18.8 C
Vancouver
Thursday, May 21, 2026

ਧਰਮੀਂ

ਰੱਬ ਨੂੰ ਪਾਗਲ ਬਣਾਉਦੇ ਲੋਕੀ
ਸਵਰਗ ਨੂੰ ਜਾਣਾ ਚਾਹੁੰਦੇ ਲੋਕੀ
ਤੜਕੇ ਉਠ ਕੇ ਕਰਦੇ ਭਗਤੀ
ਸਾਮ ਨੂੰ ਮੁਰਗਾ ਖਾਂਦੇ ਲੋਕੀ
ਝੂਠ ਫਰੇਬ ਦਾ ਗਰਦ ਮਨਾ ਤੇ
ਤੀਰਥਾਂ ਉਤੇ ਨਹਾਉਦੇ ਲੋਕੀ
ਗੂੰਗਾ ਬੋਲ਼ਾ ਸਮਝਦੇ ਰੱਬ ਨੂੰ
ਸੰਘ ਫਾੜ ਕੇ ਗਾਉਂਦੇ ਲੋਕੀ
ਰੱਬ ਵੰਡਿਆ ਕੰਧਾਂ ਦੇ ਵਿੱਚ
ਮੰਦਰ ਮਸਜਿਦ ਢਾਉਦੇ ਲੋਕੀ
ਢਿੱਡ ਚ ਕਾਲਾ ਨਾਗ ਪਾਲਿਆ
ਚਿੱਟੇ ਬਸਤਰ ਪਾਉਂਦੇ ਲੋਕੀ
ਚਿੱਤਰ ਛਾਪ ਕੇ ਚਿੱਤ ਮਚੌਲ਼ੇ
ਕਮਲਿਆਂ ਨੂੰ ਭਰਮਾਂਉਦੇ ਲੋਕੀ
ਦੁੱਧ ਡੋਲ ਨਿੱਤ ਮਰਮਰ ਉੱਤੇ
ਭੁੱਖਿਆਂ ਨੂੰ ਤਰਸਾਂਉਦੇ ਲੋਕੀ
ਫੁੱਲ ਤੋੜ ਕੇ ਮਹਿਕਾਂ ਵੰਡਦਾ
ਮਿਟੀ ਵਿੱਚ ਮਲਾਉਦੇ ਲੋਕੀ
ਸੋਨਾ ਚਾਦੀ ਮੜ ਮੜੀਆਂ ਤੇ
ਦੋਲਤ ਨੂੰ ਦਰਸਾਉਂਦੇ ਲੋਕੀ
ਅੱਗ ਸੇਕਦੇ ਦੂਰ ਬੈਠ ਕੇ
ਹੋਰਾਂ ਨੂੰ ਮਰਵਾਂਉਦੇ ਲੋਕੀ
ਆਪਣੇ ਪੁੱਤਰ ਪਿਆਰੇ ਲੱਗਦੇ
ਗੈਰ ਦੇ ਸੂਲੀ ਚੜਾਂਉਦੇ ਲੋਕੀ
ਧਰਮ ਦੇ ਨਾ ਤੇ ਵੇਖ ਬਿੰਦਰਾ
ਕੀ ਕੀ ਸਾਂਗ ਰਚਾਂਉਦੇ ਲੋਕੀ

ਲਿਖਤ : ਬਿੰਦਰ ਸਾਹਿਤ ਇਟਲੀ

ਰੁਝਾਨ ਖਬਰਾਂ