14.4 C
Vancouver
Monday, May 25, 2026

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ-ਡੈਲਟਾ ਵਿਖੇ ਕਵੀ ਦਰਬਾਰ ਆਯੋਜਿਤ


ਸਰੀ (ਹਰਦਮ ਸਿੰਘ ਮਾਨ): ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਕਵੀ ਦਰਬਾਰ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਕੀਤਾ ਗਿਆ, ਜੋ ਕਿ ਕਵੀ ਸਾਹਿਬਾਨਾਂ ਦੇ ਭਰਪੂਰ ਹੁੰਗਾਰੇ ਨਾਲ ਬੜੀ ਸ਼ਰਧਾ, ਉਤਸ਼ਾਹ ਅਤੇ ਗੁਰਮਤਿ ਮਾਹੌਲ ਵਿਚ ਸੰਪੂਰਨ ਹੋਇਆ। ਇਸ ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ਤੋਂ ਪਹੁੰਚੇ ਪ੍ਰਸਿੱਧ ਕਵੀਆਂ ਨੇ ਗੁਰਮਤਿ, ਸਿੱਖ ਇਤਿਹਾਸ ਅਤੇ ਪੰਥਕ ਚੇਤਨਾ ਨੂੰ ਆਧਾਰ ਬਣਾ ਕੇ ਉੱਚ ਕੋਟੀ ਦੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਸੰਗਤਾਂ ਵੱਲੋਂ ਇਨ੍ਹਾਂ ਰਚਨਾਵਾਂ ਨੂੰ ਭਰਪੂਰ ਸਨਮਾਨ ਅਤੇ ਸਰਾਹਨਾ ਪ੍ਰਾਪਤ ਹੋਈ।
ਚਾਰ ਸਾਲ ਦੀ ਉਮਰ ਦੀ ਬੱਚੀ ਤੋਂ ਲੈ ਕੇ 90 ਸਾਲ ਦੇ ਬਜ਼ੁਰਗਾਂ ਤੱਕ ਦੀ ਸ਼ਮੂਲੀਅਤ ਵਾਲੇ ਇਸ ਪ੍ਰਭਾਵਸ਼ਾਲੀ ਕਵੀ ਦਰਬਾਰ ਸਮਾਗਮ ਦੌਰਾਨ ਡਾ. ਗੁਰਵਿੰਦਰ ਸਿੰਘ ਵੱਲੋਂ ਸੰਚਾਲਨ ਦੀ ਸੇਵਾ ਨਿਭਾਈ ਗਈ। ਉਨ੍ਹਾਂ ਨੇ ਬਹੁਤ ਹੀ ਸੁਚੱਜੇ, ਸਲੀਕੇਦਾਰ ਅਤੇ ਜ਼ਿੰਮੇਵਾਰ ਢੰਗ ਨਾਲ ਸਮਾਗਮ ਦੀ ਸ਼ੋਭਾ ਨੂੰ ਨਿਖਾਰਿਆ। ਕਰੀਬ ਢਾਈ ਘੰਟੇ ਤੱਕ ਚੱਲੇ ਇਸ ਕਵੀ ਦਰਬਾਰ ਦੌਰਾਨ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਡਾ. ਗੁਰਵਿੰਦਰ ਸਿੰਘ ਸਮੇਤ, ਮਾਸਟਰ ਅਮਰੀਕ ਸਿੰਘ ਲੇਹਲ, ਅਵਤਾਰ ਸਿੰਘ ਬਰਾੜ, ਬੰਤਾ ਸਿੰਘ ਸਭਰਵਾਲ, ਬਾਵਾ ਸਿੰਘ ਹੂੰਜਣ ਪਰਮਜੀਤ ਸਿੰਘ ਨਿੱਜਰ, ਹਰਚੰਦ ਸਿੰਘ ਗਿੱਲ ਅਚਰਵਾਲ, ਪ੍ਰਬਲੀਨ ਕੌਰ ਕੈਂਬੋ, ਹਰਿਜਸ ਕੌਰ, ਸਿਮਰਨ ਕੌਰ, ਗੁਰਲੀਨ ਕੌਰ, ਗੁਰਮੀਤ ਸਿੰਘ ਤੂਰ, ਸੁਖਵਿੰਦਰ ਸਿੰਘ, ਹਰਜਿੰਦਰ ਕੌਰ ਅਤੇ ਕੁਲਵੰਤ ਸਿੰਘ ਸਰੋਤਾ ਪੰਜਾਬੀ ਸਾਹਿਤ ਸਭਾ ਮੁਕਤਸਰ ਸਮੇਤ ਸਾਰੇ ਭਾਗੀਦਾਰ ਕਵੀਆਂ ਨੂੰ ਪ੍ਰਸ਼ੰਸਾ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਸਮਾਗਮ ਦੀ ਸਫਲਤਾ ਲਈ ਸਹਿਯੋਗੀ ਸੇਵਾਦਾਰਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ। ਪੰਜਾਬੀ ਸਾਹਿਤ ਸਭਾ ਮੁਕਤਸਰ ਤੋਂ ਲੇਖਕ ਅਤੇ ਪੱਤਰਕਾਰ ਕੁਲਵੰਤ ਸਿੰਘ ਸਰੋਤਾ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸਿੱਖ ਲਿਖਾਰੀ ਭਾਈ ਬੰਤਾ ਸਿੰਘ ਸਭਰਵਾਲ ਨੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੂੰ ਇੱਕ ਯਾਦਗਾਰੀ ਸੁਗਾਤ ਭੇਟ ਕਰਦਿਆਂ 50 ਸਾਲਾ ਪੁਰਾਣੇ ਇਤਿਹਾਸ ਦੀ ਸਾਂਝ ਪਾਈ।

ਰੁਝਾਨ ਖਬਰਾਂ