Friday, April 4, 2025
7 C
Vancouver

ਸਰਕਾਰੀ ਮਦਦ ਦੀ ਘਾਟ ਕਾਰਨ ਟਰਾਂਸਲੰਿਕ ਵਲੋਂ ਵੱਡੀਆਂ ਕਟੌਤੀਆਂ ਦੀ ਚਿਤਾਵਨੀ ਜਾਰੀ

ਸਰੀ, (ਏਕਜੋਤ ਸਿੰਘ): ਟਰਾਂਸਲੰਿਕ ਦਾ ਕਹਿਣਾ ਹੈ ਕਿ 2025 ਤੋਂ ਬਾਅਦ ਸਰਕਾਰੀ ਮਦਦ ਦੀ ਘਾਟ ਦੇ ਕਾਰਨ ਮੈਟਰੋ ਵੈਨਕੂਵਰ ਦੀ ਆਵਾਜਾਈ ਪ੍ਰਣਾਲੀ ਨੂੰ ਸਾਨੂੰ ਵੱਡੇ ਪੱਧਰ ‘ਤੇ ਕਟੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।  ਕਿਉਂਕਿ ਟਰਾਂਸਲੰਿਕ ਨੂੰ ਸਥਿਰ ਫੰਡਿੰਗ ਨੂੰ ਮੁਹੱਈਆ ਨਹੀਂ ਕਰਵਾਈ ਜਾ ਰਹੀ।  ਏਜੰਸੀ ਨੇ ਵਾਰ-ਵਾਰ ਚੇਤਾਵਨੀ ਦਿੱਤੀ ਹੈ ਕਿ ਇਸ ਨੂੰ ਸਿਸਟਮ ਨੂੰ ਚਲਾਉਣ $600 ਮਿਲੀਅਨ ਸਾਲਾਨਾ ਫੰਡਿੰਗ ਦੇ ਪਾੜੇ ਦਾ ਸਾਹਮਣਾ ਕਰਨਾ ਪੈਂਦਾ ਹੈ।

ਟ੍ਰਾਂਸਲੰਿਕ ਮੇਅਰ ਦੀ ਕੌਂਸਲ ਲਈ ਤਿਆਰ ਕੀਤੀ ਗਈ ਇੱਕ ਨਵੀਂ ਰਿਪੋਰਟ ਵਿੱਚ ਸਿਸਟਮ-ਵਿਆਪਕ ਕਟੌਤੀਆਂ ਦੀ ਸੰਭਾਵਨਾ ਸਬੰਧੀ ਰੂਪਰੇਖਾ ਤਿਆਰ ਕੀਤੀ ਗਈ ਹੈ।

ਇਹਨਾਂ ਕਟੌਤੀਆਂ ਵਿੱਚ ਬੱਸ ਸੇਵਾ ਨੂੰ ਅੱਧ ਤੱਕ ਘਟਾਉਣਾ, ਸਕਾਈ ਟਰੇਨ ਅਤੇ ਸੀ-ਬੱਸ ਸੇਵਾ ਨੂੰ ਇੱਕ ਤਿਹਾਈ ਤੱਕ ਘਟਾਉਣਾ ਅਤੇ ਵੈਸਟ ਕੋਸਟ ਐਕਸਪ੍ਰੈਸ ਰੇਲ ਸੇਵਾ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਸ਼ਾਮਲ ਕਰ ਦਿੱਤਾ ਗਿਆ ਹੈ। ਟਰਾਂਸਲੰਿਕ ਦੇ ਸੀਈਓ ਕੇਵਿਨ ਕੁਇਨ ਨੇ ਕਿਹਾ ਟ੍ਰਾਂਸਲੰਿਕ ਈਂਧਨ ਟੈਕਸ ਮਾਲੀਏ ਅਤੇ ਓਪਰੇਟਿੰਗ ਫੰਡਿੰਗ ਵਿੱਚ ਵੱਧ ਰਹੇ ਪਾੜੇ ਨੂੰ ਇਸ ਸਭ ਲਈ ਜ਼ਿੰਮੇਵਾਰ ਠਹਿਰਾਉਂਦਾ ਹੈ।