11.2 C
Vancouver
Tuesday, May 26, 2026

ਮੇਰੀ ਪੰਜਾਬ ਫੇਰੀ (ਭਾਗ-1)

ਬਲਵੰਤ ਸੰਘੇੜਾ

ਮੇਰੀ ਪਤਨੀ ਬਲਦੇਵ ਕੋਰ ਸੰਘੇੜਾ ਅਤੇ ਮੈਂ ਤਕਰੀਬਨ ਹਰ ਸਾਲ ਪੰਜਾਬ ਦਾ ਚੱਕਰ ਲਾ ਆਉੰਦੇ ਹਾਂ ।ਪਿਛਲੇ ਸਾਲ ਕੁਝ ਕਾਰਨਾਂ ਕਰਕੇ ਅਸੀਂ ਜਾ ਨਹੀਂ ਸਕੇ। ਸੋ ਇਸ ਸਾਲ ਜਨਵਰੀ ਵਿਚ ਹੀ ਅਸੀਂ ਇਸ ਫੇਰੀ ਦੀ ਯੋਜਨਾਂ ਬਨਾਉਣੀ ਸ਼ੁਰੂ ਕਰ ਦਿੱਤੀ।23 ਫਰਵਰੀ ,ਨੂੰ ਏਅਰ ਇੰਡੀਆ ਦੀ ਵੈਨਕੋਵਰ ਤੋਂ ਦਿੱਲੀ ਦੀ ਉਡਾਨ ਲਈ ਸਵੇਰੇ ਹੀ ਅਸੀਂ ਵੈਨਕੋਵਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪੁਹੰਚ ਗਏ।ਇਸ ਉਡਾਨ ਦੇ ਯਾਤਰੀ ਤਕਰੀਬਨ 90% ਪੰਜਾਬੀ ਸਨ।ਜਦੋਂ ਜਹਾਜ ਵਿਚ ਚੜ੍ਹਨ ਦਾ ਸਮਾਂ ਆਇਆ ਤਾਂ ਏਰਲਾਈਨ ਦੇ ਬੁਲਾਰੇ ਵਲੋਂ ਅੰਗਰੇਜੀ ਦੇ ਨਾਲ ਪੰਜਾਬੀ ਵਿਚ ਭੀ ਯਾਤਰੀਆਂ ਨੂੰ ਜਹਾਜ ਚੜ੍ਹਨ ਲਈ ਕਿਹਾ ਗਿਆ। ਇਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ੲਅੇਰ ਇੰਡੀਆ ਵਲੋਂ ਸਾਡੀ ਮਾਂ ਬੋਲੀ ਪੰਜਾਬੀ ਨੂੰ ਇਹ ਮਾਣ ਦਿੱਤਾ ਗਿਆ।ਉਡਾਨ ਸਮੇਂ ਸਿਰ ਹੀ ਦਿੱਲੀ ਲਈ ਰਵਾਨਾਂ ਹੋ ਗਈ।

ਕੁੱਝ ਕਾਰਨਾਂ ਕਰਕੇ ਇਹ ਉਡਾਨ ਆਸਟਰੀਅ ਰਾਹੀਂ ਗਈ। ਇਸ ਲਈ ਇਸ ਨੂੰ ਕਝ ਸਮੇਂ ਲਈ ਕਰੂ ਦੀ ਬਦਲੀ ਅਤੇ ਗੈਸ/ਤੇਲ ਲੈਣ ਲਈ ਰੁਕਣਾ ਪਿਆ ।ਤਕਰੀਬਨ 20 ਘੰਟੇ ਬਾਅਦ ਅਸੀਂ ਅੱਧੀ ਰਾਤ ਹੋਏ ਦਿੱਲੀ ਏਰਪੋਰਟ ਤੇ ਪੁੱਜ ਗਏ। ਇੰਮੀਗਰੇਸ਼ਨ ਆਦਿ ਕਰਵਾ ਕੇ ਅਤੇ ਆਪਣਾ ਸਮਾਨ ਚੁੱਕ ਕੇ ਸਵੇਰੇ ਇਕ ਵਜੇ ਦੇ ਕਰੀਬ ਅਸੀਂ ਪਿੰਡੋਂ ਆਈ ਕਾਰ ਵਿਚ ਦਿੱਲੀ ਤੋਂ ਆਪਣੇ ਪਿੰਡ ਵਲ ਚਾਲੇ ਪਾ ਦਿੱਤੇ।ਦਿੱਲੀ ਤੋਂ ਕਿਨਲਦੇ ਸਾਰ ਹੀ ਸੜਕ ਦੇ ਦੋਨੋ ਪਾਸੇ ਬਹੁਤ ਹੀ ਸ਼ਾਨਦਾਰ ਢਾਬਿਆਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਸਨ।ਇਹਨਾਂ ਢਾਬਿਆਂ ਵਿਚ ਬੈਠ ਕੇ ਪਰੌੰਠੇ ਖਾਣ ਦਾ ਅਤੇ ਨਾਲ ਹੀ ਚਾਹ ਪੀਣ ਦਾ ਵੱਖਰਾ ਹੀ ਆਨੰਦ ਹੈ।ਦੋ ਵੱਖਰੇ ਵੱਖਰੇ ਢਾਬਿਆਂ ਤੇ ਰੁਕ ਕੇ ਸਵੇਰੇ ਦਸ ਵਜੇ ਅਸੀਂ ਆਪਣੇ ਪਿੰਡ ਫਰਵਾਲੇ (ਜਿਲਾ ਜਾਲੰਧਰ) ਵਿਖੇ ਪਹੂੰਚ ਗਏ। ਰਸਤੇ ਵਿਚ ਹਰਿਆਣਾਂ ਅਤੇ ਪੰਜਾਬ ਦੇ ਹਰੇ ਭਰੇ ਕਣਕ ਦੇ ਖੇਤਾਂ ਦਾ ਇਕ ਬਹੁਤ ਹੀ ਸੂੰਦਰ ਅਤੇ ਮਨ ਨੂੰ ਖੁਸ਼ ਕਰਨ ਵਾਲਾ ਦਰਿਸ਼ ਸੀ।ਘਰ ਪਹੁੰਚ ਦਿਆਂ ਹੀ ਸਾਡੇ ਰਿਸ਼ਤੇਦਾਰਾਂ ਨੇ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਸਾਡਾ ਸਵਾਗਤ ਕੀਤਾ।

ੰਆਪਣੀ ਇਸ ਫੇਰੀ ਦੌਰਾਨ ਮੈਨੂੰ ਪੰਜਾਬ ਦੇ ਕਾਫੀ ਪਿੰਡਾ ਵਿਚ ਜਾਣ ਦਾ ਮੌਕਾ ਮਿਲਿਆ। ਮੇਰੇ ਦੇਖਣ ਵਿਚ ਪਿਛਲੇ ਕੁਝ ਸਾਲਾਂ ਵਿਚ ਸਾਡੇ ਪਿੰਡਾਂ ਦੀ ਨੁਹਾਰ ਬਿਲਕੁਲ ਬਦਲ ਗਈ ਹੈ।ਪਿੰਡਾਂ ਵਿਚ ਹੁਣ ਬਹੁਤ ਘੱਟ ਨੌਜਵਾਨ ਦਿਸਦੇ ਹਨ।ਵੈਸੇ ਭੀ ਕਾਫੀ ਘਰ ਅਤੇ ਕੋਠੀਆਂ ਖਾਲੀ ਪਈਆਂ ਹਨ।ਵੈਸੇ ਭੀ ਪਿੰਡਾਂ ਦੀਆਂ ਪੁਰਾਣੀਆਂ ਰੌਣਕਾਂ ਅਤੇ ਮਹਿਫਲਾਂ ਹੁਣ ਸੁਪਨਾਂ ਹੀ ਹੋ ਗਈਆਂ ਹਨ।ਕੁਝ ਦਿਨ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਮਿਲਣ ਤੋਂ ਬਾਅਦ ਅਸੀਂ ਕੁਝ ਇਤਿਹਾਸਕ ਪੱਖੌਂ ਮਹੱਤਵ ਪੂਰਨ ਅਸਥਾਨਾਂ ਨੂੰ ਦੇਖਣ ਦਾ ਪ੍ਰੋਗਰਾਮ ਬਣਾਇਆ। ਇਹਨਾਂ ਵਿਚ ਰਾਹੋਂ,ਖਟਕਰ ਕਲਾਂ ਅਤੇ ਜੇਜੋਂ ਦੀ ਚੋਣ ਕੀਤੀ।

ਰੁਝਾਨ ਖਬਰਾਂ