Tuesday, May 14, 2024
16.2 C
Vancouver

ਟਰਾਂਟੋ ਤੋਂ ਚੋਰੀ ਹੋਏ $22.5 ਮਿਲੀਅਨ ਦੇ ਸੋਨੇ ਦੇ ਸਬੰਧ ਵਿਚ ਹੋਈਆਂ ਕਈ ਗ੍ਰਿਫ਼ਤਾਰੀਆਂ

ਟਰਾਂਟੋ : ਟਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਉੱਤੇ ਪਿਛਲੇ ਸਪਰਿੰਗ ਦੌਰਾਨ 22.5 ਮਿਲੀਅਨ ਡਾਲਰ ਦੇ ਸੋਨੇ ਦੀ ਚੋਰੀ ਦੇ ਮਾਮਲੇ ਵਿੱਚ ਪੀਲ ਰੀਜਨਲ ਪੁਲਿਸ ਨੇ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਬੁੱਧਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ, ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਅਮਰੀਕਾ ਦੇ ਅਲਕੋਹਲ, ਤੰਬਾਕੂ ਅਤੇ ਫਾਇਰ ਆਰਮਜ਼ ਬਿਊਰੋ (ਏਟੀਐਫ) ਨਾਲ ਉਨ੍ਹਾਂ ਦੀ ਸਾਂਝੀ ਟਾਸਕ ਫੋਰਸ ਦੀ ਜਾਂਚ ਵਿੱਚ ਇਸ ਚੋਰੀ ਵਿੱਚ ਸ਼ਾਮਲ ਵਿਅਕਤੀਆਂ ਦੁਆਰਾ ਕੈਨੇਡਾ ਵਿੱਚ ਆਯਾਤ ਕਰਨ ਦੇ ਇਰਾਦੇ ਨਾਲ ਲਿਆਏ ਜਾਣ ਵਾਲੇ ਹਥਿਆਰਾਂ ਦੀ ਵੱਡੀ ਖੇਪ ਦਾ ਵੀ ਭਾਂਡਾਫੋੜ ਕੀਤਾ ਗਿਆ ਹੈ।
ਡਿਟੈਕਟਿਵ ਸਾਰਜੈਂਟ ਮਾਈਕ ਮੈਵਿਟੀ ਨੇ ਕਿਹਾ ਕਿ ਇਹ ਘਟਨਾ ਕੈਨੇਡੀਅਨ ਇਤਿਹਾਸ ਵਿਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਸੀ ਜਿਸ ਵਿਚ ਕਥਿਤ ਤੌਰ ‘ਤੇ ਏਅਰ ਕੈਨੇਡਾ ਦੇ ਦੋ ਮੁਲਾਜ਼ਮ ਵੀ ਸ਼ਾਮਲ ਹਨ।
ਇਹਨਾਂ ਮੁਲਾਜ਼ਮਾਂ ਵਿਚੋਂ ਇੱਕ ਮੁਲਾਜ਼ਮ, ਉਮਰ 54 ਸਾਲ, ਬ੍ਰੈਂਪਟਨ ਦੇ ਕਾਰਗੋ ਵੇਅਰਹਾਊਸ ਵਿਚ ਕੰਮ ਕਰਦਾ ਸੀ। ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੂਸਰੇ ਸ਼ੱਕੀ ਨੇ ਚੋਰੀ ਤੋਂ ਬਾਅਦ ਏਅਰ ਕੈਨੇਡਾ ਦੀ ਨੌਕਰੀ ਛੱਡ ਦਿੱਤੀ ਸੀ। 31 ਸਾਲ ਦੇ ਬ੍ਰੈਂਪਟਨ ਦੇ ਰਹਿਣ ਵਾਲੇ ਇਸ ਸ਼ੱਕੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਜਾ ਚੁੱਕਾ ਹੈ। 17 ਅਪ੍ਰੈਲ 2023 ਨੂੰ ਏਅਰ ਕੈਨੇਡਾ ਦੇ ਕਾਰਗੋ ਕੰਪਾਊਂਡ ਚੋਂ 20 ਮਿਲੀਅਨ ਡਾਲਰ ਦੀਆਂ ਸ਼ੁੱਧ ਸੋਨੇ ਦੀਆਂ 6,600 ਇੱਟਾਂ ਅਤੇ 2.5 ਮਿਲੀਅਨ ਡਾਲਰ ਦੀ ਵਿਦੇਸ਼ੀ ਕਰੰਸੀ ਚੋਰੀ ਹੋ ਗਈ ਸੀ। ਇਹ ਸਮਾਨ ਜ਼ਿਊਰਿਕ ਤੋਂ ਇੱਕ ਫ਼ਲਾਈਟ ਵਿਚ ਟੋਰੌਂਟੋ ਪਹੁੰਚਿਆ ਸੀ।
ਪੰਜ ਟਨ ਵਾਲਾ ਡਲਿਵਰੀ ਟਰੱਕ ਚਲਾ ਰਿਹਾ ਇੱਕ ਆਦਮੀ ਕੰਪਾਊਂਡ ਤੱਕ ਪਹੁੰਚਿਆ ਅਤੇ ਇੱਕ ਜਾਇਜ਼ ਏਅਰਵੇਅ ਬਿੱਲ ਪੇਸ਼ ਕਰਕੇ ਗੋਦਾਮ ਵਿੱਚ ਦਾਖ਼ਲ ਹੋ ਗਿਆ। ਏਅਰਵੇਅ ਬਿੱਲ ਆਮ ਤੌਰ ‘ਤੇ ਸਮਾਨ ਦੇ ਵੇਰਵਿਆਂ ਦੇ ਨਾਲ ਏਅਰਲਾਈਨ ਦੁਆਰਾ ਜਾਰੀ ਕੀਤਾ ਜਾਂਦਾ ਹੈ। ਫਿਰ ਸੋਨਾ ਅਤੇ ਨਕਦੀ ਟਰੱਕ ‘ਤੇ ਲੱਦ ਦਿੱਤੀ ਗਈ ਅਤੇ ਡਰਾਈਵਰ ਕਾਰਗੋ ਕੰਪਾਊਂਡ ਤੋਂ ਬਾਹਰ ਨਿਕਲ ਗਿਆ।
ਮੈਵਿਟੀ ਅਨੁਸਾਰ ਪੁਲਿਸ ਨੇ ਬਾਅਦ ਵਿੱਚ ਪਾਇਆ ਕਿ ਏਅਰਵੇਅ ਬਿੱਲ ਅਸਲ ਵਿੱਚ ਇੱਕ ਦਿਨ ਪਹਿਲਾਂ ਡਿਲੀਵਰ ਕੀਤੇ ਭੋਜਨ ਦੀ ਇੱਕ ਸਪਿਮੈਂਟ ਦਸਤਾਵੇਜ਼ ਦਾ ਡੁਪਲੀਕੇਟ ਸੀ। ਉਹਨਾਂ ਕਿਹਾ ਕਿ ਇਹ ਏਅਰ ਕੈਨੇਡਾ ਦੀ ਕਾਰਗੋ ਫ਼ੈਸਿਲਟੀ ਵਿਚ ਛਾਪਿਆ ਗਿਆ