Saturday, November 23, 2024
8.4 C
Vancouver

ਸੋਚੋ ਕਦੇ

 

 

 

ਉੱਤਰ ਦਿਸ਼ਾ ਵੱਲ  ਤੋਰਨਾ  ਚਾਹਿਆ,

ਤੁਰ   ਪਏ   ਬਾਦ  ਵਿੱਚ  ਦੱਖਣ  ਨੂੰ ।

ਜ਼ਹਿਰ  ਪਿਆਲਾ  ਦਿੱਤਾ  ਜਦ ਸਾਨੂੰ,

ਬਿਨਾਂ  ਸੋਚੇ  ਬਹਿ  ਗਏ  ਚੱਖਣ  ਨੂੰ ।

ਪੜ੍ਹਨ   ਲਈ   ਜੋ  ਸੀ  ਕੁੱਝ   ਦਿੱਤਾ,

ਐਵੇਂ    ਬਹਿ    ਗਏ    ਰੱਟਣ    ਨੂੰ ।

ਸਮਝ   ਤਾਂ   ਬਿਲਕੁਲ   ਆਈ   ਨਾ,

ਮੂਰਤਾਂ    ਬਹਿ    ਗਏ    ਤੱਕਣ   ਨੂੰ ।

ਭੁੱਖ    ਭਾਵੇਂ    ਹੋਵੇ    ਜਾਂ   ਨਾ   ਹੋਵੇ,

ਬਹਿ ਜਾਈਏ ਹਰ ਥਾਂ ਸਭ ਛਕਣ ਨੂੰ ।

ਅੱਗੇ  ਹੋ  ਕੇ  ਤੁਰਨਾ   ਨਾ   ਆਇਆ,

ਦੂਜੇ   ਹੀ   ਬਹਿ   ਗਏ   ਹੱਕਣ   ਨੂੰ ।

ਚਲਾਕ  ਲੋਕੀਂ  ਸਭ  ਲੁੱਟ  ਕੇ  ਲੈ ਗਏ,

ਬਚਿਆ   ਨਹੀਂ    ਕੁੱਝ   ਢੱਕਣ    ਨੂੰ ।

ਸੋਚੇ   ਬਿਨਾਂ   ਹੀ   ਸਭ   ਖੋਹ   ਬੈਠੇ,

ਬਚਿਆ  ਨਾ  ਸਾਡੇ  ਕੋਲ ਰੱਖਣ  ਨੂੰ ।

ਸੁਖ  ਦਾ  ਕਿਤੇ  ਸਾਹ   ਆ  ਜਾਵੇ   ਤਾਂ,

ਫਿਰ ਆ ਜਾਂਦਾ ਕੋਈ ਸੰਘੀ ਨੱਪਣ ਨੂੰ ।

ਦੌੜਿਆਂ ਭੱਜਿਆਂ ਵੀ ਕੁੱਝ ਬਣਿਆ ਨਾ,

ਤਰਕਸ਼ੀਲਾ ਲੋਕੀਂ ਰਹਿ ਗਏ ਹਫਣ ਨੂੰ ।

ਖੁਰਦਪੁਰੀਆ ਕੁੱਝ ਵੀ  ਸੁਧਰਿਆ ਨਾ,

ਅਵਤਾਰ ਮਾਮਲੇ ਰਹਿ ਗਏ ਭਖਣ ਨੂੰ ।

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

006421392147