13 C
Vancouver
Friday, May 8, 2026

ਸਰੀ ਦੀ ‘ਸਾਡਾ ਸ਼ਹਿਰ’ ਮੁਹਿੰਮ 2025 ਨੇ ਸਫਲਤਾ ਦਾ ਨਵਾਂ ਮੀਲ ਪੱਥਰ ਛੂਹਿਆ

ਸਰੀ, (ਏਕਜੋਤ ਸਿੰਘ): ਸਰੀ ਦੀ ਮਸ਼ਹੂਰ ‘ਸਾਡਾ ਸ਼ਹਿਰ’ઠ(Our City) ਮੁਹਿੰਮ 2025 ਵਿੱਚ ਆਪਣੀ ਤੀਜੀ ਸਾਲਗਿਰਾਹ ਮਨਾਉਂਦੇ ਹੋਏ ਇੱਕ ਨਵੀਂ ਉਚਾਈ ‘ਤੇ ਪਹੁੰਚ ਗਈ ਹੈ। ਇਸ ਸਾਲ ਸਰੀ ਦੇ ਸੈਂਕੜੇ ਨਿਵਾਸੀਆਂ ਨੇ ਮਿਲ ਕੇ ਲਗਭਗ 140 ਮਹੱਲਾ ਪ੍ਰੋਜੈਕਟਾਂ, ਸਾਫ਼-ਸਫ਼ਾਈ ਮੁਹਿੰਮਾਂ ਅਤੇ ਭਾਈਚਾਰਕ ਸਮਾਗਮਾਂ ਵਿੱਚ ਹਿੱਸਾ ਲਿਆ, ਜਿਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਨੂੰ ਹੋਰ ਸੁੰਦਰ ਤੇ ਰਹਿਣਯੋਗ ਬਣਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ।
ਮੇਅਰ ਬਰੈਂਡਾ ਲੌਕ ਨੇ ਕਿਹਾ ਕਿ, ”ਇਸ ਸਾਲ ਦੀ ਮੁਹਿੰਮ ਸਾਡੇ ਨਿਵਾਸੀਆਂ ਦੀ ਬੇਮਿਸਾਲ ਸਮਰਪਣ ਅਤੇ ਸਾਂਝੀ ਆਤਮਾ ਦੀ ਪ੍ਰਤੀਕ ਹੈ। ਚਾਹੇ ਗੱਲ ਆਂਢ-ਗੁਆਂਢ ਦੀ ਸਾਫ਼-ਸਫ਼ਾਈ ਦੀ ਹੋਵੇ ਜਾਂ ਸੁੰਦਰੀਕਰਨ ਪ੍ਰੋਜੈਕਟਾਂ ਦੀਔਸਰੀ ਦੇ ਲੋਕਾਂ ਨੇ ਮਿਲ ਕੇ ਸ਼ਹਿਰ ਨੂੰ ਹੋਰ ਰੌਣਕਮਈ ਅਤੇ ਉਤਸ਼ਾਹਪੂਰਣ ਸਥਾਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।”

ਉਨ੍ਹਾਂ ਨੇ ਕੌਂਸਲ ਵੱਲੋਂ ਸਾਰੇ ਹਿੱਸੇਦਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਰੀ ਦਾ ਭਵਿੱਖ ਲੋਕਾਂ ਦੀ ਭਾਗੀਦਾਰੀ ਅਤੇ ਭਾਈਚਾਰਕ ਏਕਤਾ ‘ਤੇ ਟਿਕਿਆ ਹੈ।
‘ਸਾਡਾ ਸ਼ਹਿਰ’ઠ(Our City) ਮੁਹਿੰਮ ਦਾ ਮਕਸਦ ਸਿਰਫ਼ ਸੁੰਦਰੀਕਰਨ ਨਹੀਂ, ਸਗੋਂ ਸ਼ਹਿਰੀ ਗੌਰਵ ਅਤੇ ਸਮਾਜਿਕ ਜੁੜਾਅ ਨੂੰ ਪ੍ਰੋਤਸਾਹਿਤ ਕਰਨਾ ਵੀ ਹੈ। 2025 ਵਿੱਚ ਭਾਈਚਾਰੇ ਵੱਲੋਂ 100 ਤੋਂ ਵੱਧ ਸਾਫ਼-ਸਫ਼ਾਈ ਸਮਾਗਮਾਂ ਦਾ ਆਯੋਜਨ ਕੀਤਾ ਗਿਆ, ਜਦਕਿ ‘ਸਾਡਾ ਸ਼ਹਿਰ’ ਦੀ ਅਗਵਾਈ ਹੇਠ 34 ਵਿਸ਼ੇਸ਼ ਸਮਾਗਮਾਂ ਵਿੱਚ 700 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਇਹ ਅੰਕੜੇ 2024 ਨਾਲੋਂ ਕਾਫ਼ੀ ਵਧੇਰੇ ਹਨ, ਜਦ ਉਸ ਸਾਲ ਕੇਵਲ 23 ਸਮਾਗਮਾਂ ਵਿੱਚ ਲਗਭਗ 570 ਹਿੱਸੇਦਾਰ ਸ਼ਾਮਲ ਹੋਏ ਸਨ।
ਇਸ ਸਾਲ 126 ਵਲੰਟੀਅਰਾਂ ਵੱਲੋਂ ਕੁੱਲ 450 ਘੰਟਿਆਂ ਤੋਂ ਵੱਧ ਸਮਾਂ ਸੇਵਾ ਵਿੱਚ ਯੋਗਦਾਨ ਪਾਇਆ ਗਿਆ, ਜੋ ਭਾਈਚਾਰਕ ਭਾਵਨਾ ਦਾ ਸ਼ਾਨਦਾਰ ਉਦਾਹਰਨ ਹੈ।
2025 ਦੀ ਮੁਹਿੰਮ ਦੀ ਸ਼ੁਰੂਆਤ ਟੈੱਡ ਕੁਹਨ ਟਾਵਰਜ਼ઠ(Ted Kuhn Towers) ਵਿਖੇ ਬਣੇ ਕਮਿਊਨਿਟੀ ਮਿਊਰਲ ਨਾਲ ਹੋਈ ਅਤੇ ਸਮਾਪਤੀ ਯੂਥ ਈਵੈਂਟ ਸਕੁਐਡ (ੈਓਸ਼) ਦੀ ਭਾਗੀਦਾਰੀ ਨਾਲ ਸਿਟੀ ਸੈਂਟਰ ਵਿਖੇ ਪੌਪ-ਅੱਪ ਸਟਰੀਟ ਬੈਰੀਅਰ ਪੇਂਟਿੰਗ ਪ੍ਰੋਜੈਕਟ ਨਾਲ ਹੋਈ। ਇਹ ਪ੍ਰੋਜੈਕਟ ਨਾ ਸਿਰਫ਼ ਨੌਜਵਾਨਾਂ ਦੀ ਸਿਰਜਣਾਤਮਕਤਾ ਨੂੰ ਪ੍ਰਗਟ ਕਰਦਾ ਹੈ, ਸਗੋਂ ਸ਼ਹਿਰ ਦੇ ਜਨਤਕ ਸਥਾਨਾਂ ਨੂੰ ਕਲਾ ਰਾਹੀਂ ਜੀਵਤ ਬਣਾਉਂਦਾ ਹੈ।
ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਅਜੇ ਤੱਕ ਲਗਭਗ 300 ਆਂਢ-ਗੁਆਂਢ ਪ੍ਰੋਜੈਕਟਾਂ ਨੂੰ ਸਹਿਯੋਗ ਦਿੱਤਾ ਜਾ ਚੁੱਕਾ ਹੈਔਇਨ੍ਹਾਂ ਵਿੱਚ ਮਿੰਨੀ ਸ਼ੇਅਰਿੰਗ ਗਾਰਡਨ, ਐਕਸਚੇਂਜ ਲਾਇਬ੍ਰੇਰੀਆਂ, ਵਾੜਾਂ ਦੀ ਸੁੰਦਰੀਕਰਨ ਅਤੇ ਬਾਹਰੀ ਮਿਊਰਲ ਪੇਂਟਿੰਗਾਂ ਸ਼ਾਮਲ ਹਨ। ਇਹ ਸਾਰੇ ਯਤਨ ਸਰੀ ਨੂੰ ਇੱਕ ਸਾਫ਼, ਹਰਾ-ਭਰਾ ਅਤੇ ਸਮਾਜਿਕ ਤੌਰ ਤੇ ਜੁੜਿਆ ਹੋਇਆ ਸ਼ਹਿਰ ਬਣਾਉਣ ਵੱਲ ਵਧਾ ਰਹੇ ਹਨ।
‘ਸਾਡਾ ਸ਼ਹਿਰ’ ਪ੍ਰੋਗਰਾਮ ਦੇ ਤਹਿਤ ਦਿੱਤੀਆਂઠNeighbourhood Enhancement Grants ਰਾਹੀਂ ਨਿਵਾਸੀਆਂ ਨੂੰ ਆਪਣੇ ਇਲਾਕੇ ਵਿੱਚ ਸੁਧਾਰ ਲਈ $3,000 ਤੱਕ ਦੀ ਵਿੱਤੀ ਸਹਾਇਤਾ, ਸਾਫ਼-ਸਫ਼ਾਈ ਕਿੱਟਾਂ ਅਤੇ ਹੋਰ ਸਰੋਤ ਪ੍ਰਦਾਨ ਕੀਤੇ ਜਾਂਦੇ ਹਨ। ਇਹ ਗ੍ਰਾਂਟਾਂ ਸਾਲ ਭਰ ਉਪਲਬਧ ਹਨ ਤਾਂ ਜੋ ਹਰ ਸਮੇਂ ਨਵੇਂ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

ਰੁਝਾਨ ਖਬਰਾਂ