Monday, May 13, 2024
14.8 C
Vancouver

ਇਸ ਨੂੰ ਕੀ ਕਹੋਗੇ?

ਪਹਿਲਾਂ ਜੋੜ ਜੋੜ ਕੇ ਜੋੜਦੇ ।
ਫਿਰ ਮੋੜ ਮੋੜ ਕੇ ਮੋੜਦੇ ।
ਫਿਰ ਮਰੋੜ ਮਰੋੜ ਮਰੋੜਦੇ ।
ਫਿਰ ਤੋੜ ਤੋੜ ਕੇ ਤੋੜਦੇ ।
ਇਸ ਨੂੰ ਕੀ ਕਹੋਗੇ?
ਦੱਸਣਾ ! ਮੈਂ ਸਮਝੀ ਨਹੀਂ !!

ਪਹਿਲਾਂ ਕੋਰਟ ਕਚਿਹਰੀ ਭੰਡਦੇ,
ਫੇਰ ਥੱਕ ਹਾਰ ਕੇ ਗੰਢਦੇ ।
ਫਿਰ ਕੰਮ ਕਰਾਉਂਦੇ ਰੱਜ ਕੇ,
ਫੇਰ ਦਾਸ ਸਮਝ ਕੇ ਵੰਡਦੇ ।
ਇਸ ਨੂੰ ਕੀ ਕਹੋਗੇ?
ਦੱਸਣਾ ! ਮੈਂ ਸਮਝੀ ਨਹੀਂ !!

ਕੀ ਲਿਖਾਂ ਕਿਸ ‘ਤੇ ਲਿਖਾਂ,
ਕੀ ਕਹਾਂ ਕਿਸ ਨੂੰ ਕਹਾਂ ?
ਲਿਖਾਂ ਤੇ ਲਿਖ ਮਿਟਾ ਦਿਆਂ,
ਪੜ੍ਹਾਂ ਤੇ ਪੜ੍ਹ ਕੇ ਰੋ ਪਵਾਂ ।
ਇਸ ਨੂੰ ਕੀ ਕਹੋਗੇ?
ਦੱਸਣਾ ! ਮੈਂ ਸਮਝੀ ਨਹੀਂ !!

ਬੇਕਸੂਰ ਨੂੰ ਦੇਣ ਸਜ਼ਾ,
ਪਾਪੀ ਕਰਦੇ ਫਿਰਨ ਮਜ਼ਾ ।
ਗੱਲ ਕਰਨ ਸਭ ਬੇ ਵਜ੍ਹਾ,
ਕਰਦੇ ਫਿਰਨ ਜੋ ਖੁਦ ਗ਼ਜ਼ਾ ।
ਇਸ ਨੂੰ ਕੀ ਕਹੋਗੇ?
ਦੱਸਣਾ ! ਸਰਬ ਬੇਸਮਝੀ ਨਹੀਂ ?
ਲਿਖਤ : ਸਰਬਜੀਤ ਕੌਰ ਪੀ ਸੀ