Monday, November 25, 2024
7.5 C
Vancouver

ਧਰਮ

ਧਰਮ ਕਿਰਦਾਰ ਹੈ ਸੱਚ ਦਾ,
ਧਰਮ ਕਿਉਂ ਬਣ ਗਿਆ ਧੰਦਾ।
ਨਫ਼ਰਤ ਧਰਮਾਂ ਦੇ ਨਾਂ ਤੇ ਕਿਉਂ,
ਬੰਦੇ ਤੋਂ ਦੂਰ ਕਿਉਂ ਬੰਦਾ।
ਧਰਮ ਕਿਰਦਾਰ ਹੈ ਸੱਚ ਦਾ…
ਧਰਮ ਤੇ ਮਰਨਾਂ ਦੂਜੇ ਲਈ,
ਦੂਜੇ ਲਈ ਜਿਊਣਾਂ ਹੁੰਦਾ ਏ।
ਮਾਣ ਸਨਮਾਨ ਬਰਾਬਰ ਦਾ,
ਬੰਦੇ ਨੂੰ ਸਮਝਣਾ ਬੰਦਾ।
ਧਰਮ ਕਿਰਦਾਰ ਹੈ ਸੱਚ ਦਾ…
ਬੰਦਾ ਇੱਕ ਨੂਰ ਤੋਂ ਬਣਿਆ,
ਤੇ ਫਿਰ ਮੱਤ ਭੇਦ ਕਿਉਂ ਏਥੇ।
ਏਥੇ ਹੰਕਾਰ ਕਿਉਂ ਸਿਖਰਾਂ ਤੇ,
ਬੰਦਾ ਕਿਉਂ ਬਣਿਆ ਨਈਂ ਬੰਦਾ।
ਧਰਮ ਕਿਰਦਾਰ ਹੈ ਸੱਚ ਦਾ…
ਜ਼ਾਤ-ਪਾਤ ਊਚ-ਨੀਚ ਦਾ,
ਹੁੰਦਾ ਵਖਰੇਵਾਂ ਹੈ ਜਿੱਥੇ।
ਉਹ ਧਰਮ ਹੀ ਧੋਖਾ ਹੈ,
ਜਿੱਥੇ ਇੱਕ ਹੋਇਆ ਨਈਂ ਬੰਦਾ।
ਧਰਮ ਕਿਰਦਾਰ ਹੈ ਸੱਚ ਦਾ…
ਧਰਮਾਂ ਦੇ ਲੋਕ ਸਿਖਾਉਂਦੇ ਨੇ,
ਆਪਸ ਵਿੱਚ ਰੱਜ ਕੇ ਵੈਰ ਕਰੋ।
ਚੰਗਾ ਹੈ ਧਰਮ ਬੱਸ ਮੇਰਾ,
ਦੂਜੇ ਦਾ ਧਰਮ ਨਹੀ ਚੰਗਾ।
ਧਰਮ ਕਿਰਦਾਰ ਹੈ ਸੱਚ ਦਾ…
ਧਰਮਾਂ ਦੇ ਨਾਂ ਤੇ ਕਿਉਂ ਮੱਚਦਾ,
ਹੀ ਕੌਹਰਾਮ ਦੁਨੀਆਂ ਤੇ।
ਰਹਿੰਦਾ ਏ ਪਿਆਸਾ ਕਿਉਂ ਬੰਦਾ,
ਬੰਦੇ ਦੇ ਖੂਨ ਦਾ ਬੰਦਾ।
ਧਰਮ ਕਿਰਦਾਰ ਹੈ ਸੱਚ ਦਾ…
ਧਰਮਾਂ ਦੇ ਠੇਕੇਦਾਰਾਂ ਆਪਣੀ,
ਧਰਮ ਜਾਗੀਰ ਕਿਉਂ ਸਮਝ ਲਿਆ।
ਹਰਦਾਸਪੁਰੀ ਕੁਦਰਤ ਦਾ ਘਾਂਣ ਏ,
ਹੱਥੀਂ ਕਰ ਰਿਹਾ ਬੰਦਾ।
ਧਰਮ ਕਿਰਦਾਰ ਹੈ ਸੱਚ ਦਾ,
ਬੰਦੇ ਤੋਂ ਦੂਰ ਕਿਉਂ ਬੰਦਾ….
ਮਲਕੀਤ ਹਰਦਾਸਪੁਰੀ ਗਰੀਸ
00306947249768