15.9 C
Vancouver
Monday, May 25, 2026

ਬੀ. ਸੀ. ਦੀ ਸਿਹਤ ਸੇਵਾ ਅਤੇ ਅਰਥਵਿਵਸਥਾ ਮਜ਼ਬੂਤ ਕਰਨ ਲਈ ਨਵੇਂ ਸੰਸਦੀ ਸਕੱਤਰ ਨਿਯੁਕਤ

ਸਰੀ, (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਧੳਵਦਿ ਓਬੇ ਨੇ ਮੰਗਲਵਾਰ 25 ਨਵੰਬਰ ਨੂੰ ਐਲਾਨ ਕੀਤਾ ਕਿ ਸੂਬੇ ਦੀ ਸਿਹਤ ਸੇਵਾ ਪ੍ਰਣਾਲੀ ਅਤੇ ਅਰਥਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਦੋ ਨਵੇਂ ਸੰਸਦੀ ਸਕੱਤਰ ਨਿਯੁਕਤ ਕੀਤੇ ਜਾ ਰਹੇ ਹਨ। ਸਰਕਾਰ ਦਾ ਮਕਸਦ ਹੈ ਕਿ ਡਿਫ਼ੈਂਸ ਸੈਕਟਰ ਵਿਚ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਜਾਣ ਅਤੇ ਸੂਬੇ ਭਰ ਦੇ ਲੋਕਾਂ ਲਈ ਪਰਿਵਾਰਕ ਡਾਕਟਰਾਂ ਤੱਕ ਪਹੁੰਚ ਅਸਾਨ ਬਣਾਈ ਜਾਵੇ।
ਇਹ ਨਵੀਆਂ ਨਿਯੁਕਤੀਆਂ ਤਹਿਤ ਐਸਕੁਇਮਾਲਟ ਕੋਲਵੁੱਡ ਤੋਂ ਵਿਧਾਇਕ ਧੳਰਲੲਨੲ ੍ਰੋਟਚਹਡੋਰਦ ਨੂੰ ਜੌਬਜ਼ ਐਂਡ ਇਕਨੌਮਿਕ ਗ੍ਰੋਥ ਮੰਤਰਾਲੇ ਨਾਲ ਜੋੜਿਆ ਗਿਆ ਹੈ। ਉਨ੍ਹਾਂ ਦੀ ਮੁੱਖ ਜ਼ਿੰਮੇਵਾਰੀ ਡਿਫ਼ੈਂਸ ਸੈਕਟਰ ਦੇ ਵਿਕਾਸ ਅਤੇ ਵੈਟਰਨ ਅਫੇਅਰਜ਼ ਉੱਤੇ ਹੋਵੇਗੀ। ਡਾਰਲੀਨ ਰੌਚਫੋਰਡ ਪਹਿਲਾਂ ਵੀ ਸੂਬੇ ਦੀ ਮਿਲਟਰੀ ਲਾਇਜ਼ਨ ਵਜੋਂ ਸੇਵਾਵਾਂ ਨਿਭਾ ਚੁੱਕੀਆਂ ਹਨ, ਜਿਸ ਕਰਕੇ ਉਨ੍ਹਾਂ ਕੋਲ ਰੱਖਿਆ ਖੇਤਰ ਨਾਲ ਸਬੰਧਤ ਲੰਮਾ ਤਜਰਬਾ ਮੌਜੂਦ ਹੈ।
ਦੂਜੇ ਪਾਸੇ, ਲੇਡੀਸਮਿਥ ਓਸ਼ਨਸਾਈਡ ਤੋਂ ਵਿਧਾਇਕਾ ਸ਼ਟੲਪਹੳਨਇ ੍ਹਗਿਗਨਿਸੋਨ ਨੂੰ ਸਿਹਤ ਮੰਤਰਾਲੇ ਨਾਲ ਜੋੜਿਆ ਗਿਆ ਹੈ, ਜਿੱਥੇ ਉਹ ਪ੍ਰਾਇਮਰੀ ਕੇਅਰ ਤੱਕ ਪਹੁੰਚ ਸੁਧਾਰਨ ਲਈ ਆਪਣੀ ਸੇਵਾ ਨਿਭਾਵਣਗੀਆਂ। ਹਿਗਿਨਸਨ ਇਸ ਤੋਂ ਪਹਿਲਾਂ ਸਰਕਾਰੀ ਕਾਕਸ ਦੀ ਚੇਅਰ ਵਜੋਂ ਵੀ ਕੰਮ ਕਰ ਚੁੱਕੀਆਂ ਹਨ ਅਤੇ ਉਨ੍ਹਾਂ ਕੋਲ ਪ੍ਰਸ਼ਾਸਕੀ ਤਜਰਬਾ ਵੀ ਮੌਜੂਦ ਹੈ।
ਪ੍ਰੀਮੀਅਰ ਡੇਵਿਡ ਇਬੀ ਨੇ ਕਿਹਾ ਕਿ ਇਹ ਦੋਵਾਂ ਵਿਧਾਇਕ ਆਪਣੇ ਖੇਤਰਾਂ ਵਿਚ ਲਾਜ਼ਮੀ ਤਜਰਬਾ ਅਤੇ ਯੋਗਤਾ ਨਾਲ ਸਰਕਾਰ ਦੀ ਮਦਦ ਕਰਨਗੀਆਂ। ਉਨ੍ਹਾਂ ਅਨੁਸਾਰ ਬ੍ਰਿਟਿਸ਼ ਕੋਲੰਬੀਆ ਆਉਣ ਵਾਲੇ ਸਮੇਂ ਵਿਚ ਡਿਫ਼ੈਂਸ ਅਤੇ ਏਰੋਸਪੇਸ ਪ੍ਰੋਜੈਕਟਾਂ ਰਾਹੀਂ ਹਜ਼ਾਰਾਂ ਨਵੀਆਂ ਨੌਕਰੀਆਂ ਪੈਦਾ ਕਰਨ ਵੱਲ ਵਧ ਰਿਹਾ ਹੈ ਅਤੇ ਇਹ ਨਵੀਆਂ ਨਿਯੁਕਤੀਆਂ ਉਸ ਦਿਸ਼ਾ ਵਿਚ ਇੱਕ ਮਜ਼ਬੂਤ ਕਦਮ ਹਨ।
ਪ੍ਰੀਮੀਅਰ ਨੇ ਇਹ ਵੀ ਕਿਹਾ ਕਿ ਸੂਬੇ ਭਰ ਵਿਚ ਪਰਿਵਾਰਕ ਡਾਕਟਰਾਂ ਦੀ ਘਾਟ ਇੱਕ ਗੰਭੀਰ ਮੁੱਦਾ ਬਣ ਚੁੱਕਾ ਹੈ। ਕਈ ਨਾਗਰਿਕਾਂ ਨੂੰ ਅਜੇ ਵੀ ਰੈਗੂਲਰ ਪ੍ਰਾਇਮਰੀ ਕੇਅਰ ਪ੍ਰਦਾਤਾ ਨਹੀਂ ਮਿਲ ਪਾ ਰਿਹਾ। ਸਟੈਫ਼ਨੀ ਹਿਗਿਨਸਨ ਨੂੰ ਦਿੱਤੀ ਗਈ ਨਵੀਂ ਜ਼ਿੰਮੇਵਾਰੀ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਵਧੇਰੇ ਲੋਕਾਂ ਨੂੰ ਪਰਿਵਾਰਕ ਡਾਕਟਰਾਂ ਅਤੇ ਬੁਨਿਆਦੀ ਸਿਹਤ ਸਹੂਲਤਾਂ ਤੱਕ ਸਿੱਧੀ ਪਹੁੰਚ ਮਿਲੇ।
ਸਰਕਾਰ ਦਾ ਦਾਅਵਾ ਹੈ ਕਿ ਹਾਲੀਆ ਸਾਲਾਂ ਦੌਰਾਨ ਨਵੇਂ ਡਾਕਟਰਾਂ ਦੀ ਭਰਤੀ, ਨਰਸ ਪ੍ਰੈਕਟੀਸ਼ਨਰਾਂ ਦੀ ਭੂਮਿਕਾ ਵਧਾਉਣ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਦੀ ਗਿਣਤੀ ਵਧਾਉਣ ਨਾਲ ਸਿਹਤ ਪ੍ਰਣਾਲੀ ਵਿਚ ਕੁਝ ਸੁਧਾਰ ਆਏ ਹਨ, ਪਰ ਅਜੇ ਵੀ ਕਾਫ਼ੀ ਕੰਮ ਕਰਨ ਦੀ ਲੋੜ ਹੈ। ਹਿਗਿਨਸਨ ਦੀ ਨਿਯੁਕਤੀ ਨਾਲ ਇਹ ਉਮੀਦ ਹੈ ਕਿ ਜਲਦੀ ਹੀ ਨਵੇਂ ਅਤੇ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣਗੇ।
ਡਾਰਲੀਨ ਰੌਚਫੋਰਡ ਦੀ ਨਵੀਂ ਭੂਮਿਕਾ ਸੂਬੇ ਦੀ ਅਰਥਵਿਵਸਥਾ ਲਈ ਖਾਸ ਅਹਿਮੀਅਤ ਰੱਖਦੀ ਹੈ। ਡਿਫ਼ੈਂਸ ਅਤੇ ਵੈਟਰਨ ਅਫੇਅਰਜ਼ ਨਾਲ ਜੁੜੀ ਜ਼ਿੰਮੇਵਾਰੀ ਦੇ ਨਾਲ ਉਹ ਸਸੱਤਰ ਬਲਾਂ ਦੇ ਵਿਕਾਸ, ਟੈਕਨੀਕਲ ਸਿਖਲਾਈ ਅਤੇ ਰੱਖਿਆ ਉਦਯੋਗ ਨਾਲ ਜੁੜੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਤਲਾਸ਼ਣ ਉੱਤੇ ਧਿਆਨ ਦੇਣਗੀਆਂ।
ਪ੍ਰੀਮੀਅਰ ਇਬੀ ਨੇ ਕਿਹਾ ਕਿ ਡਿਫ਼ੈਂਸ ਅਤੇ ਏਰੋਸਪੇਸ ਖੇਤਰ ਸਿਰਫ਼ ਰੱਖਿਆ ਤੱਕ ਸੀਮਿਤ ਨਹੀਂ ਹਨ, ਸਗੋਂ ਇਹ ਇੰਜੀਨੀਅਰਿੰਗ, ਰਿਸਰਚ, ਮੈਨੂਫੈਕਚਰਿੰਗ ਅਤੇ ਐਡਵਾਂਸ ਟੈਕਨਾਲੋਜੀ ਨਾਲ ਵੀ ਜੁੜੇ ਹੋਏ ਹਨ, ਜਿਸ ਨਾਲ ਸੂਬੇ ਦੀ ਅਰਥਵਿਵਸਥਾ ਨੂੰ ਲੰਬੇ ਸਮੇਂ ਦਾ ਲਾਭ ਹੋ ਸਕਦਾ ਹੈ।
ਸਿਆਸੀ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਇਹ ਨਵੀਆਂ ਨਿਯੁਕਤੀਆਂ ਸਰਕਾਰ ਦੇ ਅਗਲੇ ਚੋਣ ਚੱਕਰ ਤੋਂ ਪਹਿਲਾਂ ਸਿਹਤ ਅਤੇ ਰੋਜ਼ਗਾਰ ਵਰਗੇ ਸੰਵੇਦਨਸ਼ੀਲ ਮੁੱਦਿਆਂ ਉੱਤੇ ਮਜ਼ਬੂਤ ਪਕੜ ਬਣਾਉਣ ਦੀ ਕੋਸ਼ਿਸ਼ ਦਾ ਹਿੱਸਾ ਹਨ।
ਪ੍ਰੀਮੀਅਰ ਦੇ ਬਿਆਨ ਅਨੁਸਾਰ ਸਰਕਾਰ ਦਾ ਮੁੱਖ ਟੀਚਾ ਇਹ ਹੈ ਕਿ ਹਰ ਬ੍ਰਿਟਿਸ਼ ਕੋਲੰਬੀਆ ਵਾਸੀ ਨੂੰ ਸਮੇਂ ਸਿਰ ਸਿਹਤ ਸੇਵਾ ਮਿਲੇ ਅਤੇ ਸੂਬੇ ਵਿਚ ਨੌਕਰੀਆਂ ਦੇ ਮੌਕਿਆਂ ਨੂੰ ਨਿਰੰਤਰ ਵਧਾਇਆ ਜਾਵੇ। ਡਾਰਲੀਨ ਰੌਚਫੋਰਡ ਅਤੇ ਸਟੈਫ਼ਨੀ ਹਿਗਿਨਸਨ ਦੀ ਨਵੀਂ ਭੂਮਿਕਾ ਨਾਲ ਸਰਕਾਰ ਨੂੰ ਇਹ ਦੋਵੇਂ ਟੀਚੇ ਹਾਸਲ ਕਰਨ ਵਿਚ ਮਦਦ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।

ਰੁਝਾਨ ਖਬਰਾਂ