Monday, May 13, 2024
14.8 C
Vancouver

ਵਿਸ਼ਵ ਸਿਹਤ ਦਿਵਸ ਕਦੋਂ ਤੇ ਕਿਉਂ ਮਨਾਇਆ ਜਾਂਦਾ ਹੈ ?

ਲਿਖਤ : ਅਵਤਾਰ ਸਿੰਘ
ਵਿਸ਼ਵ ਸਿਹਤ ਸੰਸਥਾ ਦੀ ਪਹਿਲੀ ਮੀਟਿੰਗ 22-7-1948 ਨੂੰ ਜਨੇਵਾ ਵਿੱਚ ਹੋਈ ਜਿਸ ‘ਚ ਹਰ ਸਾਲ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ। ਪਹਿਲੀ ਵਾਰ 7 ਅਪ੍ਰੈਲ 1950 ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ।
1977 ਵਿੱਚ ਵਿਸ਼ਵ ਸਿਹਤ ਸੰਸਥਾ (ਾ੍ਹੌਂ) ਦੀ ਆਲਮਆਟਾ (ਰੂਸ) ਵਿਖੇ ਹੋਈ ਮੀਟਿੰਗ ਵਿਚ 134 ਦੇਸਾਂ ਦੇ ਪ੍ਰਤੀਨਿਧਾਂ ਨੇ ਭਾਗ ਲਿਆ ਜਿਸ ਵਿੱਚ ਮਨੁੱਖੀ ਸਿਹਤ ਦਾ ਪੱਧਰ ਉਚਾ ਚੁੱਕਣ ਲਈ ਸ਼ੁੱਧ ਖ਼ੁਰਾਕ,ਪਾਣੀ ਵਰਗੀਆਂ ਮੁਢਲੀਆਂ ਲੋੜਾਂ ‘ਤੇ ਜੋਰ ਦਿੱਤਾ ਗਿਆ।
ਵਿਸਵ ਦੇ ਲੋਕਾਂ ਦੀ ਸਿਹਤ ਸੰਬੰਧੀ ਸੈਮੀਨਾਰ, ਗੋਸ਼ਟੀਆ, ਨਾਟਕ, ਨੁਕੜ ਨਾਟਕ ਕਰਵਾ ਕਿ ਲੋਕਾਂ ਨੂੰ ਸਿਹਤ ਸੰਬੰਧੀ ਜਾਗਰੂਕ ਕੀਤਾ ਜਾਵੇਗਾ। ਇਸ ਦਾ ਇਹ ਮਾਟੋ ਰਿਹਾ ਹੈ ਕਿ ਤੰਦਰੁਸਤੀ ਜੀਵਨ ਵਿੱਚ ਸਾਰੀਆਂ ਖੁਸ਼ੀਆਂ ਦਾ ਆਧਾਰ ਹੈ, ਇਸ ਲਈ ਹਰੇਕ ਮਨੁੱਖ ਨੂੰ ਚੰਗੇ ਖਾਣ-ਪੀਣ, ਸਾਫ-ਸਫਾਈ ਅਤੇ ਕਸਰਤ ਨਾਲ ਸਰੀਰ ਨੂੰ ਤੰਦਰੁਸਤ ਬਣਾਈ ਰੱਖਣ ਦੇ ਯਤਨ ਕਰਨੇ ਚਾਹੀਦੇ ਹਨ।
ਹਰ ਸਾਲ ਲੋਕਾਂ ਨੂੰ ਚੰਗੀ ਸਿਹਤ, ਖਾਣ-ਪੀਣ ਦੇ ਚੰਗੇ ਅਸੂਲ ਅਤੇ ਬੀਮਾਰੀਆਂ ਤੋਂ ਬਚਾਓ ਲਈ ਵਰਤੀਆਂ ਜਾਣ ਵਾਲੀਆਂ ਸਾਵਾਧਾਨੀਆਂ ਬਾਰੇ ਜਾਣੂ ਕਰਵਾਉਣ ਕਸਰਤ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆ ਤੋਂ ਬੱਚ ਸਕਦੇ ਹਾਂ।ਬਿਮਾਰੀਆ ਤੋਂ ਬਚਣ ਲਈ ਸਿਹਤ ਪ੍ਰਤੀ ਅਵੇਸਲੇ ਰਵੱਈਏ ਵਿੱਚ ਸੁਧਾਰ ਕਰਨ ਚਾਹੀਦਾ ਹੈ ਤਾਂ ਜੋ ਤੰਦਰੁਸਤੀ ਦਾ ਅਨੰਦ ਬਣਿਆ ਰਹੇ।
ਜੰਕ ਫੂਡ ਤੋਂ ਦੂਰ ਰਹਿਣਾ ਚਾਹੀਦਾ ਹੈ। ਵਿਸ਼ਵ ਸਿਹਤ ਦਿਵਸ ਦਾ ਮੁੱਖ ਮਕਸਦ ਹੈ ਕਿ ਲੋਕਾਂ ਨੂੰ ਆਪਣੀ ਸਿਹਤ ਬਾਰੇ ਜਾਗਰੂਕ ਹੋਣ ਦੀ ਲੋੜ ਹੈ। ਸਾਨੂੰ ਸਿਹਤ ਉੱਪਰ ਮਾੜਾ ਪ੍ਰਭਾਵ ਪਾਉਣ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦਾ।
1978 ਵਿੱਚ ਟੀਕਾਕਰਣ ਦਾ ਪ੍ਰੋਗਰਾਮ ਈ ਪੀ ਆਈ ਸ਼ੁਰੂ ਕੀਤਾ ਗਿਆ। 1983 ਵਿਚ ਸੰਨ 2000 ਤਕ ‘ਸਭ ਲਈ ਸਿਹਤ’ ਦਾ ਟੀਚਾ ਮਿਥਿਆ ਗਿਆ ਪਰ ਇਹ ਟੀਚੇ ਅਜੇ ਵੀ ਨਹੀਂ ਪੂਰੇ ਹੋਏ। ਹਾਰਟ ਅਟੈਕ ( ੍ਹੲੳਰਟ ਅਟਟੳਚਕ) ਕਦੇ ਵੀ ਅਚਾਨਕ ਆ ਸਕਦਾ ਹੈ
ਹਾਰਟ ਅਟੈਕ ਤੋਂ ਬਚਣ ਦੇ ਕੁਝ ਹੋਰ ਵੀ ਤਰੀਕੇ ਨੇ
ਜਿਵੇਂ ਕਿ,
*ਤਣਾਅ ਤੋ ਦੂਰ ਰਹੋ।

  • ਜ਼ਿਆਦਾ ਕੈਲੋਰੀ ਵਾਲੇ ਖਾਣੇ ਤੋਂ ਬਚੋ।
    *ਰੋਜ਼ ਕਸਰਤ ਕਰੋ, ਨਹੀਂ ਤਾਂ ਹੱਥੀ ਕੰਮ ਕਰਨ ਦੀ ਆਦਤ ਪਾਉ।
    *ਕਾਲੀ ਮਿਰਚ ਵਰਤੋ
    *ਲੱਸਣ ਜੋ ਨਾ ਸਿਰਫ਼ ਕੋਲੈਸਟ੍ਰੋਲ ਨੂੰ ਕੰਟਰੋਲ ਕਰਦਾ ਹੈ ਬਲਕਿ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਦਾ ਹੈ
    *ਧਨੀਆ ਦੇ ਬੀਜ ਵਿੱਚ ਐਂਟੀ ਆਕਸੀਡੇਂਟ ਦੀ ਚੰਗੀ ਮਾਤਰਾ ਹੁੰਦੀ ਹੈ, ਇਸ ਵਿੱਚ ਮੌਜੂਦ ਫ੍ਰੀ ਡੇਰਿਕਲਸ ਦਿਲ ਨੂੰ ਸੁਰੱਖਿਅਤ ਰੱਖਣ ਦਾ ਕੰਮ ਕਰਦੇ ਨੇ।
    *ਹਲਦੀ ਐਂਟੀ ਆਕਸੀਡੇਂਟ ਅਤੇ ਐਂਟੀ ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹਲਦੀ ਬਲੱਡ ਕੋਲੇਸਟ੍ਰਾਲ ਲੈਵਲ ਨੂੰ ਘੱਟ ਕਰਨ ਵਿੱਚ ਮੱਦਦਗਾਰ ਹੈ,ਇਸ ਤੋਂ ਇਲਾਵਾ ਸ਼ੂਗਰ ਦੇ ਬਚਾਅ ਲਈ ਵੀ ਚੰਗੀ ਚੀਜ਼ ਹੈ।
    *ਕਈ ਨੌਜਵਾਨਾਂ ਚ ਜਿਮ ਚ ਪ੍ਰੋਡਕਟ ਵਰਤਣ ਦਾ ਬੜਾ ਕਰੇਜ਼ ਆ ਤੇ ਕਈ ਸ਼ੋਰਟ ਕੱਟ ਲੈਂਦੇ ਨੇ,ਇਹ ਵੱਡਾ ਕਾਰਣ ਆ, ਜਿਮ ਟ੍ਰੇਨਰ ਦੇ ਧੋਖੇ ਦਾ ਸ਼ਿਕਾਰ ਹੋ ਜਾਂਦੇ ਨੇ ।
    *ਹਰਟ ਅਟੈਕ ਦਾ ਖੂਨ ਗਾੜ੍ਹਾ ਹੀ ਕਾਰਨ ਆ, ਐਸਪਰੀਨ ਦਾ ਸੇਵਨ ਕਰੋ ਡਾਕਟਰ ਦੀ ਸਲਾਹ ਅਨੁਸਾਰ, ਪਾਣੀ ਵੱਧ ਤੋਂ ਵੱਧ ਪੀਓ। *ਰਫਾਇੰਡ ਤੇਲ ਦਾ ਪ੍ਰਹੇਜ਼ ਕਰੋ।
    *ਰੋਟੀ ਨਾਲ ਦਹੀ ਲਓ ।
    *ਹਰ ਇੱਕ ਚੀਜ ਵਿੱਚ ਕੈਮੀਕਲ ਆ ਰਿਹਾ।
    ਜਿਸ ਨਾਲ ਸਰੀਰ ਦੀਆਂ ਨਾੜਾਂ ਤੇ ਦਿਲ ਕਮਜੋਰ ਹੁੰਦਾ।ਸਾਰੀ ਗੱਲ ਖਾਣ ਪੀਣ ਦੀਆਂ ਚੀਜਾ ਤੇ ਮੁੱਕ ਦੀ ਆ ਇਸ ਕਰਕੇ ਬਾਹਰੋਂ ਚੀਜ਼ ਜੰਕ ਫ਼ੂਡ ਬਗੈਰਾ ਘੱਟ ਖਾਉ ।
    *ਚੰਗੀ ਨੀਂਦ ਲਓ।
    *ਸ਼ੂਗਰ ਨੂੰ ਕੰਟਰੋਲ ਕਰੋ।
    *ਸ਼ਰਾਬ ਨਾ ਪੀਓ। *ਖੂਨ ਦਾ ਕੋਲੇਸਟ੍ਰੋਲ ਸਹੀ ਰੱਖੋ।
    *ਆਪਣੇ ਬਲੱਡ ਪ੍ਰੈਸ਼ਰ ਦੀ ਵੀ ਜਾਂਚ ਕਰਦੇ ਰਹੋ। *ਆਪਣੇ ਸਰੀਰ ਦੇ ਭਾਰ ਵੱਲ ਵੀ ਧਿਆਨ ਦਿੰਦੇ ਰਹੋ।
    *ਕਿਸੇ ਵੀ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਟੈਨਸ਼ਨ ਨਾ ਲਵੋ। ਮੌਤ ਉਮਰ ਨਹੀਂ ਦੇਖਦੀ ਜਨਾਬ।
    ਪੂਰੀ ਦੁਨੀਆ ਵਿਚ ਵਿਸ਼ਵ ਸਿਹਤ ਦਿਵਸ (ਾੋਂਰਲਦ ੍ਹੲੳਲਟਹ ਧੳੇ) ਹਰ ਸਾਲ 7 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਪੂਰੇ ਵਿਸ਼ਵ ਦੇ ਲੋਕਾਂ ਨੂੰ ਵਧੀਆ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣਾ ਹੈ। 7 ਅਪ੍ਰੈਲ 1948 ਨੂੰ ਵਿਸ਼ਵ ਸਿਹਤ ਸੰਸਥਾ (ਾੋਂਰਲਦ ੍ਹੲੳਲਟਹ ੌਰਗੳਨਿਜ਼ੳਟਿੋਨ) ਦੀ ਸਥਾਪਨਾ ਹੋਈ ਸੀ। ਇਸਤੋਂ ਦੋ ਸਾਲ ਬਾਅਦ 1950 ਤੋਂ ਹਰ ਸਾਲ ਸਿਹਤ ਦਿਵਸ ਮਨਾਇਆ ਜਾਣ ਲੱਗਾ। ਹਰ ਸਾਲ ਸਿਹਤ ਦਿਵਸ ਮਨਾਉਣ ਦਾ ਮੁੱਖ ਉਦੇਸ਼ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਦੁਨੀਆ ਭਰ ਦੇ ਲੋਕਾਂ ਦੇ ਸਿਹਤ ਪੱਧਰ ਨੂੰ ਉੱਪਰ ਚੁੱਕਣਾ ਹੈ। ਇਸਦੇ ਤਹਿਤ ਪੋਲੀਓ, ਖੂਨ ਦੀ ਕਮੀ, ਨੇਤਰਹੀਣਤਾ, ਟੀਬੀ ਮਲੇਰੀਆ ਆਦਿ ਬਿਮਾਰੀਆਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।
    ਵਿਸ਼ਵ ਸਿਹਤ ਦਿਵਸ ਦਾ ਥੀਮ
    ਇਸ ਵਾਰ ਵਿਸ਼ਵ ਸਿਹਤ ਦਿਵਸ ਦਾ ਥੀਮ ਐਵਰੀਵਨ ਐਵਰੀਵੇਅਰ ਹੈਲਥ ਫਾਰ ਆਲ (ੲਵੲਰੇੋਨੲ ੲਵੲਰੇਾਹੲਰੲ ਹੲੳਲਟਹ ਡੋਰ ੳਲਲ) ਰੱਖਿਆ ਗਿਆ ਹੈ। ਜਿਸਦਾ ਮਤਲਬ ਹਰ ਵਿਅਕਤੀ ਨੂੰ ਹਰ ਜਗ੍ਹਾ ਸਿਹਤ ਸੰਭਾਲ ਮਿਲੇ। ਾ੍ਹੌਂ ਹਰ ਸਾਲ ਸਿਹਤ ਦਿਵਸ ‘ਤੇ ਇਕ ਥੀਮ ਨਿਸ਼ਚਿਤ ਕਰਦੀ ਹੈ। ਪਿਛਲੇ ਸਾਲ ਡਿਪਰੈਸ਼ਨ ਦਾ ਸ਼ਿਕਾਰ ਲੋਕਾਂ ਨੂੰ ਦੇਖ ਕੇ ਥੀਮ ਰੱਖਿਆ ਗਿਆ ਸੀ। ਭਾਵ ਸਭ ਵਰਗਾਂ ਦੇ ਲੋਕਾਂ ਨੂੰ ਬਿਨਾਂ ਕਿਸੇ ਵਿੱਤੀ ਮੁਸ਼ਕਿਲ ਤੋਂ ਬਿਹਤਰ ਸਿਹਤ ਸੇਵਾ ਮਿਲੇ।
    ਵਿਸ਼ਵ ਸਿਹਤ ਦਿਵਸ ਦਾ ਇਤਿਹਾਸ
    1948 ਵਿਚ 7 ਅਪ੍ਰੈਲ ਨੂੰ ਸੰਯੁਕਤ ਰਾਸ਼ਟਰ ਸੰਘ ਦੇ ਇਕ ਸਹਿਯੋਗੀ ਅਤੇ ਸਬੰਧਿਤ ਸੰਸਥਾ ਦੇ ਰੂਪ ਵਿਚ ਦੁਨੀਆ ਦੇ 193 ਦੇਸ਼ਾਂ ਨੇ ਮਿਲ ਕੇ ਸਵਿਟਜ਼ਰਲੈਂਡ ਦੇ ਜਨੇਵਾ ਵਿਚ ਵਿਸ਼ਵ ਸਿਹਤ ਸੰਗਠਨ (ਾ੍ਹੌਂ) ਦੀ ਨੀਂਹ ਰੱਖੀ ਗਈ ਸੀ। ਉਸੇ ਸਾਲ ਾ੍ਹੌਂ ਦੀ ਪਹਿਲੀ ਵਿਸ਼ਵ ਸਥਾਪਨਾ ਸਭਾ ਹੋਈ ਸੀ, ਜਿਸ ਵਿਚ 7 ਅਪ੍ਰੈਲ ਤੋਂ ਹਰ ਸਾਲ ਵਿਸ਼ਵ ਸਿਹਤ ਦਿਵਸ ਮਨਾਉਣ ਦਾ ਫੈਸਲਾ ਲਿਆ ਗਿਆ।
    ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ਅਨੁਸਾਰ ਤਿੰਨ ਸਾਲ ਦੀ ਉਮਰ ਵਾਲੇ 3.88 ਫੀਸਦੀ ਬੱਚਿਆਂ ਦਾ ਵਿਕਾਸ ਆਪਣੀ ਉਮਰ ਅਨੁਸਾਰ ਨਹੀਂ ਹੋ ਰਿਹਾ ਅਤੇ 46 ਫੀਸਦੀ ਬੱਚਿਆਂ ਦਾ ਆਪਣੀ ਉਮਰ ਦੀ ਤੁਲਨਾ ਅਨੁਸਾਰ ਵਜ਼ਨ ਵੀ ਘੱਟ ਹੈ, ਜਦਕਿ 79.2 ਫੀਸਦੀ ਬੱਚ ਅਨੀਮਿਆ, ਖੂਨ ਦੀ ਕਮੀ ਤੋਂ ਪੀੜਤ ਹਨ।
    ਭਾਰਤ ਸਿਹਤ ਰਿਪੋਰਟ 2010 ਮੁਤਾਬਿਕ ਜਨ ਸਿਹਤ ਸੁਵਿਧਾਵਾਂ ਅਜੇ ਵੀ ਪੂਰੀ ਤਰ੍ਹਾਂ ਮੁਫਤ ਨਹੀਂ ਹਨ ਅਤੇ ਜੋ ਮੁਫਤ ਹਨ ਉਹ ਵਧੀਆ ਨਹੀਂ ਹਨ। ਭਾਰਤ ਦੇ ਲੋਕਾਂ ਨੂੰ ਹਾਲੇ ਵੀ ਸਿਹਤ ਸਬੰਧੀ ਚੰਗੀਆਂ ਸਹੂਲਤਾਂ ਨਹੀਂ ਮਿਲ ਰਹੀਆਂ।