11.4 C
Vancouver
Saturday, May 9, 2026

ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਭੁਪਿੰਦਰ ਸਿੰਘ ਭੋਗਲ ਦਾ ਕੀਤਾ ਗਿਆ ਸਨਮਾਨ

ਸਰੀ, (ਸੁਰਿੰਦਰ ਸਿੰਘ ਜੱਬਲ) ਦੂਰ-ਦਰਸ਼ਨ ਐਨਕਲੇਵ ਫੇਜ਼ ਵੰਨ ਸਥਿਤ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਦੇ ਸਕੱਤਰ ਸ. ਭੁਪਿੰਦਰ ਸਿੰਘ ਭੋਗਲ ਪਿਛਲੇ ਦਿਨੀ ਪਹਿਲੀ ਵਾਰ ਕੈਨੇਡਾ ਆਏ। ਗੁਰਦੁਆਰਾ ਸਾਹਿਬ ਬਰੁੱਕਸਾਈਡ ਦੇ ਗੁਰੂ ਦਰਬਾਰ ਵਿਚ ਨਤਮਸਤਕ ਹੋਣ ਸਮੇਂ 5 ਅਪ੍ਰੈਲ, ਐਤਵਾਰ ਦੇ ਦੀਵਾਨ ਵਿਚ ਪ੍ਰਬੰਧਕ ਕਮੇਟੀ ਵਲੋਂ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।ਭੋਗਲ ਸਾਹਿਬ ਪਿਛਲੇ 20-22 ਸਾਲਾਂ ਤੋਂ ਉਥੋਂ ਦੀ ਸਿੰਘ ਸਭਾ ਸੁਸਾਇਟੀ ਨਾਲ ਜੁੜੇ ਹੋਏ ਹਨ।ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪ੍ਰਬੰਧਕਾਂ ਨੇ ਬੋਰਡ ਰੂਮ ਵਿਚ ਬੈਠ ਕੇ ਇਥੋਂ ਦੀ ਸੁਸਾਇਟੀ ਅਤੇ ਜਲੰਧਰ ਸਥਿਤ ਦੋਹਾਂ ਸੰਸਥਾਵਾਂ ਬਾਰੇ ਹੋਰ ਜਾਣਕਾਰੀ ਵੀ ਸਾਂਝੀ ਕੀਤੀ।

ਰੁਝਾਨ ਖਬਰਾਂ