12.7 C
Vancouver
Monday, May 25, 2026

ਕੈਨੇਡਾ ਤੇ ਚੀਨ ਵਿਚਕਾਰ ਸੰਬੰਧ ਸੁਧਾਰ ਵੱਲ ਨਵੀਂ ਉਮੀਦ

ਸਰੀ : ਅਗਲੇ ਹਫ਼ਤੇ ਦੱਖਣੀ ਕੋਰੀਆ ਦੇ ਰਾਜਧਾਨੀ ਸ਼ਹਿਰ ਸਿਓਲ ਵਿੱਚ ਹੋਣ ਜਾ ਰਹੇ ਏਸ਼ੀਆ-ਪੈਸਿਫਿਕ ਆਰਥਿਕ ਸਹਿਯੋਗ (ਅਫਓਛ) ਸਿਖਰ ਸੰਮੇਲਨ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਸੰਭਾਵਿਤ ਮੁਲਾਕਾਤ ਦੀ ਚਰਚਾ ਤੇਜ਼ ਹੋ ਗਈ ਹੈ। ਇਹ ਸੰਮੇਲਨ 31 ਅਕਤੂਬਰ ਅਤੇ 1 ਨਵੰਬਰ ਨੂੰ ਹੋਣਾ ਨਿਧਾਰਤ ਹੈ। ਦੱਖਣੀ ਕੋਰੀਆ ਇਸ ਮਹੱਤਵਪੂਰਨ ਆਰਥਿਕ ਫੋਰਮ ਦੀ ਦੂਜੀ ਵਾਰ ਮੇਜ਼ਬਾਨੀ ਕਰ ਰਿਹਾ ਹੈ।
ਕੈਨੇਡਾ ਤੇ ਚੀਨ ਦੇ ਸਬੰਧ ਪਿਛਲੇ ਕੁਝ ਸਾਲਾਂ ਤੋਂ ਤਣਾਅ ਭਰੇ ਰਹੇ ਹਨ। ਖ਼ਾਸ ਤੌਰ ‘ਤੇ ਵਪਾਰਕ ਵਿਵਾਦਾਂ ਅਤੇ ਰਾਜਨੀਤਿਕ ਤਕਰਾਰਾਂ ਨੇ ਦੋਵਾਂ ਦੇਸ਼ਾਂ ਵਿਚਕਾਰ ਦੂਰੀਆਂ ਪੈਦਾ ਕੀਤੀਆਂ। ਪਰ ਹੁਣ ਪ੍ਰਧਾਨ ਮੰਤਰੀ ਮਾਰਕ ਕਾਰਨੀ, ਜੋ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਦੇ ਪਦ ‘ਤੇ ਆਏ ਹਨ, ਨੇ ਬੀਜਿੰਗ ਨਾਲ ਸੰਬੰਧ ਮੁੜ ਸਥਾਪਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਹੈ। ਉਨ੍ਹਾਂ ਦੇ ਕਹਿਣ ਅਨੁਸਾਰ, ਵਿਸ਼ਵ ਆਰਥਿਕਤਾ ਦੇ ਤੇਜ਼ੀ ਨਾਲ ਬਦਲਦੇ ਪਰਿਵੇਸ਼ ਵਿੱਚ ਚੀਨ ਨਾਲ ਸਾਂਝੇ ਵਪਾਰਿਕ ਮੌਕਿਆਂ ਤੇ ਗੱਲਬਾਤ ਬਹੁਤ ਮਹੱਤਵਪੂਰਨ ਹੈ।
ਇੱਕ ਸੀਨੀਅਰ ਕੈਨੇਡੀਅਨ ਸਰਕਾਰੀ ਅਧਿਕਾਰੀ ਨੇ ਮੀਡੀਆ ਬ੍ਰੀਫਿੰਗ ਦੌਰਾਨ ਦੱਸਿਆ ਕਿ, ”ਅਸੀਂ ਉਮੀਦ ਕਰ ਰਹੇ ਹਾਂ ਕਿ ਇੱਕ ਕਾਰਨੀ-ਸ਼ੀ ਮੀਟਿੰਗ ਹੋਵੇਗੀ ਅਤੇ ਉਸ ਅਨੁਸਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜੇ ਸੰਭਵ ਹੋਵੇ, ਤਾਂ ਅਸੀਂ ਅਫਓਛ ਦੌਰਾਨ ਇਹ ਮੁਲਾਕਾਤ ਕਰਵਾਉਣ ਦੀ ਕੋਸਸ਼ਿ ਕਰਾਂਗੇ।” ਹਾਲਾਂਕਿ ਅਧਿਕਾਰੀ ਨੇ ਇਹ ਵੀ ਕਿਹਾ ਕਿ ਹਾਲਾਤਾਂ ਅਨੁਸਾਰ ਸਮਾਂ ਤੇ ਕਾਰਜਕ੍ਰਮ ਵਿੱਚ ਬਦਲਾਅ ਵੀ ਹੋ ਸਕਦੇ ਹਨ।
ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਤਣਾਅ ਦਾ ਸਭ ਤੋਂ ਵੱਡਾ ਕਾਰਨ ਕੈਨੇਡਾ ਵੱਲੋਂ ਚੀਨੀ ਇਲੈਕਟ੍ਰਿਕ ਵਾਹਨਾਂ (EVs) ‘ਤੇ 100 ਪ੍ਰਤੀਸ਼ਤ ਟੈਰਿਫ ਲਗਾਉਣ ਦਾ ਫ਼ੈਸਲਾ ਰਿਹਾ ਹੈ। ਇਸ ਦੇ ਜਵਾਬ ਵਜੋਂ, ਚੀਨ ਨੇ ਅਗਸਤ ਮਹੀਨੇ ਵਿੱਚ ਕੈਨੇਡੀਅਨ ਕੈਨੋਲਾ ਆਯਾਤ ‘ਤੇ ਐਂਟੀ-ਡੰਪਿੰਗ ਡਿਊਟੀਆਂ ਲਗਾ ਦਿੱਤੀਆਂ ਸਨ। ਇਸ ਕਦਮ ਨੇ ਦੋਵਾਂ ਦੇਸ਼ਾਂ ਦੇ ਵਪਾਰਿਕ ਰਿਸ਼ਤਿਆਂ ਨੂੰ ਹੋਰ ਤਣਾਅਪੂਰਨ ਬਣਾ ਦਿੱਤਾ ਸੀ।
ਹਾਲ ਹੀ ਵਿੱਚ ਔਟਵਾ ਨੇ ਪੁਸ਼ਟੀ ਕੀਤੀ ਕਿ ਕੈਨੇਡਾ ਅਤੇ ਚੀਨ ਦੇ ਸੀਨੀਅਰ ਅਧਿਕਾਰੀਆਂ ਨੇ ਪਿਛਲੇ ਸ਼ੁੱਕਰਵਾਰ ਨੂੰ ਕੈਨੋਲਾ ਅਤੇ ਓੜ ਵਿਵਾਦਾਂ ਬਾਰੇ ਵਿਆਪਕ ਚਰਚਾ ਕੀਤੀ ਸੀ। ਹਾਲਾਂਕਿ ਕਿਸੇ ਤੁਰੰਤ ਹੱਲ ਜਾਂ ਸਹਿਮਤੀ ਦੇ ਸੰਕੇਤ ਨਹੀਂ ਮਿਲੇ, ਪਰ ਦੋਵੇਂ ਪੱਖਾਂ ਨੇ ਗੱਲਬਾਤ ਜਾਰੀ ਰੱਖਣ ਤੇ ਸਹਿਮਤੀ ਦਿੱਤੀ ਹੈ।
ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਸਿਓਲ ਵਿੱਚ ਮਾਰਕ ਕਾਰਨੀ ਅਤੇ ਸ਼ੀ ਜਿਨਪਿੰਗ ਦੀ ਭੇਟ ਹੁੰਦੀ ਹੈ, ਤਾਂ ਇਹ ਕੈਨੇਡਾ-ਚੀਨ ਰਿਸ਼ਤਿਆਂ ਵਿੱਚ ਨਵੇਂ ਅਧਿਆਇ ਦੀ ਸ਼ੁਰੂਆਤ ਸਾਬਤ ਹੋ ਸਕਦੀ ਹੈ। ਦੋਵੇਂ ਦੇਸ਼ਾਂ ਦੀਆਂ ਆਰਥਿਕਤਾਵਾਂ ਇਕ ਦੂਜੇ ਨਾਲ ਜੁੜੀਆਂ ਹੋਈਆਂ ਹਨ ਅਤੇ ਵਪਾਰਕ ਸਮਝੌਤੇ ਦੋਹਾਂ ਲਈ ਫ਼ਾਇਦੇਮੰਦ ਹੋ ਸਕਦੇ ਹਨ।
ਕੈਨੇਡੀਅਨ ਡਿਪਲੋਮੈਟਿਕ ਸਰਕਲਾਂ ਵਿੱਚ ਇਹ ਸੰਮੇਲਨ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਮੌਕੇ ਤੇ ਮਾਰਕ ਕਾਰਨੀ ਪਹਿਲੀ ਵਾਰ ਚੀਨੀ ਨੇਤ੍ਰਿਤਵ ਨਾਲ ਸਿੱਧੀ ਗੱਲਬਾਤ ਕਰਨਗੇ। ਦੱਖਣੀ ਕੋਰੀਆ ਦੇ ਸਿਓਲ ਸ਼ਹਿਰ ਵਿੱਚ ਹੋਣ ਵਾਲਾ ਇਹ ਸੰਮੇਲਨ ਨਾ ਸਿਰਫ਼ ਏਸ਼ੀਆ-ਪੈਸਿਫਿਕ ਖੇਤਰ ਦੀ ਆਰਥਿਕ ਸਥਿਰਤਾ ਲਈ ਮਹੱਤਵਪੂਰਨ ਹੈ, ਸਗੋਂ ਇਹ ਕੈਨੇਡਾ-ਚੀਨ ਸੰਬੰਧਾਂ ਦੀ ਦਿਸ਼ਾ ਵੀ ਤੈਅ ਕਰ ਸਕਦਾ ਹੈ।

ਰੁਝਾਨ ਖਬਰਾਂ