14.5 C
Vancouver
Thursday, May 7, 2026

ਖਾਲਸਾ ਦੀਵਾਨ ਸੁਸਾਇਟੀ ਵੈਨਕੋਵਰ ਅਤੇ ਸਿੱਖ ਹੈਰੀਟੇਜ ਵੈਨਕੂਵਰ ਇਕਾਈ ਵੱਲੋਂ ਅਖੰਡ ਪਾਠ ਸਾਹਿਬ ਦੀ ਸੇਵਾ ਕਰਾਈ ਗਈ

ਸਰੀ, (ਜੋਗਿੰਦਰ ਸਿੰਘ ਸੁੰਨੜ): ਸਿੱਖ ਹੈਰੀਟੇਜ ਮਹੀਨੇ ਦੀ ਪੰਜਵੀਂ ਵਰੇਗੰਡ ਨੂੰ ਸਮਰਪਿਤ ਖਾਲਸਾ ਦੀਵਾਨ ਸੁਸਾਇਟੀ ਅਤੇ ਵੈਨਕੂਵਰ ਦੀ ਹੈਰੀਟੇਜ ਸੰਸਥਾ ਵੱਲੋਂ 24 ਅਪ੍ਰੈਲ ਨੂੰ ਅਖੰਡ ਪਾਠ ਆਰੰਭ ਕਰਾਏ ਗਏ। ਜਿਨ੍ਹਾਂ ਨੇ ਭੋਗ 26 ਅਪ੍ਰੈਲ ਨੂੰ ਪਾਏ ਗਏ। ਤਾਜ ਸਿੰਘ ਜੋਹਲ ਜੋ ਕੀ ਵੈਨਕੂਵਰ ਇਕਾਈ ਦੇ ਸੰਸਥਾਪਕ ਹਨ ਆਪਣੇ ਟੀਮ ਨਾਲ ਤਿੰਨੇ ਦਿਨ ਗੁਰੂ ਘਰ ਸੇਵਾ ਕੀਤੀ
ਅਖੰਡ ਪਾਠ ਦੀ ਸਮਾਪਤੀ ਤੋਂ ਬਾਅਦ ਕੀਰਤਨ ਦਰਬਾਰ ਸਜਾਏ ਗਏ। ਕਸ਼ਮੀਰ ਸਿੰਘ ਥਾਲੀਵਾਲ ਨੇ ਤਾਜ ਸਿੰਘ ਜੌਹਲ ਦੇ ਪਿਤਾ ਬੂਟਾ ਜੋਹਲ ਤੇ ਸਮੁੱਚੀ ਟੀਮ ਦਾ ਪਹਿਲੀ ਵਾਰ ਕਿਰਾਏ ਇਸ ਉਦਮ ਦੀ ਸ਼ਿਲਾਗਾ ਕੀਤੀ।
ਗਿਆਨੀ ਹਰਮਿੰਦਰ ਪਾਲ ਸਿੰਘ ਜੀ ਨੇ ਆਪਣੇ ਪੁਰਖਿਆਂ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਜੋਗਿੰਦਰ ਸਿੰਘ ਸੁੰਨੜ ਨੇ ਬੋਟ ਦੇ ਹੱਕ ਦੀ ਪ੍ਰਾਪਤੀ ਲਈ ਖਾਲਸਾ ਦੀਵਾਨ ਸੁਸਾਇਟੀ ਦੇ ਸਕੱਤਰ ਨਰਿੰਦਰ ਸਿੰਘ ਗਿੱਲ ਦੀ ਸਲਾਘਾ ਕੀਤੀ। ਜੁਗਰਾਜ ਸਿੰਘ ਲਾਲੀ ਨੂੰ ਸਟੇਜ ਸੰਚਾਲਨ ਦੀ ਜਿੰਮੇਵਾਰੀ ਦਿੱਤੀ ਗਈ ਉਨਾਂ ਨੇ ਬਾਖੂਬੀ ਨਾਲ ਨਿਭਾਈ। ਸੁੱਖ ਧਾਲੀਵਾਲ ਮੈਂਬਰ ਪਾਰਲੀਮੈਂਟ ਦੀ ਸਲਾਘਾ ਕੀਤੀ ਜਿਸ ਨੇ ਸਿੱਖ ਹੈਰੀਟੇਜ ਦਾ ਬਿੱਲ ਪੇਸ਼ ਕੀਤਾ ਸੀ। ਸੁੱਖ ਧਾਲੀਵਾਲ ਨੇ ਸਿੱਖ ਹੈਰੀਟੇਜ ਦੀ ਸਲਾਘਾ ਕੀਤੀ ਅਤੇ ਉਨਾਂ ਨੂੰ ਸਨਮਾਨ ਚਿੰਨ ਭੇਂਟ ਕੀਤਾ ਗਿਆ। ਸਕੂਲ ਬੋਰਡ ਦੀ ਟਰਸਟੀ ਪ੍ਰੀਤੀ ਫਰੀਦਕੋਟ ਵੱਲੋਂ ਵੀ ਨਿਸ਼ਾਨੀ ਵਜੋਂ ਸਨਮਾਨ ਚਿੰਨ ਦਿੱਤਾ ਗਿਆ ਅਤੇ ਧੰਨਵਾਦ ਕੀਤਾ ਗਿਆ।
ਵੈਨਕੂਵਰ ਪੁਲਿਸ ਨੇ ਵੀ ਇਸ ਮੌਕੇ ਹਾਜ਼ਰੀ ਲਵਾਈ ਵੈਂਕੂਵਰ ਸਿਟੀ ਦੀ ਪੂਰੀ ਟੀਮ ਨੇ ਵੀ ਸਨਮਾਨ ਚਿੰਨ ਭੇਂਟ ਕੀਤਾ ਅਤੇ ਧੰਨਵਾਦ ਕੀਤਾ। ਪਰਮਜੀਤ ਸਿੰਘ ਸੰਚਾਲਕ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਅਤੇ ਕੀਤਾ ਗਿਆ ਸੁਨੀਤਾ ਧੀਰ ਜੋ ਕਿ ਇੱਕ ਦਿਨ ਪਹਿਲਾਂ ਹੀ ਸਨਮਾਨ ਪੱਤਰ ਦੇ ਕੇ ਗਏ ਸਨ ਉਹਨਾਂ ਨੇ ਵੀ ਤਾਜ ਜੋਹਲ ਤੇ ਪੂਰੀ ਟੀਮ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ। ਸਮੂਹ ਸੰਗਤਾਂ ਵੱਲੋਂ ਇਸ ਦੀ ਸ਼ਲਾਘਾ ਕੀਤੀ ਗਈ। ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਹੇਅਰ ਵੱਲੋਂ ਵੀ ਸਾਰਿਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ ਅਤੇ ਉਨਾਂ ਦੇ ਪਰਿਵਾਰਾਂ ਦਾ ਧੰਨਵਾਦ ਕੀਤਾ ਯਾਦਗਾਰੀ ਤਸਵੀਰਾਂ ਲਾਈਆਂ ਗਈਆਂ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

ਰੁਝਾਨ ਖਬਰਾਂ