Sunday, November 24, 2024
6.5 C
Vancouver

ਯੂਕੇ ‘ਚ ਕਾਮਿਆਂ ਦਾ ‘ਸ਼ੋਸ਼ਣ’: ‘ਸਾਨੂੰ ਪੂਰੀ ਤਨਖਾਹ ਦੇ ਕੇ ਕੁਝ ਨਕਦੀ ਵਾਪਸ ਲੈ ਲੈਂਦੇ ਸਨ’, ਕੀ ਹੈ ਮਜਬੂਰੀ?

 

ਵਲੋਂ : ਜੇਰੇਮੀ ਬਾਲ ਅਤੇ ਖੁਸ਼ ਸਮੇਜਾ
ਆਪਣੀ ਅਲਮਾਰੀ ਖੋਲ੍ਹੋ, ਜਿੱਥੇ ਤੁਹਾਨੂੰ ਲੀਸਟਰ ਵਿੱਚ ਬਣੇ ਕੱਪੜੇ ਸ਼ਾਇਦ ਮਿਲ ਹੀ ਜਾਣਗੇ। ਇਹ ਸ਼ਹਿਰ ਇੰਗਲੈਂਡ ਦੇ ਕੱਪੜਾ ਉਦਯੋਗ ਦਾ ਇੰਜਣ ਸੀ, ਜਿਸ ਵਿੱਚ ਰਿਟੇਲ ਦਿੱਗਜ ਨੈਕਸਟ ਸਣੇ ਕਈ ਕੰਪਨੀਆਂ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦਿੰਦੀਆਂ ਸਨ। ਫੈਕਟਰੀ ਬੰਦ ਹੋਣ ਦੇ ਕਈ ਸਾਲਾਂ ਬਾਅਦ ਫੈਸ਼ਨ ਵਿੱਚ ਆਏ ਉਛਾਲ ਨੇ ਇਸ ਨੂੰ ਇੱਕ ਲਾਭਦਾਇਕ ਨਵਾਂ ਉਦਯੋਗ ਬਣਾਇਆ ਹੈ। ਉਪ-ਠੇਕੇਦਾਰਾਂ ਨੇ ਸਖ਼ਤ ਸਮਾਂ-ਸੀਮਾਵਾਂ ਵਿਚਾਲੇ ਵੱਡੇ ਆਰਡਰ ਦੇਣ ਦੀ ਸਹੂਲਤ ਦਿੱਤੀ ਕਿਉਂਕਿ ਸਟੋਰ ਇਨ੍ਹਾਂ ਨੂੰ ਜਮ੍ਹਾਂ ਕਰ ਕੇ ਸਸਤੇ ਵੇਚਣ ‘ਤੇ ਧਿਆਨ ਕੇਂਦਰਿਤ ਕਰਦੇ ਹਨ। ਪਰ ਫਿਰ ਕੋਰੋਨਵਾਇਰਸ ਮਹਾਂਮਾਰੀ ਨੇ ਇਸ ਗੱਲ ਤੋਂ ਪਰਦਾ ਚੁੱਕਿਆ ਕਿ ਕਿਵੇਂ ਤੀਬਰ ਮੁਕਾਬਲੇ ਨੇ ਲੇਸਟਰ ਦੀ ਸਪਲਾਈ ਚੇਨ ਵਿੱਚ ਵਿਆਪਕ ਸ਼ੋਸ਼ਣ ਪੈਦਾ ਕੀਤਾ ਸੀ। ਹੁਣ ਸ਼ਹਿਰ ਇੱਕ ਵਾਰ ਫਿਰ ਆਪਣੇ ਕੱਪੜਾ ਨਿਰਮਾਣ ਉਦਯੋਗ ਨੂੰ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ। ਭਾਰਤ ਤੋਂ ਆਈ 61 ਸਾਲਾ ਪਰਮਜੀਤ ਕੌਰ ਆਪਣੇ ਪਤੀ ਹਰਵਿੰਦਰ ਸਿੰਘ ਨਾਲ ਮਿਲ ਕੇ ਲੀਸਟਰ ਦੀਆਂ ਕਈ ਕੰਪਨੀਆਂ ਵਿੱਚ ਸਿਲਾਈ ਮਸ਼ੀਨ ਆਪਰੇਟਰ ਵਜੋਂ ਕੰਮ ਕਰਦੀ ਸੀ। ਜਦੋਂ ਉਹ 2015 ਵਿੱਚ ਉੱਥੇ ਪਹੁੰਚੀ ਤਾਂ ਉਸ ਵੇਲੇ ਤੱਕ, ਕੱਪੜਾ ਫੈਕਟਰੀਆਂ ਵੱਲੋਂ ਗੁਜ਼ਾਰਾ ਮਜ਼ਦੂਰੀ ਤੋਂ ਘੱਟ ਭੁਗਤਾਨ ਕੀਤੇ ਜਾਣ ਬਾਰੇ ਚਿੰਤਾ ਵਧ ਰਹੀ ਸੀ।
ਪਰਮਜੀਤ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅੰਗਰੇਜ਼ੀ ਬੋਲਣੀ ਨਹੀਂ ਬੋਲ ਆਉਂਦੀ ਸੀ ਅਤੇ ਉਨ੍ਹਾਂ ਨੂੰ ਕੰਮ ਲੱਭਣ ਲਈ ਸੰਘਰਸ਼ ਕਰਨਾ ਪੈਂਦਾ ਸੀ, ਇਸ ਲਈ ਉਨ੍ਹਾਂ ਨੇ ਕਈ ਸਾਲਾਂ ਤੱਕ ਫੈਕਟਰੀਆਂ ਵਿੱਚ ਕੰਮ ਕੀਤਾ ਜਿੱਥੇ ਉਨ੍ਹਾਂ ਨੂੰ 3 ਪੌਂਡ ਤੋਂ 5 ਪੌਂਡ ਪ੍ਰਤੀ ਘੰਟਾ ਤਨਖਾਹ ਮਿਲਦੀ ਸੀ।
ਉਹ ਕਹਿੰਦੀ ਹੈ ਕਿ ਕੁਝ ਰੁਜ਼ਗਾਰਦਾਤਾਵਾਂ ਨੇ ਇੱਕ ਕਾਗ਼ਜ਼ੀ ਕਾਰਵਾਈ ਕਰ ਕੇ ਆਪਣੀ ਪਛਾਣ ਲੁਕਾਈ, ਜਿਸ ਤੋਂ ਪਤਾ ਲੱਗਦਾ ਸੀ ਕਿ ਉਹ ਨੈਸ਼ਨਲ ਲਿਵਿੰਗ ਵੇਜ (ਕੌਮੀ ਨਿਰਵਾਹ ਮਜ਼ਦੂਰੀ) ਮੁਤਾਬਕ ਕਮਾ ਰਹੇ ਸੀ।
‘ਅਸੀਂ ਮਜਬੂਰ ਸੀ’ ਪੰਜਾਬੀ-ਹਿੰਦੀ ਦੀ ਰਲਵੀਂ ਬੋਲੀ ਵਿੱਚ ਬੋਲਦਿਆਂ ਪਰਮਜੀਤ ਨੇ ਦੱਸਿਆ ਕਿ ਕਿਵੇਂ ਇੱਕ ਕੰਪਨੀ ਨੇ ਉਨ੍ਹਾਂ ਨੂੰ 5 ਪੌਂਡ ਪ੍ਰਤੀ ਘੰਟੇ ਦੇ ਰੇਟ ‘ਤੇ ਕੰਮ ਕਰਨ ਲਈ ਕਿਹਾ, ਜਦ ਕਿ ਹੋਰਨਾਂ ਨੇ ਉਨ੍ਹਾਂ ਨੂੰ ਛੁੱਟੀ ਜਾਂ ਬਿਮਾਰੀ ਕਾਰਨ ਹੋਈ ਛੁੱਟੀ ਦੀ ਕੋਈ ਤਨਖਾਹ ਨਹੀਂ ਦਿੱਤੀ। ਉਨ੍ਹਾਂ ਨੇ ਦੱਸਿਆ, “ਉਹ ਪੇਅਸਲਿਪ ‘ਤੇ ‘ਪੂਰੀ ਤਨਖਾਹ ਦਿਖਾਂਦਉਂਦੇ ਸਨ ਪਰ ਇੱਕ ਵਾਰ ਜਦੋਂ ਮੇਰੇ ਬੈਂਕ ਵਿੱਚ ਪੈਸੇ ਆ ਜਾਂਦੇ ਤਾਂ ਮੈਨੂੰ ਵਾਪਸ ਕਰਨ ਲਈ ਕਿਹਾ ਜਾਂਦਾ।” “ਮੈਂ ਇਸ ਨੂੰ ਨਕਦੀ ਵਿੱਚ ਵਾਪਸ ਦਿੰਦੀ ਸਾਂ। ਤਿੰਨ-ਚਾਰ ਫੈਕਟਰੀਆਂ ਇਹੀ ਕੰਮ ਕਰਦੀਆਂ ਸਨ।”
ਇਹ ਪੁੱਛੇ ਜਾਣ ‘ਤੇ ਕਿ ਉਨ੍ਹਾਂ ਨੇ ਪੈਸੇ ਕਿਉਂ ਵਾਪਸ ਕੀਤੇ ਤਾਂ ਪਰਮਜੀਤ ਨੇ ਕਿਹਾ, “ਗੰਦਾ ਅਤੇ ਬੁਰਾ ਮਹਿਸੂਸ ਹੁੰਦਾ ਸੀ ਪਰ ਮੈਨੂੰ ਕੰਮ ਕਰਨ ਦੀ ਲੋੜ ਸੀ। ਕੋਈ ਵੀ ਜ਼ਿਆਦਾ ਪੈਸੇ ਨਹੀਂ ਦੇ ਰਿਹਾ ਸੀ।”
“ਅਸੀਂ ਮਜਬੂਰ ਸੀ। ਸਾਨੂੰ ਟੈਕਸ ਭਰਨੇ ਪੈਂਦੇ ਸਨ, ਗੈਸ ਦਾ ਬਿੱਲ, ਕਿਰਾਇਆ ਦੇਣਾ ਪੈਂਦਾ ਸੀ ਤੇ ਬਿੱਲ ਲਗਾਤਾਰ ਆਉਂਦੇ ਰਹਿੰਦੇ ਸਨ।” “ਕਾਫੀ ਡਰਾਉਣਾ ਲੱਗਾ, ‘ਕੰਮ ਕਰਦੇ ਰਹੋ, ਕੰਮ ਕਰਦੇ ਰਹੋ’, ਇਹੀ ਉਹ ਕਹਿੰਦੇ ਸਨ।” ਪਰਮਜੀਤ ਭਾਰਤ ਦੇ ਕਈ ਮਜ਼ਦੂਰਾਂ ਵਿੱਚੋਂ ਇੱਕ ਹੈ ਜਿੰਨਾ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਲੀਸਟਰ ਵਿੱਚ ਵੱਖ-ਵੱਖ ਕੱਪੜਿਆਂ ਦੀਆਂ ਫੈਕਟਰੀਆਂ ਵਿੱਚ ਪ੍ਰਤੀ ਘੰਟਾ 5 ਪੌਂਡ ਜਾਂ ਘੱਟ ਕਮਾਉਂਦੇ ਹਨ। ਇਹ ਨੈਸ਼ਨਲ ਲਿਵਿੰਗ ਵੇਜ ਤੋਂ ਬਹੁਤ ਘੱਟ ਹੈ, ਜੋ ਹੁਣ 21 ਸਾਲ ਤੋਂ ਵੱਧ ਉਮਰ ਦੇ ਬਾਲਗਾਂ ਲਈ 11.44 ਪੌਂਡ ਪ੍ਰਤੀ ਘੰਟਾ ਹੈ। ਆਪਣੀ ਪਛਾਣ ਨਾ ਜ਼ਾਹਿਰ ਕਰਨ ਦੀ ਸ਼ਰਤ ‘ਤੇ ਇੱਕ 50 ਸਾਲਾਂ ਦੀ ਇੱਕ ਔਰਤ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਵੱਖ-ਵੱਖ ਕੱਪੜਿਆਂ ਦੀਆਂ ਫੈਕਟਰੀਆਂ ਵਿੱਚ ?ਪੈਕਰ’ ਵਜੋਂ ਕੰਮ ਕਰਨ ਲਈ 4 ਪੌਂਡ ਪ੍ਰਤੀ ਘੰਟੇ ਦਾ ਭੁਗਤਾਨ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ, “ਮੈਂ ਸੋਚਿਆ ਕਿ ਇਹ ਵਾਜਬ ਸੀ ਅਤੇ ਇਹੀ ਚੱਲ ਰਹੀ ਦਰ ਸੀ। ਇਹ ਉਹੀ ਸੀ ਜੋ ਜ਼ਿਆਦਾਤਰ ਲੋਕਾਂ ਨੂੰ ਮਿਲ ਰਿਹਾ ਸੀ। ਮੈਂ ਕੰਮ ਕਰਨ ਅਤੇ ਬਚਾਉਣ ਲਈ ਬੇਤਾਬ ਸੀ ਕਿਉਂਕਿ ਮੈਨੂੰ ਭਾਰਤ ਵਿੱਚ ਆਪਣੇ ਮਾਤਾ-ਪਿਤਾ, ਮੇਰੀ ਭੈਣ ਅਤੇ ਭਤੀਜੀਆਂ ਦਾ ਸਮਰਥਨ ਕਰਨਾ ਹੈ।”
ਕਾਮਿਆਂ ਨੂੰ ਫੈਸ਼ਨ-ਵਰਕਰਜ਼ ਐਡਵਾਈਸ ਬਿਊਰੋ ਲੈਸਟਰ (ਫੈਬ-ਐੱਲ) ਦੁਆਰਾ ਸਮਰਥਨ ਹਾਸਿਲ ਹੈ, ਜਿਸ ਨੂੰ ਕਿ ਰਿਟੇਲ ਬ੍ਰਾਂਡਾਂ ਦੁਆਰਾ ਫੰਡ ਕੀਤਾ ਜਾਂਦਾ ਹੈ।
ਇਹ ਬ੍ਰਾਂਡ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਉਨ੍ਹਾਂ ਦੇ ਕੱਪੜੇ ਬਣਾਉਣ ਵਾਲੀਆਂ ਫੈਕਟਰੀਆਂ ਫੈਬ-ਐੱਲ ਨੂੰ ਕੰਮ ਵਾਲੀਆਂ ਥਾਵਾਂ ‘ਤੇ ਜਾਣ ਅਤੇ ਕਰਮਚਾਰੀਆਂ ਦੀ ਸਹਾਇਤਾ ਲਈ ਆਗਿਆ ਦੇਣ।
ਫੈਬ-ਐੱਲ ਤੋਂ ਤਾਰੇਕ ਇਸਲਾਮ ਦਾ ਕਹਿਣਾ ਹੈ ਕਿ ਇਹ ਸਮੂਹ ਸ਼ੋਸ਼ਿਤ ਗਾਰਮੈਂਟ ਵਰਕਰਾਂ ਦੀ ਮਦਦ ਕਰਦਾ ਹੈ ਜੋ ਅਕਸਰ ਮਾੜੀ ਅੰਗਰੇਜ਼ੀ ਭਾਸ਼ਾ ਦੇ ਹੁਨਰ ਕਾਰਨ ਸੰਘਰਸ਼ ਕਰਦੇ ਹਨ। ਤਾਰੇਕ ਦਾ ਕਹਿਣਾ ਹੈ ਕਿ ਲੀਸਟਰ ਦੇ ਗਾਰਮੈਂਟ ਵਰਕਰ ਕਈ ਵਾਰ ਇੰਨੀ ਘੱਟ ਤਨਖ਼ਾਹ ਸਵੀਕਾਰ ਕਰ ਲੈਂਦੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਜੇਕਰ ਭੁਗਤਾਨ ਕੀਤੇ ਜਾਣ ਵਾਲੇ ਕੰਮ ਲਈ ਕਾਰਵਾਈ ਨਹੀਂ ਕਰਦੇ ਤਾਂ ਉਹ ਯੂਨੀਵਰਸਲ ਕ੍ਰੈਡਿਟ ਗੁਆ ਦੇਣਗੇ।
ਤਾਰੇਕ ਨੇ ਅੱਗੇ ਕਿਹਾ, ਰੁਜ਼ਗਾਰਦਾਤਾ ਵਰਕਰਾਂ ਨੂੰ ਇਹ ਵੀ ਯਕੀਨ ਦਿਵਾਉਂਦੇ ਹਨ ਕਿ ਉਹ ਉਨ੍ਹਾਂ ਨੂੰ ਘੱਟੋ-ਘੱਟ ਉਜਰਤ ਵਾਲੀਆਂ ਨੌਕਰੀਆਂ ਲੱਭਣ ਦਾ ਤਜਰਬਾ ਦੇ ਕੇ ਉਨ੍ਹਾਂ ‘ਤੇ ?ਇੱਕ ਅਹਿਸਾਨ’ ਕਰ ਰਹੇ ਹਨ।
ਤਾਰੇਕ ਦਾ ਕਹਿਣਾ ਹੈ ਕਿ ਕੁਝ ਫਰਮਾਂ ਬਿਨਾਂ ਭੁਗਤਾਨ ਕੀਤੇ ਘੰਟਿਆਂ ਜਾਂ ਨਕਦ ਰਿਫੰਡ ਦੀ ਮੰਗ ਕਰਦੀਆਂ ਹਨ, ਇਸ ਲਈ ਉਨ੍ਹਾਂ ਦੇ ਆਡਿਟ ਵਿੱਚ ?ਪੂਰੀ ਤਨਖਾਹ’ ਦੇ ਭੁਗਤਾਨ ਦਾ ਰਿਕਾਰਡ ਰੱਖਿਆ ਜਾਂਦਾ ਹੈ।
ਤਾਰੇਕ ਕਹਿੰਦੇ ਹਨ, “ਉਹ (ਰੁਜ਼ਗਾਰਦਾਤਾ)18 ਘੰਟਿਆਂ ਲਈ ਪੇਸਲਿਪ ਬਣਾ ਸਕਦੇ ਹਨ, ਇਸ ਲਈ ਸਿਸਟਮ ‘ਤੇ ਲੋਕਾਂ ਨੂੰ 18 ਘੰਟਿਆਂ ਲਈ ਭੁਗਤਾਨ ਮਿਲ ਰਿਹਾ ਹੈ, ਪਰ ਉਹ ਉਨ੍ਹਾਂ ਤੋਂ 36 ਘੰਟਿਆਂ ਲਈ ਕੰਮ ਕਰਵਾਉਂਦੇ ਹਨ।” “ਇਸ ਲਈ ਜਦੋਂ ਤੁਸੀਂ ਕਾਗ਼ਜ਼ੀ ਕਾਰਵਾਈ ਦੇਖਦੇ ਹੋ ਤਾਂ ਸਭ ਕੁਝ ਠੀਕ ਜਾਪਦਾ ਹੈ। ਇੱਕ ਹੋਰ ਚੀਜ਼ ਜੋ ਉਹ ਕਰਦੇ ਹਨ, ਉਹ ਇਹ ਕਹਿਣਗੇ, ‘ਮੈਂ ਤੁਹਾਡੇ ਖਾਤੇ ਵਿੱਚ ਪੂਰੀ ਤਨਖਾਹ ਦਾ ਭੁਗਤਾਨ ਕਰਾਂਗਾ, ਇਸ ਲਈ ਕਾਗਜ਼ ‘ਤੇ ਅਸੀਂ ਸਾਰੇ ਆਡਿਟ ਪਾਸ ਕਰ ਸਕਦੇ ਹਾਂ, ਹਾਲਾਂਕਿ ਅਸੀਂ ਸਿਰਫ 5 ਜਾਂ 6 ਪੌਂਡ ਦੇਣ ਲਈ ਰਾਜ਼ੀ ਹੋਏ ਹਾਂ, ਇਸ ਕਰਕੇ ਵਾਧੂ ਪੈਸੇ ਤੁਹਾਨੂੰ ਮੈਨੂੰ ਵਾਪਸ ਦੇਣੇ ਪੈਣਗੇ।”
ਕੋਵਿਡ ਦੌਰਾਨ ਸ਼ੋਸ਼ਣ ਦੀ ਗੱਲ ਸਾਹਮਣੇ ਆਈ
ਤਾਰੇਕ ਦਾ ਕਹਿਣਾ ਹੈ ਕਿ ਉਦਯੋਗ ਵਿੱਚ ਸ਼ੋਸ਼ਣ ?ਪੂਰਨ ਆਦਰਸ਼’ ਰਿਹਾ ਹੈ। ਹਾਲਾਂਕਿ, ਉਹ ਅੱਗੇ ਕਹਿੰਦੇ ਹਨ, “ਕਿਉਂਕਿ ਬ੍ਰਾਂਡਾਂ ਨੇ ਆਪਣੀ ਆਡਿਟਿੰਗ ਪ੍ਰਕਿਰਿਆ ਨੂੰ ਵਧਾ ਦਿੱਤਾ ਹੈ ਅਤੇ ਸਖ਼ਤ ਹੋ ਗਏ ਹਨ, ਜਿਨ੍ਹਾਂ ਕਰਮਚਾਰੀਆਂ ਨਾਲ ਅਸੀਂ ਗੱਲ ਕੀਤੀ ਹੈ ਉਨ੍ਹਾਂ ਨੇ ਜ਼ਿਆਦਾਤਰ ਕਿਹਾ ਹੈ ਕਿ ਉਨ੍ਹਾਂ ਨੂੰ ਘੱਟੋ ਘੱਟ ਉਜਰਤ ਦਾ ਭੁਗਤਾਨ ਕੀਤਾ ਜਾ ਰਿਹਾ ਹੈ।” ਤਾਰੇਕ ਦਾ ਕਹਿਣਾ ਹੈ ਕਿ ਫੈਬ-ਐੱਲ ਨੇ 2022 ਦੇ ਅਰੰਭ ਵਿੱਚ ਆਪਣੀ ਸ਼ੁਰੂਆਤ ਤੋਂ ਬਾਅਦ 90 ਗਾਰਮੈਂਟ ਵਰਕਰਾਂ ਦੀ ਕੁੱਲ 1,80,000 ਪੌਂਡ ਬਕਾਇਆ ਭੁਗਤਾਨ ਵਸੂਲਣ ਵਿੱਚ ਮਦਦ ਕੀਤੀ। ਪਰ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਆਈਸਬਰਗ ਦਾ ਸਿਰਾ ਹੈ।
ਤਾਰੇਕ ਦਾ ਕਹਿਣਾ ਹੈ ਕਿ ਇੱਕ ਔਰਤ ਤਾਂ ਇਹ ਦੱਸਦੇ ਹੋਏ ਰੋ ਹੀ ਪਈ ਕਿ ਉਸ ਦਾ 5,000 ਪੌਂਡ ਦਾ ਬਕਾਇਆ ਸੀ ਅਤੇ ਉਹ ਆਪਣੇ ਪਤੀ ਨੂੰ ਇਹ ਦੱਸਣ ਤੋਂ ਵੀ ਡਰਦੀ ਸੀ ਕਿ ਕਿਤੇ ਉਹ ਉਸ ‘ਤੇ ਉਸ ਨੂੰ ਖਰਚਣ ਦਾ ਇਲਜ਼ਾਮ ਨਾ ਲਗਾ ਦੇਵੇ। ਤਾਰੇਕ ਨੂੰ ਪਤਾ ਲੱਗਾ ਕਿ ਉਸ ਦੀ ਫੈਕਟਰੀ ਨੇ ਤਿੰਨ ਮਹੀਨਿਆਂ ਤੋਂ 60 ਮਜ਼ਦੂਰਾਂ ਨੂੰ ਤਨਖਾਹ ਨਹੀਂ ਦਿੱਤੀ ਸੀ। ਫਿਰ ਇਹ ਸਾਹਮਣੇ ਆਇਆ ਕਿ ਫੈਕਟਰੀ ਵੀ ਦੇਰੀ ਨਾਲ ਭੁਗਤਾਨ ਦੀ ਉਡੀਕ ਕਰ ਰਹੀ ਸੀ, ਅਤੇ ਫੈਬ-ਐੱਲ ਨੇ ਹਰ ਕਿਸੇ ਨੂੰ ਉਨ੍ਹਾਂ ਦੇ ਪੈਸੇ ਵਾਪਸ ਲੈਣ ਵਿੱਚ ਮਦਦ ਕੀਤੀ।
ਤਾਰੇਕ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਕੱਪੜਿਆਂ ਦੇ ਕਾਰੋਬਾਰਾਂ ਨੂੰ ਉਨ੍ਹਾਂ ਦੁਆਰਾ ਸਪਲਾਈ ਕੀਤੇ ਗਏ ਫੈਸ਼ਨ ਬ੍ਰਾਂਡਾਂ ਨਾਲ ਸ਼ਿਕਾਇਤਾਂ ?ਵਿਚੋਲਗੀ’ ਦੀ ਭੂਮਿਕਾ ਦੀ ਪੇਸ਼ਕਸ਼ ਕਰਕੇ ਭੁਗਤਾਨ ਕਰਨ ਲਈ ਰਾਜ਼ੀ ਕੀਤਾ। ਉਨ੍ਹਾਂ ਮੁਤਾਬਕ, “ਜਿਵੇਂ ਹੀ ਮੈਂ ਕਹਿੰਦਾ ਹਾਂ, ‘ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਇਸ ਨੂੰ ਬ੍ਰਾਂਡ ਦੇ ਨਾਮ ਨਾਲ ਚੁੱਕਾਂ?’ ਉਹ ਕਹਿੰਦੇ ਹਨ ‘ਸ਼ਾਇਦ ਅਸੀਂ ਇਸ ਨੂੰ ਆਪਸ ਵਿੱਚ ਸੁਲਝਾ ਸਕਦੇ ਹਾਂ’।”
ਫੈਬ-ਐੱਲ ਨੂੰ ਅੱਠ ਬ੍ਰਾਂਡਾਂ ਜਿਨ੍ਹਾਂ ਵਿੱਚ ਆਸੋਸ, ਰਿਵਰ ਆਈਲੈਂਡ ਅਤੇ ਨੈਕਸਟ ਅਤੇ ਦੋ ਟਰੇਡ ਯੂਨੀਅਨਾਂ ਸਣੇ ਫੰਡਿਤ ਕੀਤਾ ਗਿਆ ਹੈ। ਸਮੂਹ ਦੀ ਸਥਾਪਨਾ ਮਹਾਂਮਾਰੀ ਦੇ ਦੌਰਾਨ ਲੀਸਟਰ ਦੀ ਕਪੜੇ ਸਪਲਾਈ ਲੜੀ ਵਿੱਚ ਸ਼ੋਸ਼ਣ ਬਾਰੇ ਘਿਨਾਉਣੀਆਂ ਸੁਰਖ਼ੀਆਂ ਦੇ ਜਵਾਬ ਵਜੋਂ ਹੋਈ ਸੀ। ਮਹੱਤਵਪੂਰਨ ਮੋੜ ਉਦੋਂ ਆਇਆ ਜਦੋਂ ਬੈਰਿਸਟਰ ਐਲੀਸਨ ਲੇਵਿਟ ਨੇ ਔਨਲਾਈਨ ਫੈਸ਼ਨ ਰਿਟੇਲਰ, ਬੂਹੂ ਦੀ ਸਪਲਾਈ ਕਰਨ ਵਾਲੀਆਂ ਫੈਕਟਰੀਆਂ ਬਾਰੇ ਇੱਕ ਤਿੱਖੀ ਰਿਪੋਰਟ ਪ੍ਰਕਾਸ਼ਿਤ ਕੀਤੀ।
ਤਾਰੇਕ ਦਾ ਕਹਿਣਾ ਹੈ ਕਿ ਯੂਕੇ ਦੇ ਫੈਸ਼ਨ ਬ੍ਰਾਂਡ ਹੁਣ ?ਨਾਮਵਰ ਹੋਣ ਦੀ ਕੋਸ਼ਿਸ਼ ਕਰ ਰਹੇ ਹਨ’, ਅਤੇ ਹੁਣ ਲੀਸਟਰ ਵਿੱਚ ਅਜੇ ਵੀ ਕੰਮ ਕਰਦੇ ਜ਼ਿਆਦਾਤਰ ਗਾਰਮੈਂਟ ਵਰਕਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੈਸ਼ਨਲ ਲਿਵਿੰਗ ਵੇਜ ਮਿਲ ਰਿਹਾ ਹੈ। ਪਰ ਬਹੁਤ ਸਾਰੇ ਕਾਮਿਆਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਹਨ ਕਿਉਂਕਿ ਕੁਝ ਸਪਲਾਇਰਾਂ ਨੇ ਠੇਕੇ ਨੂੰ ਵਿਦੇਸ਼ਾਂ ਵਿੱਚ ਤਬਦੀਲ ਕਰ ਦਿੱਤਾ ਹੈ। ਕਈ ਅਨੁਮਾਨਾਂ ਤੋਂ ਪਤਾ ਲੱਗਦਾ ਹੈ ਕਿ ਲੀਸਟਰ ਦੇ ਕਈ ਕੱਪੜਾ ਕਾਰਖਾਨੇ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਬੰਦ ਹੋ ਹਏ ਸਨ। ਲਿਬਾਸ ਅਤੇ ਟੈਕਸਟਾਈਲ ਮੈਨੂਫੈਕਚਰਰ ਫੈਡਰੇਸ਼ਨ ਦਾ ਮੰਨਣਾ ਹੈ ਕਿ ਪੰਜ ਸਾਲ ਪਹਿਲਾਂ ਲਗਭਗ 700 ਕਾਰਖਾਨੇ ਚੱਲ ਰਹੇ ਸਨ, ਜਦਕਿ ਹੁਣ ਸਿਰਫ 60 ਤੋਂ 100 ਹਨ। ਲੀਸਟਰਸ਼ਾਇਰ ਦੀ ਟੈਕਸਟਾਈਲ ਮੈਨੂਫੈਕਚਰਰ ਐਸੋਸੀਏਸ਼ਨ ਤੋਂ ਸਈਦ ਖਿਲਜੀ ਦਾ ਮੰਨਣਾ ਹੈ ਕਿ ਸ਼ਹਿਰ ਵਿੱਚ ਹੋਏ ਘਪਲੇ ਨੇ ਕੱਪੜੇ ਦੇ ਜਾਇਜ਼ ਕਾਰੋਬਾਰਾਂ ਨੂੰ ?ਵੱਡਾ ਨੁਕਸਾਨ’ ਪਹੁੰਚਾਇਆ ਹੈ ਜੋ ਪਹਿਲਾਂ ਤੋਂ ਹੀ ਮੁਨਾਫ਼ਾ ਕਮਾਉਣ ਲਈ ਸੰਘਰਸ਼ ਕਰ ਰਹੇ ਸਨ।
ਉਨ੍ਹਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਰਿਟੇਲਰਾਂ ਨੂੰ ਲੀਸਟਰ ਵਿੱਚ ਉਤਪਾਦਨ ਤੋਂ ਪਰਹੇਜ਼ ਕੀਤਾ। ਮਹਾਂਮਾਰੀ ਨੇ ਔਨਲਾਈਨ ਖਰੀਦਦਾਰੀ ਵਿੱਚ ਵੀ ਵਾਧਾ ਕੀਤਾ।
ਇੱਕ ਹੋਰ ਨਿਰਮਾਤਾ, ਅਲਕੇਸ਼ ਕਪਾਡੀਆ ਦਾ ਮੰਨਣਾ ਹੈ ਕਿ ਇਹ ਲੀਸਟਰ ਦੇ ਕਾਰੋਬਾਰੀ ਮਾਡਲ ਲਈ ਇੱਕ ਹੋਰ ਵੀ ਗੰਭੀਰ ਝਟਕਾ ਸੀ। ਉਹ ਕਹਿੰਦੇ ਹਨ ਕਿ ਪਿਛਲਾ ਮਾਡਲ ਦੇਸ਼ ਭਰ ਵਿੱਚ ਆਪਣੇ ਸਟੋਰਾਂ ਨੂੰ ਭਰਨ ਲਈ ਹਰੇਕ ਡਿਜ਼ਾਈਨ ਦੀ ਵੱਡੀ ਮਾਤਰਾ ਵਿੱਚ ਆਰਡਰ ਦੇਣ ਵਾਲੇ ਰਿਟੇਲਰਾਂ ‘ਤੇ ਨਿਰਭਰ ਕਰਦਾ ਸੀ, ਜਦਕਿ ਆਨਲਾਈਨ ਬ੍ਰਾਂਡਾਂ ਨੂੰ ਹਰੇਕ ਡਿਜ਼ਾਈਨ ਦੀ ਬਹੁਤ ਘੱਟ ਮਾਤਰਾ ਦੀ ਲੋੜ ਹੁੰਦੀ ਹੈ। ਅਲਕੇਸ਼ ਆਪਣੇ ਲੀਸਟਰ ਕਾਰਖਾਨਿਆਂ ਤੋਂ ਅਮਰੀਕਾ, ਕੈਨੇਡਾ ਅਤੇ ਭਾਰਤ ਵਰਗੇ ਦੂਰ-ਦਰਾਢੇ ਦੇ ਦੇਸ਼ਾਂ ਵਿੱਚ ਤੱਕ ਕੱਪੜੇ ਬਰਾਮਦ ਕਰਦਾ ਸੀ। ਪਰ ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਪਿਛਲੇ 12 ਤੋਂ 18 ਮਹੀਨਿਆਂ ਵਿੱਚ 2.5 ਮਿਲੀਅਨ ਪੌਂਡ ਦਾ ਨੁਕਸਾਨ ਹੋਇਆ ਹੈ ਕਿਉਂਕਿ ਪ੍ਰਚੂਨ ਵਿਕਰੇਤਾਵਾਂ ਨੇ ਅਜਿਹੇ ਸਮੇਂ ਵਿੱਚ ਲਗਾਤਾਰ ਘੱਟ ਕੀਮਤਾਂ ਦੀ ਮੰਗ ਕੀਤੀ ਹੈ ਜਦਕਿ ਲਾਗਤ ਵਧ ਗਈ ਹੈ। ਹੁਣ ਉਨ੍ਹਾਂ ਦੀ ਕੰਪਨੀ ਨੇ ਉਤਪਾਦਨ ਨੂੰ ਮੋਰੱਕੋ, ਤੁਰਕੀ ਅਤੇ ਟਿਊਨੀਸ਼ੀਆ ਦੀਆਂ ਫੈਕਟਰੀਆਂ ਵਿੱਚ ਭੇਜ ਦਿੱਤਾ ਹੈ, ਜਿੱਥੇ ਨਿਰਮਾਣ ਸਸਤਾ ਹੈ। ਉਹ ਆਖਦੇ ਹਨ, “ਫੈਸ਼ਨ ਮੇਰਾ ਜਨੂੰਨ ਸੀ। ਮੇਰਾ ਸਰਨੇਮ ਕਪਾਡੀਆ ਹੈ। ਕਪਾਡੀਆ ਦਾ ਮਤਲਬ ਹੀ ਫੈਬਰਿਕ ਯਾਨਿ ਕੱਪੜਾ ਹੈ।”
” ਅਸੀਂ 200 ਸਾਲਾਂ ਤੋਂ ਫੈਬਰਿਕ ਬਣਾਉਂਦੇ ਸੀ। ਉੱਥੇ ਮੇਰੇ ਪਿਤਾ ਜੀ ਬਹੁਤ ਪਰੇਸ਼ਾਨ ਹੁੰਦੇ ਜੇ ਮੈਂ ਇਹ ਕਾਰੋਬਾਰ ਬੰਦ ਕਰ ਦਿੰਦਾ।” ਇਸ ਦੌਰਾਨ, ਸਈਦ ਨੇ ਆਪਣੇ ਕੱਪੜੇ ਬਣਾਉਣ ਲਈ ਲੀਸਟਰ ਦੀਆਂ ਛੇ ਫੈਕਟਰੀਆਂ ਦੀ ਵਰਤੋਂ ਕੀਤੀ, ਪਰ ਹੁਣ ਉਹ ਕਹਿੰਦੇ ਹਨ ਕਿ ਉਹ ਸਿਰਫ ਆਯਾਤ-ਨਿਰਯਾਤ ਦਾ ਕਾਰੋਬਾਰ ਚਲਾਉਂਦੇ ਹਨ ਕਿਉਂਕਿ ਯੂਕੇ ਵਿੱਚ ਇਸ ਦਾ ਖਰਚਾ ਚੁਕਣਾ ਅਸੰਭਵ ਹੈ। ਉਹ ਕਹਿੰਦੇ ਹਨ, “ਫੈਕਟਰੀ ਮਾਲਕ ਹੋਣ ਦੇ ਨਾਤੇ, ਅਸੀਂ ਨਾ ਸਿਰਫ਼ ਘੱਟੋ-ਘੱਟ ਉਜਰਤ ਦਿੰਦੇ ਹਾਂ। ਬਲਕਿ ਰਾਸ਼ਟਰੀ ਬੀਮਾ, ਕਿਰਾਇਆ, ਬਿਜਲੀ ਦਾ ਬਿੱਲ ਵੀ ਹੈ। ਕੁਝ ਵੀ ਘਟਿਆ ਨਹੀਂ ਹੈ।” ਉਹ ਦੱਸਦੇ ਹਨ ਕਿ ਤਬਦੀਲੀ ਲਈ ਉਤਪ੍ਰੇਰਕ ਦੋ-ਗੁਣਾ ਸੀ। ਸਈਦ ਅੱਗੇ ਦੱਸਦੇ ਹਨ, “ਮੁੱਖ ਤੌਰ ‘ਤੇ ਕੀਮਤ ਦਾ ਮੁੱਦਾ। ਰਹਿਣ-ਸਹਿਣ ਦੀਆਂ ਲਾਗਤਾਂ ਵਧ ਰਹੀਆਂ ਸਨ ਪਰ ਪ੍ਰਚੂਨ ਵਿਕਰੇਤਾ ਕੀਮਤ ਦਾ ਭੁਗਤਾਨ ਨਹੀਂ ਕਰਨਾ ਚਾਹੁੰਦੇ ਸਨ ਅਤੇ ਦੂਜਾ, ਸਾਡੇ ਕੋਲ ਲੀਸਟਰ ਵਿੱਚ ਸਵੈਟਸ਼ੌਪ ਦੀਆਂ ਦੁਕਾਨਾਂ ਸਨ।” “ਪਰ 95 ਫੀਸਦ ਫੈਕਟਰੀਆਂ ਚੰਗੀਆਂ ਸਨ ਪਰ ਸੰਘਰਸ਼ ਕਰ ਰਹੀਆਂ ਸਨ ਕਿਉਂਕਿ ਸਾਨੂੰ 5 ਫੀਸਦ ਕਰ ਕੇ ਬੁਰਾ ਨਾਮ ਮਿਲਿਆ।” ਨੌਟਿੰਘਮ ਰੋਡ ‘ਤੇ ਸਥਿਤ ਸਈਦ ਦੀ ਫੈਕਟਰੀ ਕੋਵਿਡ ਦੌਰਾਨ ਆਰਡਰ ਰੱਦ ਹੋਣ ਤੋਂ ਬਾਅਦ ਕਦੇ ਵੀ ਦੁਬਾਰਾ ਨਹੀਂ ਖੁੱਲ੍ਹੀ। ਉਹ ਦੱਸਦੇ ਹਨ, “ਅਸੀਂ ਸਾਰੇ ਆਰਡਰ ਰੋਕ ਦਿੱਤੇ ਸੀ। ਸਾਡੇ ਕੱਪੜੇ ਜੋ ਸਾਡੇ ਕੋਲ ਸਨ, ਅਸੀਂ ਇਸ ਦੀ ਵਰਤੋਂ ਨਹੀਂ ਕਰ ਸਕਦੇ। ਰਿਟੇਲਰਾਂ ਨੇ ਆਰਡਰ ਰੱਦ ਕਰ ਦਿੱਤੇ ਕਿਉਂਕਿ ਉਹ ਵੇਚ ਨਹੀਂ ਸਕਦੇ। ਜਦੋਂ ਉਨ੍ਹਾਂ ਨੇ ਰੱਦ ਕੀਤਾ, ਤਾਂ ਉਨ੍ਹਾਂ ਨੇ ਸਾਨੂੰ ਭੁਗਤਾਨ ਨਹੀਂ ਕੀਤਾ।” ਉਹ ਕਹਿੰਦੇ ਹਨ ਕਿ ਉਨ੍ਹਾਂ ਕੋਲ ਸਟਾਕ ਬਚਿਆ ਹੈ, ਜਿਸ ਨੂੰ ਵੇਚ ਨਹੀਂ ਸਕਦੇ ਅਤੇ ਦਾਨ ਵਿੱਚ ਦੇ ਦੇਣਗੇ। ਸਈਦ ਆਖਦੇ ਹਨ ਕਿ ਉਹ ਲੀਸਟਰ ਵਿੱਚ ਕੱਪੜੇ ਦੇ ਉਤਪਾਦਨ ਲਈ ?ਕੋਈ ਭਵਿੱਖ ਨਜ਼ਰ ਨਹੀਂ ਆਉਂਦਾ’ ਅਤੇ ਅਲਕੇਸ਼ ਵੀ ਇਸ ਨਾਲ ਸਹਿਮਤ ਹਨ।
ਅਲਕੇਸ਼ ਕਹਿੰਦੇ ਹਨ, “ਸਾਨੂੰ ਲੱਗਦਾ ਹੈ ਕਿ ਜੇਕਰ ਤੁਸੀਂ ਅਜੇ ਕੁਝ ਨਹੀਂ ਕਰਦੇ ਤਾਂ ਲੀਸਟਰ ਖ਼ਤਮ ਹੋ ਜਾਵੇਗਾ। ਅਗਰ ਤੁਸੀਂ ਅਜੇ ਕੁਝ ਕਰਦੇ ਵੀ ਹੋ ਤਾਂ ਇਸ ਉਦਯੋਹ ਨੂੰ ਬਚਾਉਣਾ ਮੁਸ਼ਕਲ ਹੈ।” ਅਲਕੇਸ਼ ਅਤੇ ਸਈਦ ਅਜੇ ਵੀ ਲੀਸਟਰ ਵਿੱਚ ਰਹਿੰਦੇ ਹਨ, ਪਰ ਦੋਵਾਂ ਨੇ ਗਾਹਕਾਂ ਨੂੰ ਸਿੱਧੇ ਆਯਾਤ ਕੱਪੜੇ ਵੇਚਣ ਲਈ ਆਪਣੇ ਖੁਦ ਦੇ ਆਨਲਾਈਨ ਰਿਟੇਲ ਬ੍ਰਾਂਡ ਸਥਾਪਤ ਕੀਤੇ ਹਨ।
ਹਾਲਾਂਕਿ, ਗ਼ੈਰ-ਮੁਨਾਫ਼ਾ ਸੰਗਠਨ ਲੇਬਰ ਬਿਹਾਈਂਡ ਦਿ ਲੇਬਲ ਹੁਣ ਸ਼ਹਿਰ ਦੇ ਬਿਮਾਰ ਨਿਰਮਾਣ ਉਦਯੋਗ ਨੂੰ ਸਮਰਥਨ ਦੇਣ ਲਈ ਫੈਸ਼ਨ ਬ੍ਰਾਂਡਾਂ ਲਈ ਮੁਹਿੰਮ ਚਲਾ ਰਿਹਾ ਹੈ। ਇਹ ਚਾਹੁੰਦਾ ਹੈ ਕਿ ਬ੍ਰਾਂਡ ਆਪਣੇ ਉਤਪਾਦਾਂ ਦਾ ਘੱਟੋ-ਘੱਟ ਇੱਕ ਫੀਸਦ ਲੀਸਟਰ ਦੀਆਂ ਫੈਕਟਰੀਆਂ ਤੋਂ ਆਰਡਰ ਕਰਨ ਲਈ ਵਚਨਬੱਧ ਹੋਣ।
ਫੈਬ-ਐੱਲ ਤੋਂ ਤਾਰੇਕ ਦਾ ਕਹਿਣਾ ਹੈ ਕਿ ਬ੍ਰਾਂਡਾਂ ਨੂੰ ਵੀ ਵਿਦੇਸ਼ਾਂ ਵਿੱਚ ਵਧੇਰੇ ਗੰਭੀਰ ਸ਼ੋਸ਼ਣ ‘ਤੇ ਵਿਚਾਰ ਕਰਨ ਦੀ ਲੋੜ ਹੈ। ਉਹ ਆਖਦੇ ਹਨ, “ਕਲਪਨਾ ਕਰੋ ਕਿ ਉੱਥੇ ਕੀ ਸ਼ੋਸ਼ਣ ਹੋ ਰਿਹਾ ਹੈ। ਬਾਲ ਮਜ਼ਦੂਰੀ!” ਫੈਕਟਰੀਆਂ ਵਿੱਚ ਟਰੇਡ ਯੂਨੀਅਨਾਂ ਦਾ ਕਤਲ ਕੀਤਾ ਜਾ ਰਿਹਾ ਹੈ।
“ਯੂਕੇ ਵਿੱਚ ਉਤਪਾਦਨ ਕਰਨ ਵਾਲਾ ਇੱਕ ਬ੍ਰਾਂਡ, ਭਾਵੇਂ ਉਨ੍ਹਾਂ ਦੀ ਲੜੀ ਵਿੱਚ ਸ਼ੋਸ਼ਣ ਹੋਵੇ, ਯੂਕੇ ਤੋਂ ਬਾਹਰ ਉਤਪਾਦਨ ਕਰਨ ਵਾਲੇ ਬ੍ਰਾਂਡ ਨਾਲੋਂ ਬਿਹਤਰ ਹੈ।”
ਸ਼ਹਿਰ ਦੀ ਡੀ ਮੋਂਟਫੋਰਟ ਯੂਨੀਵਰਸਿਟੀ ਤੋਂ ਪ੍ਰੋ. ਰੇਚਲ ਗ੍ਰੇਂਜਰ, ਇੱਕ ਉਦਯੋਗ ਮਾਹਰ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਲੀਸਟਰ ਦਾ ਕੱਪੜਾ ਉਦਯੋਗ ਤਾਂ ਹੀ ਬਚੇਗਾ ਜੇਕਰ ਨਵੀਂ ਰੋਬੋਟ ਤਕਨਾਲੋਜੀ ਵਿੱਚ ਮਹੱਤਵਪੂਰਨ ਨਿਵੇਸ਼ ਹੋਵੇਗਾ ਅਤੇ ਗੁਣਵੱਤਾ ‘ਤੇ ਧਿਆਨ ਦਿੱਤਾ ਜਾਵੇਗਾ।
ਉਹ ਕਹਿੰਦੀ ਹੈ, “ਜਰਮਨੀ ਵਿੱਚ ਇੱਕ ਦਹਾਕੇ ਪਹਿਲਾਂ ਵੀ ਇਹੀ ਸਮੱਸਿਆ ਸੀ ਅਤੇ ਉਸ ਨੇ ਰੋਬੋਟ ਵਿੱਚ ਨਿਵੇਸ਼ ਕੀਤਾ ਸੀ।”
“ਨਿਵੇਸ਼ ਕਰਨ ਲਈ ਸਿਰਫ਼ ਸਰੋਤ ਹੀ ਨਹੀਂ ਹਨ, ਇਹ ਸਮੱਸਿਆ ਦੀ ਜੜ੍ਹ ਹੈ।”