13.6 C
Vancouver
Thursday, May 21, 2026

ਸੀਨੀਅਰ ਕੇਅਰ ਵਿੱਚ ਸਟਾਫ਼ ਦੀ ਘਾਟ, ਪੈਂਡੈਮਿਕ ਫੰਡਿੰਗ ਮੁੱਕਣ ਤੋਂ ਬਾਅਦ ਸੇਵਾਵਾਂ ਘਟੀਆਂ

ਸਰੀ, (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਵਿੱਚ ਸਿਨੀਅਰ ਕੇਅਰ ਘਰਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਅਕਤੂਬਰ 31 ਤੋਂ ਪੈਂਡੈਮਿਕ ਦੌਰਾਨ ਦਿੱਤੀ ਜਾ ਰਹੀ ਵਧੀਕ ਫੰਡਿੰਗ ਮੁੱਕ ਚੁੱਕੀ ਹੈ, ਜੋ ਓਵਰਟਾਈਮ ਤਨਖਾਹਾਂ ਲਈ ਵਰਤੀ ਜਾ ਰਹੀ ਸੀ। ਇਹ ਫੰਡਿੰਗ ਖ਼ਤਮ ਹੋਣ ਨਾਲ ਨਾ-ਮੁਨਾਫ਼ਾ ਅਤੇ ਨਿੱਜੀ ਸੰਸਥਾਵਾਂ, ਜੋ ਸਰਕਾਰੀ ਸਹਾਇਤਾ ਨਾਲ ਸਿਨੀਅਰ ਦੇਖਭਾਲ ਚਲਾਉਂਦੀਆਂ ਹਨ, ਹੁਣ ਸੇਵਾਵਾਂ ਨੂੰ ਬਰਕਰਾਰ ਰੱਖਣ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰ ਰਹੀਆਂ ਹਨ। ਇਸ ਸਮੇਂ ਦੇਖਭਾਲ ਸਟਾਫ਼ ਅਤੇ ਨਰਸਾਂ ਦੀ ਭਾਰੀ ਘਾਟ ਹੈ, ਜਿਸ ਕਰਕੇ ਕੇਅਰ ਹੋਮ ਨਵੇਂ ਕਰਮਚਾਰੀ ਆਮ ਤਨਖਾਹਾਂ ‘ਤੇ ਰੱਖ ਵੀ ਨਹੀਂ ਸਕਦੇ।
ਵੈਨਕੂਵਰ ਦੇ ਹੇਰੋ ਪਾਰਕ ਕੇਅਰ ਫੈਸਿਲਟੀ ਵਿੱਚ ਇਸ ਹਫ਼ਤੇ ਕਈ ਬਜ਼ੁਰਗ ਆਪਣੇ ਨਿਯਮਿਤ ਸ਼ਾਵਰ ਨਹੀਂ ਲੈ ਸਕੇ ਅਤੇ ਬੁੱਧਵਾਰ ਸਵੇਰੇ ਸਾਰੇ 154 ਰਹਿਣ ਵਾਲੇ ਬਜ਼ੁਰਗਾਂ ਨੇ ਨਾਸਤਾ ਆਪਣੇ ਕਮਰਿਆਂ ਵਿੱਚ ਇਕੱਲੇ ਕੀਤਾ, ਕਿਉਂਕਿ ਉਨ੍ਹਾਂ ਦੀ ਮਦਦ ਕਰਨ ਲਈ ਪੂਰਤ ਨਰਸ ਸਟਾਫ਼ ਮੌਜੂਦ ਨਹੀਂ ਸੀ।
ਫੈਸਿਲਟੀ ਦੇ ਛਓੌ ਰੌਬ ਗਿੱਲਿਸ ਦੇ ਅਨੁਸਾਰ, ਬਜ਼ੁਰਗਾਂ ਲਈ ਇਹ ਸਿਰਫ਼ ਇੱਕ ਭੋਜਨ ਦਾ ਮਾਮਲਾ ਨਹੀਂ, ਬਲਕਿ ਸਮਾਜਿਕ ਸੰਪਰਕ, ਮਾਨਸਿਕ ਤੰਦਰੁਸਤੀ ਅਤੇ ਦਿਨਚਰਿਆ ਦਾ ਮਹੱਤਵਪੂਰਨ ਹਿੱਸਾ ਹੈ। ਉਹ ਕਹਿੰਦੇ ਹਨ, ”ਉਹ ਹੇਠਾਂ ਆ ਕੇ ਹੋਰ ਰਹਿਣ ਵਾਲਿਆਂ ਨਾਲ ਗੱਲਬਾਤ ਕਰਦੇ ਹਨ। ਹੁਣ ਉਹ ਆਪਣੇ ਕਮਰਿਆਂ ਵਿੱਚ ਇਕੱਲੇ ਰਹਿੰਦੇ ਹਨ, ਜੋ ਉਨ੍ਹਾਂ ਨੂੰ ਅਲੱਗਾਵ ਵੱਲ ਧੱਕਦਾ ਹੈ।” ਇੱਕ ਘਾਟ ਇਹ ਹੈ ਕਿ ਸੂਬੇ ਦੀ ਸਿਹਤ ਪ੍ਰਣਾਲੀ ਹਾਲੇ ਵੀ ਬਜ਼ੁਰਗਾਂ ਦੀ ਲੰਬੇ ਸਮੇਂ ਦੇਖਭਾਲ ਲਈ ਲੋੜੀਂਦੇ ਨਵੇਂ ਕੇਅਰ ਘਰ ਅਤੇ ਸਟਾਫ਼ ਟ੍ਰੇਨਿੰਗ ਪ੍ਰੋਗਰਾਮਾਂ ਨੂੰ ਪੂਰੀ ਤਰ੍ਹਾਂ ਤਰਜੀਹ ਨਹੀਂ ਦੇ ਸਕੀ। ਨਤੀਜੇ ਵਜੋਂ, ਕਈ ਬਜ਼ੁਰਗ ਜੋ ਕੇਅਰ ਹੋਮ ਵਿੱਚ ਜਾਣੇ ਚਾਹੀਦੇ ਹਨ, ਹਸਪਤਾਲਾਂ ਵਿੱਚ ਮਹੀਨਿਆਂ ਤੱਕ ਬਿਸਤਰਾ ਕਬਜ਼ਾ ਕਰਕੇ ਬੈਠੇ ਹਨ, ਜਿਸ ਨਾਲ ਹਸਪਤਾਲ ਸਿਸਟਮ ‘ਤੇ ਵੱਧ ਦਬਾਅ ਪੈ ਰਿਹਾ ਹੈ।

ਰੁਝਾਨ ਖਬਰਾਂ