ਸਰੀ : ਪਾਸਵਰਡ ਮੈਨੇਜਰ LastPass ਖ਼ਿਲਾਫ਼ ਚੱਲ ਰਹੇ ਇੱਕ ਕਲਾਸ ਐਕਸ਼ਨ ਮਾਮਲੇ ਵਿੱਚ ਕੈਨੇਡਾ ਦੇ ਯੋਗ ਯੂਜ਼ਰਾਂ ਨੂੰ ਮੁਆਵਜ਼ਾ ਮਿਲ ਸਕਦਾ ਹੈ। 3 ਨਵੰਬਰ ਨੂੰ KND Complex Litigation ਅਤੇ Hammerco Lawyers LLP ਵੱਲੋਂ ਕੈਨੇਡੀਅਨ ਜਨਤਾ ਨੂੰ ਸੂਚਿਤ ਕੀਤਾ ਗਿਆ ਕਿ ਇਹ ਮਾਮਲਾ ਹੁਣ ਸੈਟਲਮੈਂਟ ਪ੍ਰਸਤਾਵ ਦੇ ਪੜਾਅ ‘ਤੇ ਹੈ।
ਇਹ ਮਾਮਲਾ ਫਰਵਰੀ 2023 ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਵਿੱਚ ਦਰਜ ਹੋਇਆ ਸੀ, ਜਿਸ ਵਿੱਚ ਮੁਕੱਦਮਾ ਲਿਆਉਣ ਵਾਲੇ ਕਰਨ ਕੇਸਵਾਨੀ ਨੇ ਦਾਅਵਾ ਕੀਤਾ ਕਿ ਲ਼ੳਸਟਫੳਸਸ ਦੇ 2022 ਡੇਟਾ ਬ੍ਰੀਚ ਨੇ ਉਪਭੋਗਤਾਵਾਂ ਦੀ ਨਿੱਜੀ ਜਾਣਕਾਰੀ ਨੂੰ ਖਤਰੇ ਵਿੱਚ ਪਾਇਆ। ਇਹ ਡੇਟਾ ਲੀਕ ਅਗਸਤ 2022 ਵਿੱਚ ਸਾਹਮਣੇ ਆਇਆ ਸੀ, ਜਦੋਂ ਇੱਕ ਅਣਪਛਾਤੇ ਹੈਕਰ ਨੇ ਕੰਪਨੀ ਦੇ ਇੱਕ ਸੀਨੀਅਰ ਕਰਮਚਾਰੀ ਦੇ ਤਸਦੀਕੀ ਡਾਟਾ ਦੀ ਵਰਤੋਂ ਕਰਕੇ ਕੰਪਨੀ ਦੀ ਕਲਾਉਡ ਸਟੋਰੇਜ਼ ਤੱਕ ਪਹੁੰਚ ਹਾਸਲ ਕੀਤੀ।
ਦਸਤਾਵੇਜ਼ਾਂ ਅਨੁਸਾਰ, ਇਹ ਹੈਕਰ ਇੰਕ੍ਰਿਪਟਡ ਅਤੇ ਅਨਇੰਕ੍ਰਿਪਟਡ ਦੋਵੇਂ ਤਰ੍ਹਾਂ ਦੀ ਜਾਣਕਾਰੀ ਤੱਕ ਪਹੁੰਚਿਆ। ਉਸ ਸਮੇਂ ਕੈਨੇਡਾ ਵਿੱਚ 1,102,688 LastPass ਯੂਜ਼ਰ ਅਕਾਊਂਟ ਦਰਜ ਸਨ, ਜਿਨ੍ਹਾਂ ਵਿੱਚੋਂ ਲਗਭਗ 218,000 ਅਕਾਊਂਟਾਂ ਵਿੱਚ ਕੋਈ ਯੂਜ਼ਰ ਡੇਟਾ ਨਹੀਂ ਸੀ, ਪਰ ਬਾਕੀ ਅਕਾਊਂਟ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਦਾਅਵਾ ਕੀਤਾ ਗਿਆ ਹੈ ਕਿ LastPass ਨੇ ਉਪਭੋਗਤਾਵਾਂ ਦੀ ਸੁਰੱਖਿਆ ਲਈ ਠੀਕ ਸੁਰੱਖਿਆ ਪ੍ਰਬੰਧ ਨਹੀਂ ਕੀਤੇ, ਅਤੇ Personal Information Protection and Electronic Documents Act ਸਮੇਤ ਕਈ ਕਾਨੂੰਨੀ ਜੰਿਮੇਵਾਰੀਆਂ ਦੀ ਉਲੰਘਣਾ ਕੀਤੀ। ਮਾਮਲੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੰਪਨੀ ਨੇ ਬ੍ਰੀਚ ਦੀ ਜਾਂਚ ਅਤੇ ਸਮੇਂ ‘ਤੇ ਪੂਰੀ ਜਾਣਕਾਰੀ ਸਾਂਝੀ ਕਰਨ ਵਿੱਚ ਵੀ ਲਾਪਰਵਾਹੀ ਕੀਤੀ।
ਹਾਲਾਂਕਿ LastPass ਨੇ ਸਾਰੇ ਦੋਸ਼ ਰੱਦ ਕੀਤੇ ਹਨ, ਕੰਪਨੀ ਅਤੇ ਪਲੈਂਟਿਫ਼ ਦੋਵੇਂ ਨੇ ਮਿਲ ਕੇ US$3 ਮਿਲੀਅਨ (ਲਗਭਗ C$4.2 ਮਿਲੀਅਨ) ਦੇ ਪ੍ਰਸਤਾਵਿਤ ਸੈਟਲਮੈਂਟ ‘ਤੇ ਸਹਿਮਤੀ ਜਤਾਈ ਹੈ। ਇਹ ਸੈਟਲਮੈਂਟ ਦੋਸ਼ ਸਵੀਕਾਰਨਾ ਨਹੀਂ, ਸਗੋਂ ਵਿਚਾਰਧਾਰਾਤਮਕ ਤਰਜ ‘ਤੇ ਮਸਲਾ ਸੁਲਝਾਉਣ ਦੀ ਕੋਸ਼ਿਸ਼ ਹੈ।
ਡੇਟਾ ਲੀਕ ਮਾਮਲੇ ‘ਚ ਕੈਨੇਡੀਅਨ ਨੂੰ ਮਿਲ ਸਕਦਾ ਹੈ ਮੁਆਵਜ਼ਾ, 4.2 ਮਿਲੀਅਨ ਡਾਲਰ ਦਾ ਸੈਟਲਮੈਂਟ ਪ੍ਰਸਤਾਵ

