11.9 C
Vancouver
Sunday, June 7, 2026

ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ ਵੱਲੋਂ 11ਵਾਂ ਛਿਮਾਹੀ ਸਾਹਿਤਕ ਸਮਾਗਮ 19 ਅਕਤੂਬਰ ਨੂੰ ਸਰੀ ‘ਚ ਹੋਵੇਗਾ

ਸਰੀ, (ਡਾ. ਗੁਰਵਿੰਦਰ ਸਿੰਘ): ਤਾਨਾਸ਼ਾਹ ਸਰਕਾਰਾਂ ਅਤੇ ਸਰਮਾਏਦਾਰੀ ਨਿਜ਼ਾਮ ਹੱਥੋਂ ਸਤਾਏ ਹੋਏ ਦੱਬੇ-ਕੁਚਲੇ ਲੋਕਾਂ ਦੀ ਗੱਲ ਕਰਨ ਵਾਲੇ ਅਤੇ ਮਨੁੱਖੀ ਬਰਾਬਰੀ ਦੇ ਹਾਮੀ ਸਾਹਿਤਕਾਰਾਂ ਦੀ ਸੋਚ ਨੂੰ ਸਮਰਪਿਤ ਸੰਸਥਾ, ‘ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ’ ਦੀ ਸਥਾਪਨਾ, ਕੁਝ ਸਾਲ ਪਹਿਲਾਂ ਸਰੀ ਵਿਖੇ ਪ੍ਰਿੰਸੀਪਲ ਮਲੂਕ ਚੰਦ ਕਲੇਰ ਸਮੇਤ ਬਹੁਤ ਸਾਰੀਆਂ ਸਾਹਿਤਕ ਸ਼ਖ਼ਸੀਅਤਾਂ ਵੱਲੋਂ ਸਾਂਝੇ ਰੂਪ ਵਿੱਚ ਕੀਤੀ ਗਈ। ਇਸ ਮੰਚ ‘ਤੇ ਜਾਤ- ਪਾਤ, ਨਸਲਵਾਦ, ਫਾਸ਼ੀਵਾਦ ਅਤੇ ਕੱਟੜਵਾਦ ਵਿਰੋਧੀ ਵਿਚਾਰਾਂ ਖੁੱਲ ਕੇ ਹੁੰਦੀਆਂ ਹਨ। ਇਸ ਸਭਾ ਵੱਲੋਂ ਹਰ ਸਾਲ ਮਈ ਮਹੀਨੇ ਪੰਜਾਬੀ ਦੇ ਮਹਾਨ ਉਸਤਾਦ ਗ਼ਜ਼ਲਗੋ ਉਲਫ਼ਤ ਬਾਜਵਾ ਅਤੇ ‘ਅਕਤੂਬਰ ਮਹੀਨੇ ਲੋਕ ਕਵੀ ਗੁਰਦਾਸ ਰਾਮ ਆਲਮ ਦੀ ਯਾਦ ਨੂੰ ਸਮਰਪਿਤ ਦਿਹਾੜਾ ਮਨਾਇਆ ਜਾਂਦਾ ਹੈ।
ਇਨ੍ਹਾਂ ਵਿਚਾਰਾਂ ‘ਤੇ ਪਹਿਰਾ ਦਿੰਦਿਆਂ ਸਭਾ ਵੱਲੋਂ 19 ਅਕਤੂਬਰ ਦਿਨ ਐਤਵਾਰ ਨੂੰ, 7050 ਸੀਨੀਅਰ ਸੈਂਟਰ ਸਰੀ ਵਿਖੇ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਸਭ ਨੂੰ ਪਹੁੰਚਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਗਿਆਰਵੇਂ ਸਾਹਿਤਕ ਸਮਾਗਮ ਦਾ ਵਿਸ਼ਾ ‘ਜ਼ਿੰਦਗੀ’ ਹੋਵੇਗਾ, ਜਿਸ ਵਿੱਚ ਲੋਕ ਕਵੀ ਆਲਮ ਤੋਂ ਇਲਾਵਾ ਮਹਾਨ ਸ਼ਾਇਰ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਦੀਆਂ ਜੰਿਦਗੀ ਬਾਰੇ ਭਾਵਪੂਰਤ ਕਵਿਤਾਵਾਂ ਬਾਰੇ ਵਿਚਾਰਾਂ ਹੋਣਗੀਆਂ। ਵਧੇਰੇ ਜਾਣਕਾਰੀ ਲਈ ਪ੍ਰਿੰਸੀਪਲ ਮਲੂਕ ਚੰਦ ਕਲੇਰ ( 778 321 6123) ઠਨਾਲ ਸੰਪਰਕ ਕੀਤਾ ਜਾ ਸਕਦਾ ਹੈ। ਆਓ! ਇਸ ਸਾਹਿਤਕ ਸਮਾਗਮ ਵਿੱਚ ਵੱਧ-ਚੜ੍ਹ ਚੜ ਕੇ ਸ਼ਾਮਿਲ ਹੋ ਕੇ, ਕਵੀ ਗੁਰਦਾਸ ਰਾਮ ਆਲਮ ਅਤੇ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਦੀ ਸਾਹਿਤਕ ਦੇਣ ਦਾ ਆਨੰਦ ਮਾਣੀਏ।

ਰੁਝਾਨ ਖਬਰਾਂ