ਸਿਡਨੀ : ਪਿਛਲੇ ਦਿਨੀਂ, ਆਸਟ੍ਰੇਲੀਆ ਦੇ ਪਿੰਡ ਵੂਲਗੂਲਗਾ ਵਿਚ ਸਥਾਪਤ, ਸਭ ਤੋਂ ਪਹਿਲੇ ਗੁਰਦੁਆਰਾ ਸਾਹਿਬ ਜੀ ਦੇ ਸਾਬਕਾ ਮੁਖ ਗ੍ਰੰਥੀ, ਗਿਆਨੀ ਹਰਜਿੰਦਰ ਸਿੰਘ ਜੀ ਹੰਬੜਾਂਵਾਲੇ ਜਸਟਿਸ ਆਫ਼ ਪੀਸ, ਆਪਣੀ ਮਾਤਾ ਸਮਾਨ ਸਤਿਕਾਰਯੋਗ ਚਾਚੀ ਗੁਰਮੀਤ ਕੌਰ ਜੀ ਦੀਆਂ ਅੰਤਮ ਰਸਮਾਂ ਅਦਾ ਕਰਨ ਵਾਸਤੇ, ਨਿਜੀ ਦੌਰੇ ਉਪਰ ਨਿਊ ਯਾਰਕ (ਅਮ੍ਰੀਕਾ) ਪਧਾਰੇ।
ਰਿਚਮੰਡ ਹਿੱਲ ਦੇ ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧਕਾਂ ਨੇ ਆਪ ਜੀ ਨੂੰ, ਐਤਵਾਰੀ ਦੀਵਾਨ ਵਿਚ ਸੱਦ ਕੇ, ਗੁਰਬਾਣੀ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਦੀਵਾਨ ਦੀ ਸਮਾਪਤੀ ‘ਤੇ ਪ੍ਰਬੰਧਕਾਂ ਵੱਲੋਂ ਗਿਆਨੀ ਜੀ ਦਾ ਸਨਮਾਨ ਕੀਤਾ ਗਿਆ ਅਤੇ ਉਹਨਾਂ ਨੂੰ ਸ਼ਰਧਾ ਸਹਿਤ ਫਿਰ ਵੀ ਨਿਊ ਯਾਰਕ ਦੀਆਂ ਸੰਗਤਾਂ ਨੂੰ ਸਰਵਣ ਕਰਵਾਉਣ ਲਈ ਆਉਣ ਵਾਸਤੇ ਪੁਰਜੋਰ ਬੇਨਤੀ ਕੀਤੀ। ਗਿਆਨੀ ਹਰਜਿੰਦਰ ਸਿੰਘ ਜੀ ਦੇ ਸਵਾਗਤ ਸਮੇ ਸ. ਭੂਪਿੰਦਰ ਸਿੰਘ ਜੀ ਬੋਪਾਰਾਇ, ਸ. ਦਵਿੰਦਰ ਸਿੰਘ ਜੀ ਬੋਪਾਰਾਇ, ਸਕੱਤਰ ਸ. ਬਲਾਕਾ ਸਿੰਘ ਜੀ, ਸ. ਜਸਵੀਰ ਸਿੰਘ ਗਿੱਲ ਜੀ, ਸਰਦਾਰ ਕੰਗ ਸਾਹਿਬ ਜੀ ਆਦਿ ਸੱਜਣ ਹਾਜਰ ਸਨ।