‘ਜ਼ਿੰਦਗੀ’ ਅਤੇ ਸ਼ਹੀਦ ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਕਵਿਤਾ ਬਾਰੇ ਵਿਚਾਰਾਂ
ਸਰੀ (ਗੁਰਵਿੰਦਰ ਸਿੰਘ ): ਤਾਨਾਸ਼ਾਹੀ ਸਰਕਾਰ ਅਤੇ ਸਰਮਾਏਦਾਰੀ ਨਿਜ਼ਾਮ ਹੱਥੋਂ ਸਤਾਏ ਲੋਕਾਂ ਦੀ ਗੱਲ ਕਰਨ ਵਾਲੀ ਅਤੇ ਮਨੁੱਖੀ ਬਰਾਬਰੀ ਦੀ ਹਾਮੀ ‘ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ’ ਵੱਲੋਂ ਗਿਆਰਵਾਂ ਛਿਮਾਹੀ ਸਾਹਿਤਕ ਸੰਮੇਲਨ, ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਸਥਿਤ ਸੀਨੀਅਰ ਸਿਟੀਜ਼ਨ ਸੈਂਟਰ, ਸਰੀ ਵਿਖੇ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੇ ਆਰੰਭ ਵਿੱਚ ਜਿਸਮਾਨੀ ਤੌਰ ‘ਤੇ ਵਿਛੜ ਚੁੱਕੇ ਸਾਹਿਤਕਾਰਾਂ, ਸੰਗੀਤਕਾਰਾਂ, ਹਾਸਰਸ ਕਲਾਕਾਰਾਂ, ਗਾਇਕਾਂ ਅਤੇ ਹੋਰਨਾਂ ਸ਼ਖਸੀਅਤਾਂ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਗਈ। ਉਪਰੰਤ ਦਰਸ਼ਨ ਸਿੰਘ ਅਟਵਾਲ, ਚਮਕੌਰ ਸਿੰਘ ਸੇਖੋਂ ਤੇ ਹਰਚੰਦ ਸਿੰਘ ਗਿੱਲ ਨੇ ਉਸਤਾਦ ਸ਼ਾਇਰ ਉਲਫਤ ਬਾਜਵਾ ਅਤੇ ਲੋਕ ਕਵੀ ਗੁਰਦਾਸ ਰਾਮ ਆਲਮ ਦੀਆਂ ਕਾਵਿ ਰਚਨਾਵਾਂ ਦੀ ਸਾਂਝ ਪਾਈ।
ਸਾਹਿਤਕ ਸੰਮੇਲਨ ਦੇ ਦੂਜੇ ਹਿੱਸੇ ਵਿੱਚ ਜੰਿਦਗੀ ਵਿਸ਼ੇ ‘ਤੇ ਵਿਚਾਰ ਚਰਚਾ ਹੋਈ, ਜਿਸ ਦੌਰਾਨ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਸ਼ਹੀਦ ਕਵੀ ਡਾ ਦੀਵਾਨ ਸਿੰਘ ਕਾਲੇਪਾਣੀ ਦੀ ਜ਼ਿੰਦਗੀ ਬਾਰੇ ਕਵਿਤਾ ਅਤੇ ਜਪਾਨੀ ਬਸਤੀਵਾਦੀਆਂ ਹੱਥੋਂ ਉਹਨਾਂ ਦੀ ਸ਼ਹਾਦਤ ਅਤੇ ਸਮੁੱਚੇ ਜੀਵਨ ‘ਤੇ ਪਰਚਾ ਪੜਿਆ। ਦੂਜਾ ਪਰਚਾ ਜ਼ਿੰਦਗੀ ਵਿਸ਼ੇ ‘ਤੇ ਪ੍ਰਿੰਸੀਪਲ ਕਸ਼ਮੀਰਾ ਸਿੰਘ ਨੇ ਸਾਂਝਾ ਕੀਤਾ। ਟੀਵੀ ਹੋਸਟ ਮਨਮੋਹਣ ਸਿੰਘ ਸਮਰਾ ਅਤੇ ਕੈਪਟਨ ਜੀਤ ਮੈਹਰਾ ਨੇ ਵੀ ਜੰਿਦਗੀ ਬਾਰੇ ਵਿਚਾਰ ਸਾਂਝੇ ਕੀਤੇ।
ਸਾਹਿਤਕ ਸੰਮੇਲਨ ਵਿੱਚ 5 ਮਤੇ ਲੋਕ ਕਵੀ ਗੁਰਦਾਸ ਰਾਮ ਆਲਮ ਅਤੇ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਦੇ ਸਬੰਧ ਵਿੱਚ ਵਿਚਾਰੇ ਅਤੇ ਪਾਸ ਕੀਤੇ ਗਏ, ਜਿਹਨਾਂ ਦੀ ਪ੍ਰੋੜਤਾ ਕਿਰਪਾਲ ਸਿੰਘ ਜੌਹਲ ਵੱਲੋਂ ਕੀਤੀ ਗਈ। ਇਸ ਸਾਹਿਤਕ ਸੰਮੇਲਨ ਵਿੱਚ ਪ੍ਰੋਫੈਸਰ ਨਿਰਮਲ ਗਿੱਲ, ਰਮਨੀ ਕਲੇਰ, ਕੈਮਰਨ, ਰਛਪਾਲ ਭਾਰਦਵਾਜ, ਅਸ਼ੋਕ ਮੇਹਟਾ, ਚੌਧਰੀ ਸੁਸ਼ੀਲ, ਗੁਲਸ਼ਨ ਭਨੋਟ, ਗੁਰਦਿਆਲ ਸਿੰਘ ਜੌਹਲ, ਸੁਰਜੀਤ ਸਿੰਘ ਗਿੱਲ, ਗੁਰਮੀਤ ਸਿੰਘ ਕਾਲਕਾ, ਦਵਿੰਦਰ ਕੌਰ ਜੌਹਲ, ਜਗਜੀਤ ਸਿੰਘ ਸੇਖੋਂ, ਗੁਰਸ਼ਰਨ ਸਿੰਘ, ਬਖਸ਼ੀਸ਼ ਸਿੰਘ, ਅਵਤਾਰ ਸਿੰਘ, ਸਰਬਜੀਤ ਸਿੰਘ ਬਾਸੀ, ਲੈਂਬਰ ਸਿੰਘ ਕੰਦੋਲਾ, ਜੋਗਾ ਸਿੰਘ ਆਦਿ ਸਹਿਤ ਪ੍ਰੇਮੀ ਸ਼ਾਮਲ ਹੋਏ ਅਤੇ ਸਮਾਗਮ ਦੀ ਕਵਰੇਜ ਨਿਰੰਜਨ ਸਿੰਘ ਲੇਹਲ ਸਿੱਧੀ ਗੱਲ ਚੈਨਲ ਪ੍ਰਸਾਰਨ ਸੇਵਾ ਤੇਜਵੀਰ ਸਿੰਘ ਸੰਧੂ ਵੱਲੋਂ ਸਾਂਝੀ ਕੀਤੀ ਗਈ। ਅਵਤਾਰ ਸਿੰਘ ਢਿਲੋਂ, ਪ੍ਰਧਾਨ ਸੀਨੀਅਰ ਸਿਟੀਜ਼ਨ ਸੈਂਟਰ ਨੇ ਸਭਨਾਂ ਦਾ ਧੰਨਵਾਦ ਕੀਤਾ। ਪ੍ਰਿੰਸੀਪਲ ਮਲੂਕ ਚੰਦ ਕਲੇਰ ਸੰਥਾਪਕ ਲੋਕ ਕਵੀ ਗੁਰਦਾਸ ਰਾਮ ਆਲਮ ਸਹਿਤ ਸਭਾ ਕੈਨੇਡਾ ਵੱਲੋਂ ਸੰਚਾਲਨ ਬਾਖੂਬੀ ਕੀਤਾ ਗਿਆ। ਸੰਮੇਲਨ ਸਭਨਾਂ ਦੇ ਸਹਿਯੋਗ ਨਾਲ ਪ੍ਰਭਾਵਸ਼ਾਲੀ ਹੋ ਨਿਬੜਿਆ।
ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ ਵੱਲੋਂ 11ਵਾਂ ਛਿਮਾਹੀ ਸਾਹਿਤਕ ਸਮਾਗਮ

