ਗੁਰੂ ਸਹਿਬਾਂ ਦੀ ਬਾਣੀ ਸਾਨੂੰ ਸਮਝਾਉਂਦੀ,
ਨਾਨਕ ਨੀਵਾਂ ਜੋ ਚੱਲੇ ਲੱਗੇ ਨਾ ਤੱਤੀ ਵਾਹੁ।
ਕੋਈ ਵੀ ਕੰਮ ਸੁਰੂ ਕਰਨ ਤੋਂ ਪਹਿਲਾਂ ਜੀਓ,
ਗੁਰੂਦੁਆਰੇ ਜਾ ਕੇ ਹੱਥ ਜੋੜ ਸੀਸ ਨਿਵਾਓ।
ਜਿੰਨਾ ਰੁੱਖਾਂ ਦੀਆਂ ਟਾਹਣੀਆਂ ਨੂੰ ਫ਼ਲ ਲੱਗਾ,
ਉਹ ਹਮੇਸ਼ਾਂ ਹੀ ਨੀਵੀਆਂ ਹੋਕੇ ਨੇ ਰਹਿਣ।
ਕੰਡਿਆਂ ਵਾਲੇ ਸਦਾ ਆਕੜੇ ਫਿਰ ਰਹਿੰਦੇ ਜੀ,
ਇਹ ਗੱਲਾਂ ਸਿਆਣੇ ਬਜੁਰਗ ਸਦਾ ਹੀ ਕਹਿਣ।
ਜੋ ਅਪਣੇ ਦਿਲਾਂ ਵਿੱਚ ਨਫਰਤ ਲੈ ਨੇ ਚੱਲਦੇ,
ਵੈਰ ਵਿਰੋਧ ਈਰਖਾ ਅਤੇ ਫਿਰ ਬਈਮਾਨੀ।
ਜਿਉਂਦੀ ਲਾਸ਼ ਬਣਕੇ ਘੁੰਮਦੇ ਜਗਤ ਵਿੱਚ,
ਭਾਵੇਂ ਆਪਣੇ ਨੂੰ ਸਮਝਦੇ ਨੇ ਜਾਤ਼ ਇਨਸਾਨੀ।
ਤੇਜ ਪਾਣੀ ਨੂੰ ਤੁਸੀਂ ਕੋਲ ਜਾਕੇ ਤੱਕਿਆ ਜੇ,
ਜਿਆਦਾ ਨੀਵੇਂ ਹੀ ਥਾਵਾਂ ਵੱਲ ਵੱਗਦਾ ਹੈ।
ਹੰਕਾਰ ਲਾਲਚ ਕਰੋਧ ਕਈ ਬਲਾਵਾਂ ਤੋਂ ਬੱਚਿਆਂ ਹਾਂ,
ਮੈ ਜਿੰਦਗੀ ਚ ਸੁਕਰ ਮਨਾਵਾਂ ਉਸ ਰੱਬਦਾ ਹੈ।
ਕੁਲਵੰਤ ਕੋਹਾੜ ਬੱਸ ਨਿਮਰਤਾ ਨਾਲ ਜੀਓ,
ਐਵੇਂ ਮੰਨ ਨੂੰ ਨਾ ਕਰਿਓ ਕਦੇ ਜਿਆਦਾ ਕਠੋਰ।
ਨਿਮਾਣਿਆ ਨੂੰ ਸਦਾ ਮਾਣ ਰਹੂਗਾ ਮਿਲਦਾ,
ਬੇਸੱਕ ਕਲਜੁੱਗ ਦਾ ਪਹਿਰਾ ਬਣਿਆ ਘਨਘੋਰ।
ਬੇਸੱਕ ਕਲਜੁੱਗ ਦਾ ਪਹਿਰਾ…
ਕੁਲਵੰਤ ਸਿੰਘ ਕੋਹਾੜ(ਗੁਰਦਾਸਪੁਰ)
ਸੰਪਰਕ ” 9803720820