9.9 C
Vancouver
Wednesday, April 29, 2026

ਸੇਵਾ ਅਤੇ ਸਿੱਖਿਆ ਨੂੰ ਸਮਰਪਿਤ ਗੁਰਨਾਮ ਸਿੰਘ ਪੂਣੀ ਦਾ ਦੇਹਾਂਤ, ਅੰਤਿਮ ਸਸਕਾਰ 1 ਮਈ ਨੂੰ

ਸਰੀ, (ਏਕਜੋਤ ਸਿੰਘ): ਵੈਨਕੂਵਰ ਦੀਆਂ ਸਤਿਕਾਰਤ ਸ਼ਖਸੀਅਤਾਂ ਵਿੱਚੋਂ ਇੱਕ, ਸੇਵਾਮੁਕਤ ਸਿੱਖਿਆ ਸ਼ਾਸਤਰੀ ਗੁਰਨਾਮ ਸਿੰਘ ਪੂਣੀ 19 ਅਪ੍ਰੈਲ 2026 ਨੂੰ ਗੁਰੂ ਚਰਨਾਂ ‘ਚ ਜਾ ਬਿਰਾਜੇ ਹਨ। 11 ਸਤੰਬਰ 1926 ਨੂੰ ਜਨਮੇ ਗੁਰਨਾਮ ਸਿੰਘ ਪੂਣੀ ਸਾਲ 1966 ਵਿੱਚ ਭਾਰਤ ਤੋਂ ਇੰਗਲੈਂਡ ਚਲੇ ਗਏ ਸਨ ਅਤੇ ਬਾਅਦ ਵਿੱਚ 1969 ਵਿੱਚ ਕੈਨੇਡਾ ਦੇ ਵਿਕਟੋਰੀਆ ਸ਼ਹਿਰ ਵਿੱਚ ਆ ਵਸੇ। ਸਾਲ 1974 ਤੋਂ ਉਹ ਵੈਨਕੂਵਰ ਵਿੱਚ ਰਹਿ ਰਹੇ ਸਨ। ਉਹ ਖਾਲਸਾ ਦੀਵਾਨ ਸੁਸਾਇਟੀ ਦੇ ਸਰਗਰਮ ਮੈਂਬਰ ਸਨ ਅਤੇ ਉਹਨਾਂ ਨੇ ਆਪਣੀ ਸੇਵਾਮੁਕਤੀ ਦੇ ਸਾਲ ਰੌਸ ਸਟ੍ਰੀਟ ਗੁਰਦੁਆਰਾ ਸਾਹਿਬ ਵਿਖੇ ਨਿਸ਼ਕਾਮ ਸੇਵਾ ਕਰਦਿਆਂ ਬਿਤਾਏ। ਉਹ ਆਪਣੇ ਪਿੱਛੇ ਧੀਆਂ ਦਰਸ਼ਨ ਕੌਰ ਥਾਂਦੀ, ਸੁਰਿੰਦਰ ਕੌਰ ਸੰਧੂ, ਕੁਲਵਿੰਦਰ ਕੌਰ ਸਰੋਆ ਸਮੇਤ 9 ਪੋਤੇ-ਪੋਤੀਆਂ ਅਤੇ 10 ਪੜਪੋਤੇ-ਪੜਪੋਤੀਆਂ ਦਾ ਭਰਿਆ-ਪੂਰਾ ਪਰਿਵਾਰ ਛੱਡ ਗਏ ਹਨ। ਉਹਨਾਂ ਦਾ ਜੀਵਨ ਪਰਿਵਾਰ ਅਤੇ ਸਮਾਜ ਪ੍ਰਤੀ ਸਮਰਪਣ ਦੀ ਇੱਕ ਮਿਸਾਲ ਸੀ।
ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਗੁਰਨਾਮ ਸਿੰਘ ਪੂਣੀ ਦਾ ਅੰਤਿਮ ਸਸਕਾਰ 1 ਮਈ ਨੂੰ ਦੁਪਹਿਰ 1 ਵਜੇ ਰਿਵਰਸਾਈਡ ਫਿਊਨਰਲ ਹੋਮ, 7410 ਹੌਪਕੋਟ ਰੋਡ, ਡੈਲਟਾ ਵਿਖੇ ਕੀਤਾ ਜਾਵੇਗਾ। ਸਸਕਾਰ ਉਪਰੰਤ ਖਾਲਸਾ ਦੀਵਾਨ ਸੁਸਾਇਟੀ, ਰੌਸ ਸਟ੍ਰੀਟ ਵੈਨਕੂਵਰ ਵਿਖੇ ਲੰਗਰ ਵਰਤਾਇਆ ਜਾਵੇਗਾ ਅਤੇ ਅੰਤਿਮ ਅਰਦਾਸ ਕੀਤੀ ਜਾਵੇਗੀ। ਪੂਣੀ ਪਰਿਵਾਰ ਵਲੋਂ ਸੰਗਤਾਂ ਨੂੰ ਅੰਤਿਮ ਅਰਦਾਸ ‘ਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ