Friday, November 22, 2024
9.6 C
Vancouver

ਬੇਸ਼ਰਮੀ ਬੜ੍ਹਕ

ਜਿੱਤ ਕਿਹੜਾ ਕਾਬਲ ਕੰਧਾਰ ਲਿਆ,
ਹੋਇਆ ਖੁਸ਼ੀ ‘ਚ ਫਿਰੇ ਗੁਲਤਾਨ ਮੱਦੀ।
ਫਿਰੇ ਭੁਗਤਦਾ ਕਰੇ ਗੁਨਾਹ ਜਿਹੜੇ,
ਬੈਠਾ ਸਿਰ ‘ਤੇ ਚੁੱਕੀ ਅਸਮਾਨ ਮੱਦੀ।

ਆਇਆ ਛੁੱਟ ਕੇ ਤਾਂ ਰਗੜ ਗੋਡੇ,
ਕਰਦਾ ਕਾਹਦਾ ਫਿਰੇ ਗੁਮਾਨ ਮੱਦੀ
ਠੰਢ ਬੇਜਤੀ ਲੱਗੇ ਸ਼ਰਮ ਓਹਨੂੰ,
ਅਣਖ ਵਿੱਚ ਨਾ ਜੀਹਦੇ ਕਾਣ ਮੱਦੀ।

ਐਡੀ ਕਿਹੜੀ ਜਿੱਤ ਗੁਰਜ ਲਈ,
ਫੋਕਾ ਬਣਿਆਂ ਫਿਰੇ ਭਲਵਾਨ ਮੱਦੀ।
ਇਨਕਲਾਬੀ ਜੋ ਇਮਾਨਦਾਰੀਆਂ ਦਾ,
ਨਿੱਕਲਿਆ ਸਭ ਤੋਂ ਵੱਧ ਸ਼ੈਤਾਨ ਮੱਦੀ।

ਜਾਵੇ ਲੱਥ ਹਯਾ ਸ਼ਰਮ ਜੀਹਦੀ,
ਉਹਨੂੰ ਧੁੰਦਲਾ ਦਿਸੇ ਜਹਾਨ ਮੱਦੀ।
ਜਾਂਦਾ ਕਰ ਜੋ ਸਿਆਸਤ ਪਾਸ ‘ਭਗਤਾ’,
ਓਦੂੰ ਵੱਧ ਨਾ ਕੋਈ ਬੇਈਮਾਨ ਮੱਦੀ।
ਲਿਖਤ : ਬਰਾੜ ‘ਭਗਤਾ ਭਾਈ ਕਾ’
+1-604-751-1113