ਜਦੋਂ ਭੀ ਮੈਨੂੰ ਪੰਜਾਬ ਜਾਣ ਦਾ ਮੌਕਾ ਮਿਲਦਾ ਹੈ ਤਾਂ ਮੇਰੀ ਇਹੋ ਇੱਛਾ ਹੁੰਦੀ ਹੈ ਕਿ ਮੈਂ ਆਪਣੀ ਜਨਮ ਭੂਮੀਂ ਦੀ ਇਕ ਚੰਗੀ ਤਸਵੀਰ ਪੇਸ਼ ਕਰਾਂ। ਇਹ ਠੀਕ ਹੈ ਕਿ ਹਰ ਸੂਬੇ ਦੀ ਤਰ੍ਹਾਂ ਪੰਜਾਬ ਵਿਚ ਭੀ ਕਾਫੀ ਸੁਧਾਰ ਕਰਨ ਦੀ ਲੋੜ ਹੈ ਪਰ ਫਿਰ ਭੀ ਜੇ ਦੇਖਿਆ ਜਾਵੇ ਤਾਂ ਇਥੇ ਕਾਫੀ ਕੁਝ ਚੰਗਾ ਭੀ ਹੋ ਰਿਹਾ ਹੈ।ਉਦਹਾਰਨ ਵਜੋਂ ਵਾਤਾਵਰਨ , ਸਿਹਤ ਸੰਭਾਲ, ਵਿਦਿਆ ਅਤੇ ਰੋਡ ਸੇਫਟੀ ਦੇ ਮਸਲੇ ਸਾਹਮਣੇ ਆੳੰਦੇ ਹਨ।ਮੇਰੇ ਦੇਖਣ ਵਿਚ ਪੰਜਾਬ ਦੇ ਵਾਤਾਵਰਨ ਵਿਚ ਕਾਫੀ ਸੁਧਾਰ ਹੋਇਆ ਲਗਦਾ ਹੈ। ਜੰਤਾ ਵਿਚ ਵਾਤਾਵਰਨ ਵਾਰੇ ਕਾਫੀ ਜਾਗਰਿਤੀ ਆਈ ਲਗਦੀ ਹੈ। ਲੋਕ ਕਾਫੀ ਦਰਖਤ ਲਾ ਰਹੇ ਹਨ ਅਤੇ ਉਹਨਾਂ ਦੀ ਸ਼ਾਂਭ ਸੰਭਾਲ ਭੀ ਚੰਗੀ ਤਰ੍ਹਾਂ ਕਰ ਰਹੇ ਹਨ। ਇਸੇ ਤਰ੍ਹਾਂ ਪੰਛੀ ਭੀ ਕਾਫੀ ਗਿਣਤੀ ਵਿਚ ਵਧ ਰਹੇ ਹਨ।
ਸਿਹਤ ਸੰਭਾਲ ਦੇ ਮਾਮਲੇ ਵਿਚ ਗੌਰਮੈੰਟ ਦੇ ਅੰਕੜਿਆਂ ਮੁਤਾਬਕ ਸੂਬੇ ਦੇੁ ਸੈੰਕੜੇ ਆਮ ਆਦਮੀ ਕਲਿਨਕਾਂ ਵਿਚ ਲੋੜਵੰਦ ਲੋਕਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਅਤੇ ਮੁਫਤ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ।ਮੇਰੇ ਆਪਣੇ ਪਿੰਡ ਵਿਚ ਭੀ ਇਕ ਕਲਿਨਿਕ ਬਹੁਤ ਕਾਮਯਾਬੀ ਨਾਲ ਚਲ ਰਿਹਾ ਹੈ।ਇਸ ਤੋਂ ਬਿਨਾਂ 2,661ਡਾਕਟਰਾਂ, ਪੈਰਾਮੈਡਿਕਸ ਅਤੇ ਫਰੰਟਲਾਈਨ ਸਟਾਫ ਦੀਆਂ ਨਵੀਆਂ ਭਰਤੀਆਂ ਕੀਤੀਆਂ ਗਈਆਂ ਹਨ।ਹਰ ਪਰਿਵਾਰ ਲਈ10 ਲੱਖ ਰੁਪਏ ਦਾ ਬਿਲਕੁਲ ਮੁਫਤ ਇਲਾਜ ਦੀ ਬੀਮਾਂ ਯੋਜਨਾਂ ਭੀ ਚਾਲੂ ਕੀਤੀ ਜਾ ਰਹੀ ਹੈ।ਵਿਦਿਆ ਦੇ ਖੇਤਰ ਵਿਚ ਭੀ ਇਸ ਗੌਰਮੈੰਟ ਨੇ ਕਾਫੀ ਸੁਧਾਰ ਕੀਤੇ ਹਨ। ਸਕੂਲਾਂ ਦੀਆਂ ਬਿਲਡਿੰਗਾਂ ਨੂੰ ਚੰਗਾ ਬਣਾਇਆ ਗਿਆ ਹੈ।ਇਸ ਦੇ ਨਾਲ ਹੀ 15,000 ਤੋਂ ਜਿਆਦਾ ਨਵੇਂ ਅਧਿਆਪਿਕ ਭਰਤੀ ਕੀਤੇ ਗਏ ਹਨ।ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਮੁਫਤ ਸਕੂਲ ਬੱਸਾਂ ਦੀ ਸਹੂਲਤ ਦਿੱਤੀ ਗਈ ਹੈ।ਇਸ ਦੇ ਨਾਲ ਹੀ ਪੰਜਾਬ ਦੀਆਂ ੋ ਸੜਕਾਂ ਨੂੰ ਸੁਰਖਿਅਤ ਕਰਨ ਲਈ ਭੀ ਕਾਫੀ ੳਪਰਾਲੇ ਕੀਤੇ ਗਏ ਹਨ।
ਪੰਜਾਬ ਦੀਆਂ ਸੜਕਾਂ ਨੂੰ ਸੇਫ ਬਨਾੳਣ ਲਈ ਜਨਵਰੀ 2024 ਤੋਂ ਇਕ ਪੰਜਾਬ ਰੋਡ ਸੇਫਟੀ ਫੋਰਸ ਕਾਇਮ ਕੀਤੀ ਗਈ ਸੀ।ਇਸ ਫੋਰਸ ਦਾ ਮੁਖ ਮੰਤਵ ਸੜਕਾਂ ਨੂੰ ਸੁਰਖਿਅਤ ਬਨਾੳਣਾਂ ਹੈ।ਇਸ ਫੋਰਸ ਵਿਚ 1,600 ਤੌ ਵੱਧ ਅਫਸਰ ਕੰਮ ਕਰਦੇ ਹਨ। ਇਹਨਾਂ ਕੋਲ 144 ਹਾਈ ਟੈਕ ਵਾਹਨ ਹਨ।ਇਹਨਾਂ ਦਾ ਕੰਮ ਟਰੈਫਿਕ ਮੈਨੇਜਮੈੰਟ, ਇਮਰਜੰਸੀ ਰਿਸਪੌੰਸ ਅਤੇ ਮੈਡੀਕਲ ਸਹਾਇਤਾ ਪੁਹੰਚਾੳਣਾ ਹੈ।ਇਹੋ ਜਿਹੇ ਉਪਰਾਲਿਆ ਸਦਕਾ ਹਾਈਵੇ ਤੇ ਐਕਸੀਡੈੰਟਾਂ ਕਾਰਨ ਮੌਤਾਂ ਦੀ ਦਰ 50% ਤਕ ਘਟ ਗਈ ਹੈ।ਇਹਨਾਂ ਉਪਰਾਲਿਆਂ ਸਦਕਾ 35,000 ਜਾਨਾਂ ਬਚਾਈਆਂ ਗਈਆ ਹਨ ਅਤੇ 47,000 ਲੋਕਾਂ ਨੂੰ ਸਮੇਂ ਸਿਰ ਮਦਦ ਮਿਲੀ ਹੈ।
ਇਹ ਠੀਕ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਪੰਜਾਬ ਵਿਚ ਕਾਫੀ ਸੁਧਾਰ ਹੋਇਆ ਹੈ ਪਰ ਹਾਲੇ ਭੀ ਬਹੁਤ ਕੁਝ ਹੋਰ ਕਰਨ ਵਾਲਾ ਹੈ।ਨਸ਼ਿਆਂ ਵਿਰੁਧ ਜੰਗ ਹਾਲੇ ਭੀ ਪੂਰੀ ਸਫਲ ਨਹੀਂ ਹੋ ਰਹੀ।

