18.7 C
Vancouver
Thursday, April 30, 2026

ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਵੱਲੋਂ ਸਾਲਾਨਾ ਅਥਲੈਟਿਕ ਮੀਟ ਦਾ ਆਯੋਜਨ

ਲੁਿਧਆਣਾ : ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਵੱਲੋਂ ਅੱਜ ਸਾਲਾਨਾ ਅਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਇਸਦੇ ਸਮੁੱਚੇ ਪ੍ਰਬੰਧ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਡਾ. ਸੁਸ਼ਮਿੰਦਰਜੀਤ ਕੌਰ, ਪ੍ਰੋ. ਸ਼ਰਨਜੀਤ ਕੌਰ, ਡਾ. ਦਲੀਪ ਸਿੰਘ ਡਾ. ਭੁਪਿੰਦਰਜੀਤ ਕੌਰ ਅਤੇ ਡਾ.ਪਰਮਜੀਤ ਸਿੰਘ ਸ਼ਾਮਿਲ ਸਨ ।ਇਹਨਾਂ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਵੱਖ ਵੱਖ ਖੇਡਾਂ ਲੰਬੀ ਛਾਲ, ਉੱਚੀ ਛਾਲ, ਸ਼ੋਟ ਪੁੱਟ, ਡਿਸਕਸ ਥਰੋ, ਰੱਸਾ ਖਿੱਚਣਾ, ਓਬਸਟੈਕਲ ਰੇਸ, ਥ੍ਰੀ ਲੈੱਗ ਰੇਸ, ਲੈਮਨ ਰੇਸ, ਸੇਕ ਰੇਸ, ਸਲੋ ਸਾਈਕਲ ਰੇਸ ਅਤੇ 100/200/400/800/1500 ਮੀਟਰ ਰੇਸਾਂ ਵਿਚ ਉਤਸ਼ਾਹ ਪੂਰਵਕ ਹਿੱਸਾ ਲਿਆ। ਇਥੇ ਇਹ ਵਰਨਣਯੋਗ ਹੈ ਕਿ ਇਸ ਅਥਲੈਟਿਕ ਮੀਟ ਦੇ ਇਨਾਮ ਵੰਡ ਸਮਾਰੋਹ ਵਿਚ ਡਾ ਰਾਜਕੁਮਾਰ ਸ਼ਰਮਾ ,ਡਾਇਰੈਕਟਰ ਖੇਡਾਂ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ, ਪੰਜਾਬ ਨੇ ਮੁੱਖ ਮਹਿਮਾਨ ਵਜੋਂ ਅਤੇ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਡਾਕਟਰ ਸ.ਪ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਆਨਰੇਰੀ ਜਨਰਲ ਸਕੱਤਰ ਸ. ਹਰਸ਼ਰਨ ਸਿੰਘ ਨਰੂਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ । ਪ੍ਰਿੰਸੀਪਲ ਰਜਿੰਦਰ ਕੌਰ ਮਲਹੋਤਰਾ, ਡਾ.ਸੁਸ਼ਮਿੰਦਰਜੀਤ ਕੌਰ ਅਤੇ ਪ੍ਰੋ.ਸ਼ਰਨਜੀਤ ਕੌਰ ਨੇ ਫੁੱਲਾਂ ਦੇ ਨਾਲ ਮੁੱਖ ਮਹਿਮਾਨ ਦਾ ਰਸਮੀ ਤੌਰ ਤੇ ਸਵਾਗਤ ਕੀਤਾ । ਪ੍ਰਿੰ. ਪ੍ਰੋ. ਰਜਿੰਦਰ ਕੌਰ ਮਲਹੋਤਰਾ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਅਜੋਕੇ ਸਮੇਂ ਜਦੋਂ ਸਾਡਾ ਵਿਦਿਆਰਥੀ ਵਰਗ ਅਨੇਕਾਂ ਹੀ ਕੁਰੀਤੀਆਂ ਜਿਵੇਂ ਨਸ਼ੇ, ਫੈਸ਼ਨ ਪ੍ਰਸਤੀ ਤੇ ਵਿਹਲੇਪਨ ‘ਚ ਗ੍ਰਸਿਆ ਹੋਇਆਂ ਹੈ ਤਾਂ ਅਜਿਹੇ ਹਾਲਾਤਾਂ ਵਿਚ ਖੇਡਾਂ ਤੇ ਪੁਸਤਕਾਂ ਦੋ ਅਜਿਹੇ ਸਾਧਨ ਹਨ ਜੋ ਬੱਚਿਆਂ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾ ਸਕਦੀਆਂ ਹਨ।
ਇਸ ਮੌਕੇ ਡਾ. ਰਾਜ ਕੁਮਾਰ ਸ਼ਰਮਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਖੇਡਾਂ ਦੀ ਮਹਤੱਤਾ ਤੇ ਦੇਹ ਅਰੋਗਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਅਸੀਂ ਜਿੰਨੇ ਜ਼ਿਆਦਾ ਆਧੁਨਿਕ ਹੋ ਰਹੇ ਹਾਂ ਉਨ੍ਹੇ ਹੀ ਸਰੀਰਕ ਤੇ ਮਾਨਸਿਕ ਪੱਖੋ ਬਿਮਾਰ ਵੀ ਹੋ ਰਹੇ ਹਾਂ। ਤਨ ਤੇ ਮਨ ਨੂੰ ਆਰੋਗ ਰੱਖਣ ਵਿਚ ਖੇਡਾਂ ਸਭ ਤੋਂ ਕਾਰਗਰ ਸਾਧਨ ਹਨ। ਉਨ੍ਹਾਂ ਨੇ ਆਪਣੇ ਅੰਤਰਰਾਸ਼ਟਰੀ ਪੱਧਰ ਖੇਡੇ ਮੁਕਾਬਲਿਆਂ ਦੇ ਕੁਝ ਅਨੁਭਵ ਵੀ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਤੰਦਰੁਸਤ ਜੀਵਨ ਗੁਜ਼ਾਰਨ ਲਈ ਪ੍ਰੇਰਿਤ ਕਰਦੇ ਹੋਏ ਖੇਡਾਂ ਨੂੰ ਅਪਣਾਉਣ ਦੀ ਲੋੜ ਉਪਰ ਬਲ ਦਿੱਤਾ।
ਕਾਲਜ ਦੇ ਵਾਇਸ ਪ੍ਰਿੰਸੀਪਲ ਡਾ ਸੁਸ਼ਮਿੰਦਰਜੀਤ ਕੌਰ ਨੇ ਮੁੱਖ ਮਹਿਮਾਨ ਡਾ. ਰਾਜਕੁਮਾਰ ਸ਼ਰਮਾ, ਮੈਨੇਜਮੈਂਟ ਦੇ ਮੈਂਬਰਾਂ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਪਿਛਲੇ ਸੌ ਸਾਲਾਂ ਤੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਕਾਰਜਸ਼ੀਲ ਹੈ। ਕਾਲਜ ਵਿਚ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ ਨਾਲ ਧਾਰਮਿਕ ਵਿੱਦਿਆ ਨਾਲ ਵੀ ਜੋੜਿਆ ਜਾਂਦਾ ਹੈ ਅਤੇ ਵਿਦਿਆਰਥੀਆਂ ਦੇ ਸਰੀਰਕ ਵਿਕਾਸ ਨੂੰ ਮੁੱਖ ਰੱਖਦਿਆਂ ਹਰ ਵਰ੍ਹੇ ਖੇਡਾਂ ਦਾ ਆਯੋਜਨ ਕਰਵਾਇਆ ਜਾਂਦਾ ਹੈ ਉਨ੍ਹਾ ਨੇ ਪ੍ਰੋ਼. ਮਨਜੀਤ ਸਿੰਘ, ਇੰਚਾਰਜ਼ (ਖੇਡਾਂ) , ਡਾ. ਪਰਮਜੀਤ ਸਿੰਘ ਅਤੇ ਪ੍ਰੋ. ਪ੍ਰਭਜੀਤ ਸਿੰਘ ਨੂੰ ਸਮਾਗਮ ਸਫਲਤਾ ਪੂਰਵਕ ਆਯੋਜਨ ਕਰਵਾਉਣ ਲਈ ਵਧਾਈ ਦਿੱਤੀ।
ਅਖ਼ੀਰ ਵਿਚ ਖੇਡਾਂ ਵਿਚੋਂ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਸਰਬੋਤਮ ਅਥਲੀਟ ਦਾ ਪੁਰਸਕਾਰ (ਲੜਕਿਆਂ ਵਿਚੋਂ) ਰਾਜੂ ਕਸ਼ਯਪ (ਬੀ. ਏ.-2)ਅਤੇ (ਲੜਕੀਆਂ ਵਿਚੋਂ) ਹਿਮਾਂਸ਼ੀ (ਬੀ ਕਾਮI) ਨੇ ਹਾਸਲ ਕੀਤਾ। ਟੱਗ ਆਫ ਵਾਰ ਵਿੱਚ ਬੀਏ ਦੇ ਵਿਦਿਆਰਥੀਆਂ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ, ਬੀ ਕਾਮ ਦੇ ਵਿਦਿਆਰਥੀਆਂ ਨੇ ਦੂਜਾ ਅਤੇ ਬੀਸੀਏ ਦੇ ਵਿਦਿਆਰਥੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉੱਚੀ ਛਾਲ (ਲੜਕਿਆਂ) ਵਿਚੋਂ ਪਹਿਲਾ ਗੁਰਸ਼ਾਂਤ ਸਿੰਘ (ਬੀ.ਕਾਮ-2), ਦੂਜਾ ਪਰਵਾਜ਼ ਸ਼ਰਮਾ (ਬੀ.ਕਾਮ-1), ਤੀਜਾ ਜਪ ਕੁਮਾਰ (ਬੀ.ਕਾਮ-II), ਲੰਬੀ ਸ਼ਾਲ ਵਿਚ ਜਪ ਕੁਮਾਰ, ਅਨਿਵੇਸ਼ ਤੇ ਰਾਜੂ ਕਸ਼ਯਪ ਨੇ ਕ੍ਰਮਵਾਰ ਪਹਿਲਾ, ਦੂਜਾ ਤੀਜਾ ਸਥਾਨ ਪ੍ਰਾਪਤ ਕੀਤਾ,ਸ਼ੋਟ ਪੁੱਟ (ਲੜਕੀਆਂ) ਵਿਚੋਂ ਪਹਿਲਾ ਹਿਮਾਂਸ਼ੀ ਦੂਜਾ ਅੰਜਲੀ , ਤੀਜਾ ਇੰਦਰਪ੍ਰੀਤ ਕੌਰ ਸ਼ੋਟ ਪੁੱਟ (ਲੜਕਿਆਂ) ਵਿਚੋਂ ਪਹਿਲਾ ਅਰਮਾਨ ਸਿੰਘ (ਬੀ.ਏ-II), ਦੂਜਾ ਵਿਕਾਸ ਕੁਮਾਰ ( ਬੀ.ਏ 3) ਤੀਜਾ ਵੰਸ਼ ਠਾਕੁਰ (ਬੀ.ਏ-III), 100 ਮੀਟਰ (ਲੜਕੀਆਂ) ਰੇਸ ਵਿਚੋਂ ਪਹਿਲਾ ਸੰਦੀਪ ਕੌਰ (ਐਮ.ਏ-II), ਦੂਜਾ ਸਾਇਮਾ ਨਦੀਮ (ਬੀ.ਐਸ.ਸੀ-1), ਤੀਜਾ ਮਹਿਕ (ਬੀ.ਸੀ.ਏ-II), 200 ਮੀਟਰ ਰੇਸ (ਲੜਕਿਆਂ) ਵਿਚੋਂ ਪਹਿਲਾ ਜਪ ਕੁਮਾਰ ( ਬੀ.ਕਾਮ-I) ਦੂਜਾ ਰਾਜੂ ਕਸ਼ਯਪ ( ਬੀ.ਏ.-I), ਤੀਜਾ ਨੰਦਨ ਕੁਮਾਰ ( ਬੀ.ਏ.-I), 200 ਮੀਟਰ ਰੇਸ (ਲੜਕਿਆ) ਪਹਿਲਾ ਜਪ ਕੁਮਾਰ (ਬੀ.ਕਾਮ), ਦੂਜਾ ਰਾਜ ਕਸ਼ਯਪ (ਬੀ,ਏ-I), ਤੀਜਾ ਨੰਦਨ ਕੁਮਾਰ (ਬੀ ਏ,-I),800 ਮੀਟਰ ਰੇਸ (ਲੜਕਿਆਂ) ਵਿਚੋਂ ਰਾਜੂ ਕਸ਼ਯਪ (ਬੀ.ਏ-3) ਪਹਿਲਾ, ਜਪ ਕੁਮਾਰ (ਬੀ.ਕਾਮ3) ਦੂਜਾ, ਗੁਰਪਰਿਵੇਸ਼ (ਬੀ ਕਾਮ-I) ਨੇ ਤੀਜਾ ਅਤੇ 1500 ਮੀਟਰ ਰੇਸ ਵਿਚ ਰਾਜੂ ਕਸ਼ਯਪ (ਬੀ.ਏ-I।) ਪਹਿਲਾ, ਮਹੁੰਮਦ ਅਸ਼ਰਫ (ਬੀ.ਕਾਮ-I) ਦੂਜਾ, ਅਨੂਪ ਸਿੰਘ (ਬੀ.ਏ-I) ਨੇ ਤੀਜਾ ਸਥਾਨ ਹਾਸਲ ਕੀਤਾ। ਔਬਸਟਲ ਰੇਸ ਵਿਚ ਹਰਮਨਦੀਪ ਸਿੰਘ (ਬੀਸੀਏ ਦੂਜਾ), ਅਨੂਪ ਸਿੰਘ (ਬੀਏ ਪਹਿਲਾ) ਅਤੇ ਅਰਮਾਨ (ਬੀਏ ਪਹਿਲਾ) ਨੇ ਇਨਾਮ ਜਿੱਤੇ। ਟੱਗ ਆਫ ਵਾਰ ਵਿੱਚ ਬੀਏ ਦੇ ਵਿਦਿਆਰਥੀਆਂ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ, ਬੀ.ਕਾਮ ਦੇ ਵਿਦਿਆਰਥੀਆਂ ਨੇ ਦੂਜਾ ਅਤੇ ਬੀਸੀਏ ਤੀਜੇ ਦੇ ਵਿਦਿਆਰਥੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸਰਬੋਤਮ ਖਿਡਾਰੀ ਲੜਕਿਆਂ ਵਿੱਚੋਂ ਰਾਜੂ ਕਸ਼ਯਪ ਬੀਏ ਭਾਗ ਤੀਜਾ ਅਤੇ ਲੜਕੀਆਂ ਵਿਚੋਂ ਸਰਬੋਤਮ ਖਿਡਾਰਨ ਸੰਚਿਤਾ ਬੀ ਏ ਭਾਗ ਤੀਜਾ ਨੂੰ ਐਲਾਨਿਆ ਗਿਆ।
ਇਸ ਮੌਕੇ ਮੈਂਬਰ ਸ. ਹਰਦੀਪ ਸਿੰਘ, ਸ੍ਰੀਮਤੀ ਗੁਨਮੀਤ ਕੌਰ, ਪ੍ਰਿੰਸੀਪਲ ਜੀ. ਜੀ. ਐਨ. ਪਬਲਿਕ ਸਕੂਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਟੇਜ ਸੰਚਾਲਨ ਡਾ. ਹਰਿਗੁਣਜੋਤ ਕੌਰ ,ਡਾ. ਮਨਦੀਪ ਕੌਰ ਅਤੇ ਡਾ. ਅਰਵਿੰਦਰ ਕੌਰ ਨੇ ਕੀਤਾ। ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਨੇ ਪੂਰੇ ਉਤਸ਼ਾਹ ਦੇ ਨਾਲ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਆਪਣੀਆਂ ਡਿਊਟੀਆਂ ਪੂਰੀ ਤਨਦੇਹੀ ਨਾਲ ਨਿਭਾਈਆਂ।

ਰੁਝਾਨ ਖਬਰਾਂ