8.2 C
Vancouver
Wednesday, February 11, 2026

ਬੰਦੇ

.
ਕਿਧਰ ਜਾਣ ਵਿਚਾਰੇ ਬੰਦੇ
ਭੁੱਖਾਂ ਥਾਂ ਚ ਮਾਰੇ ਬੰਦੇ

ਅੱਖ ਦੀ ਤੱਕੜੀ ਪਾ ਕੇ ਦੱਸਾਂ
ਹੌਲ਼ੇ ਬੰਦੇ ਭਾਰੇ ਬੰਦੇ

ਤੇਰੀ ਮੇਰੀ ਵਿੱਥ ਏ ਕਿੰਨੀ
ਦੋਵਾਂ ਦੇ ਵਿਚਕਾਰੇ ਬੰਦੇ

ਦੁੱਖਾਂ ਸੁੱਖਾਂ ਨਾਲ ਹਮੇਸ਼ਾ
ਕਰਦੇ ਰਹਿਣ ਗੁਜ਼ਾਰੇ ਬੰਦੇ

ਇਬਾਬਤ ਕਾਣ ਫ਼ਰਿਸ਼ਤੇ ਲੱਖਾਂ
ਇਸ਼ਕੇ ਕਾਣ ਉਤਾਰੇ ਬੰਦੇ

ਮੈਂ ਤੇਰਾ ਹਾਂ ਕੁਝ ਵੀ ਆਖਣ
ਮੇਰੇ ਤੇਰੇ ਵਾਰੇ ਬੰਦੇ

ਮੈਨੂੰ ਸਿਆਣ ‘ਸ਼ੀਰਾਜ਼’ ਹਾਂ ਸੱਜਣਾਂ
ਇੱਕੋ ਜਿਹੇ ਨਹੀਂ ਸਾਰੇ ਬੰਦੇ

ਲਿਖਤ : ਮਜ਼ਹਰ ਸ਼ੀਰਾਜ਼ ( ਲਹਿੰਦਾ ਪੰਜਾਬ)
ਸੰਪਰਕ : +923454216319

ਰੁਝਾਨ ਖਬਰਾਂ