੇ ਕੰਪਿਊਟਰ ਐਪਲੀਕੇਸ਼ਨ ਵਿੱਚ ਪੋਸਟ-ਗ੍ਰੈਜੂਏਟ ਡਿਪਲੋਮਾ ਦੀਆਂ ਡਿਗਰੀਆਂ ਹਨ। ਮੌਜੂਦਾ ਮੰਤਰਾਲੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਜਨਤਕ ਸੁਰੱਖਿਆ ਅਤੇ ਸਾਲਿਸਟਰ ਜਨਰਲ ਦੇ ਮੰਤਰਾਲੇ ਵਿੱਚ ਵੀ ਰਿਸਰਚ ਅਤੇ ਪਾਲਿਸੀ ਐਨਾਲਿਸਟ ਵਜੋਂ ਕੰਮ ਕਰ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਉਹ ਸਥਾਨਕ ਇਲਾਕਿਆਂ ਵਿੱਚ ਜਾ ਕੇ ਲੋਕਾਂ ਤੱਕ ਪਹੁੰਚ ਕਰਨ ਅਤੇ ਉਹਨਾਂ ਦਾ ਵਿਸ਼ਵਾਸ ਜਿੱਤਣ ਲਈ ਪੂਰੀ ਤਰ੍ਹਾਂ ਤਿਆਰ ਹਨ। ਉਹ ਸਰੀ ਨੂੰ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਵਜੋਂ ਉਭਰਦਿਆਂ ਦੇਖ ਕੇ ਇਸ ਦੀ ਸੇਵਾ ਕਰਨ ਲਈ ਉਤਸ਼ਾਹਿਤ ਹਨ।
ਸ਼ੀਨਾ ਵਰਮਾਨੀ ਲਿੰਡਾ ਐਨਿਸ ਦੀ ਅਗਵਾਈ ਵਾਲੀ ਉਸ ਟੀਮ ਦਾ ਹਿੱਸਾ ਬਣੀ ਹੈ ਜਿਸ ਵਿੱਚ ਡੇਬਰਾ ਐਂਟੀਫਾਏਵ, ਕੌਂਸਲਰ ਮਾਈਕ ਬੋਸ, ਜੈਨੇਟ ਬ੍ਰਾਊਨ, ਬਿਲਾਲ ਚੀਮਾ, ਜਸਰੂਪ ਗੋਸਲ, ਗਗਨ ਨਾਹਲ ਅਤੇ ਕਲਿੰਟ ਸਟੂਅਰਟ ਵਰਗੇ ਮੈਂਬਰ ਪਹਿਲਾਂ ਹੀ ਸ਼ਾਮਲ ਹਨ। ਸਰੀ ਫਰਸਟ ਦੀ ਟੀਮ ਵੱਲੋਂ ਸ਼ਹਿਰ ਦੇ ਵਿਭਿੰਨ ਵਰਗਾਂ ਦੀ ਨੁਮਾਇੰਦਗੀ ਕਰਨ ਵਾਲੇ ਚਿਹਰਿਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ