11.9 C
Vancouver
Wednesday, May 20, 2026

ਸਰਕਾਰ ਦਾ ਨਵਾਂ ਊਰਜਾ ਬਿੱਲ ਪਾਸ ਨਾ ਹੋਇਆ ਤਾਂ ਚੋਣਾਂ ਦੀ ਸੰਭਾਵਨਾ ਵਧੇਗੀ : ਪ੍ਰੀਮੀਅਰ ਈਬੀ

ਸਰੀ, (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸਦੀ ਸਰਕਾਰ ਦਾ ਨਵਾਂ ਊਰਜਾ ਬਿੱਲ ਪਾਸ ਨਾ ਹੋਇਆ ਤਾਂ ਉਹ ਚੋਣ ਲਈ ਤਿਆਰ ਹਨ। ਇਹ ਬਿੱਲ ਪ੍ਰਾਂਤ ਵਿੱਚ ਵਧ ਰਹੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ, ਜਿਸ ਨਾਲ ਉਦਯੋਗਿਕ ਕਨੈਕਸ਼ਨਾਂ ‘ਤੇ ਨਿਯੰਤਰਣ ਤੇ ਨਵੇਂ ਪਾਵਰ ਪ੍ਰੋਜੈਕਟਾਂ ਦੀ ਤੀਵਰ ਮਨਜ਼ੂਰੀ ਸ਼ਾਮਲ ਹੈ।
ਈਬੀ ਨੇ ਕਿਹਾ ਕਿ ਬੀ.ਸੀ. ਨੂੰ ਆਉਣ ਵਾਲੇ ਸਾਲਾਂ ਵਿੱਚ ਛੇ ”ਸਾਈਟ ਸੀ ਡੈਮਾਂ” ਦੇ ਬਰਾਬਰ ਬਿਜਲੀ ਸਰੋਤਾਂ ਦੀ ਲੋੜ ਪਵੇਗੀ ਤਾਂ ਜੋ ਉਦਯੋਗਿਕ ਕਾਰਜਾਂ ਦੀ ਮੰਗ ਪੂਰੀ ਕੀਤੀ ਜਾ ਸਕੇ। ਇਸ ਸਮੇਂ, ਬੀ.ਸੀ. ਹਾਈਡਰੋ ਦੇ ਕਨੈਕਸ਼ਨ ਕਤਾਰ ਵਿੱਚ ਲਗਭਗ 6,962 ਮੈਗਾਵਾਟ ਦੀ ਉਦਯੋਗਿਕ ਮੰਗ ਦਰਜ ਹੈ, ਜਦਕਿ ਗੈਰ-ਉਦਯੋਗਿਕ ਮੰਗ ਸਿਰਫ਼ 334 ਮੈਗਾਵਾਟ ਹੈ।
ਨਵੇਂ ਊਰਜਾ ਬਿੱਲ ਅਨੁਸਾਰ, ਬੀ.ਸੀ. ਹਾਈਡਰੋ ਕੁਝ ਖੇਤਰਾਂਔਜਿਵੇਂ ਕਿ ਆਰਟੀਫ਼ੀਸ਼ਲ ਇੰਟੈਲੀਜੈਂਸ, ਡਾਟਾ ਸੈਂਟਰ, ਹਾਈਡਰੋਜਨ ਐਕਸਪੋਰਟ ਅਤੇ ਕ੍ਰਿਪਟੋਕਰੰਸੀ ਮਾਈਨਿੰਗ૷ਵਿੱਚ ਨਵੇਂ ਕਨੈਕਸ਼ਨ ਸੀਮਤ ਕਰ ਸਕੇਗਾ। ਇਸ ਦੇ ਨਾਲ ਹੀ, ਫ਼ਰਸਟ ਨੇਸ਼ਨ ਕੌਮਾਂ ਨੂੰ ਉੱਤਰੀ ਤਟ ਵਿਦਯੁਤ ਲਾਈਨ ਵਿੱਚ ਸਾਂਝੀ ਮਾਲਕੀ ਦਾ ਹੱਕ ਦਿੱਤਾ ਜਾਵੇਗਾ।
ਈਬੀ ਦਾ ਕਹਿਣਾ ਹੈ ਕਿ ਇਸ ਬਿੱਲ ਨਾਲ ਲਗਭਗ 10,000 ਨਵੀਆਂ ਨੌਕਰੀਆਂ ਪੈਦਾ ਹੋਣਗੀਆਂ। ਦੂਜੇ ਪਾਸੇ, ਵਿਰੋਧੀ ਪੱਖ ਅਤੇ ਉਦਯੋਗਿਕ ਸੰਸਥਾਵਾਂ ਨੇ ਇਸ ਬਿੱਲ ਨੂੰ ਸਰਕਾਰ ਨੂੰ ਬਿਜਲੀ ਵੰਡ ‘ਤੇ ਅਣਸੀਮਤ ਅਧਿਕਾਰ ਦੇਣ ਵਾਲਾ ਕਾਨੂੰਨ ਕਹਿੰਦੇ ਹੋਏ ਆਲੋਚਨਾ ਕੀਤੀ ਹੈ।
ਕਨਜ਼ਰਵੇਟਿਵ ਨੇਤਾ ਜਾਨ ਰਸਟੈੱਡ ਨੇ ਕਿਹਾ ਕਿ ਸਰਕਾਰ ਕੋਲ ਕਾਫ਼ੀ ਬਿਜਲੀ ਹੀ ਨਹੀਂ ਕਿ ਇਹ ਨਵੀਆਂ ਲਾਈਨਾਂ ਭਰੀਆਂ ਜਾ ਸਕਣ। ਉਸਦਾ ਕਹਿਣਾ ਹੈ ਕਿ ਬੀ.ਸੀ. ਨੂੰ ਸਾਫ਼ ਪ੍ਰਾਕ੍ਰਿਤਿਕ ਗੈਸ ਤੋਂ ਬਿਜਲੀ ਉਤਪਾਦਨ ‘ਤੇ ਜ਼ੋਰ ਦੇਣਾ ਚਾਹੀਦਾ ਹੈ।
ਦੂਜੇ ਪਾਸੇ, ਗ੍ਰੀਨ ਪਾਰਟੀ ਦੇ ਜੇਰਮੀ ਵੈਲੇਰੀਓਟੇ ਨੇ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਫਾਸਿਲ ਫਿਊਲ ਉਦਯੋਗਾਂ ਨੂੰ ਸਬਸਿਡੀ ਦੇਣ ਲਈ ਜਨਤਕ ਪੈਸੇ ਦੀ ਵਰਤੋਂ ਕਰ ਰਹੀ ਹੈ। ਉਸ ਨੇ ਕਿਹਾ ਕਿ ਬਿਜਲੀ ਵੰਡ ਦਾ ਫੈਸਲਾ ਜਨਤਕ ਤੌਰ ‘ਤੇ ਅਤੇ ਪਾਰਦਰਸ਼ੀ ਤਰੀਕੇ ਨਾਲ ਹੋਣਾ ਚਾਹੀਦਾ ਹੈ, ਨਾ ਕਿ ਕੈਬਿਨੇਟ ਦੇ ਬੰਦ ਦਰਵਾਜਅਿਾਂ ਦੇ ਪਿੱਛੇ।
ਪਿਛਲੇ ਹਫ਼ਤੇ ਕਨਜ਼ਰਵੇਟਿਵਾਂ ਨੇ ਬਿੱਲ ਵਿੱਚ ਸੋਧ ਪੇਸ਼ ਕਰਕੇ ਇਸਨੂੰ ਛੇ ਮਹੀਨਿਆਂ ਲਈ ਰੋਕਣ ਦੀ ਕੋਸਸ਼ਿ ਕੀਤੀ ਸੀ, ਪਰ ਐਨ.ਡੀ.ਪੀ. ਸਰਕਾਰ ਅਤੇ ਗ੍ਰੀਨ ਪਾਰਟੀ ਦੇ ਸਮਰਥਨ ਨਾਲ ਬਿੱਲ ਦੂਜੀ ਪੜ੍ਹਤ ਪਾਰ ਕਰ ਗਿਆ। ਈਬੀ ਨੇ ਸਪੱਸ਼ਟ ਕੀਤਾ ਕਿ ਜੇਕਰ ਇਹ ਬਿੱਲ ਰੁਕਿਆ ਤਾਂ ਉਹ ਚੋਣ ਤੋਂ ਪਿੱਛੇ ਨਹੀਂ ਹਟਣਗੇ।ઠThis report was written by Ekjot Singh as part of the Local Journalism Initiative.

ਰੁਝਾਨ ਖਬਰਾਂ